ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਸੱਤ ਰੋਜ਼ਾ ਜ਼ੋਨਲ ਪੱਧਰੀ ਖੇਡ ਮੁਕਾਬਲੇ ਕਰਵਾਏ
ਝਬਾਲ, 9 ਅਗਸਤ (ਸੁਖਦੇਵ ਸਿੰਘ)- ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਪੋਰਟਸ ਕੁਆਡੀਨੇਟਰ ਜੁਗਰਾਜ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਜਗਰੂਪ ਕੌਰ ਦੀ ਦੇਖ-ਰੇਖ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ 70ਵੀਆਂ ਜ਼ੋਨਲ ਪੱਧਰੀ ਖੇਡਾਂ ਕਰਵਾਈਆਂ ਗਈਆਂ । ਇਨ੍ਹਾਂ ਸੱਤ ਰੋਜ਼ਾ ਚੱਲੇ ਖੇਡ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਝਬਾਲ, 9 ਅਗਸਤ (ਸੁਖਦੇਵ ਸਿੰਘ)- ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਪੋਰਟਸ ਕੁਆਡੀਨੇਟਰ ਜੁਗਰਾਜ ਸਿੰਘ ਦੀ ਅਗਵਾਈ ਅਤੇ ਪ੍ਰਿੰਸੀਪਲ ਜਗਰੂਪ ਕੌਰ ਦੀ ਦੇਖ-ਰੇਖ ਹੇਠ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ 70ਵੀਆਂ ਜ਼ੋਨਲ ਪੱਧਰੀ ਖੇਡਾਂ ਕਰਵਾਈਆਂ ਗਈਆਂ । ਇਨ੍ਹਾਂ ਸੱਤ ਰੋਜ਼ਾ ਚੱਲੇ ਖੇਡ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਰਵਾਏ ਗਏ ਖੇਡ ਮੁਕਾਬਲਿਆ ਵਿਚ ਵਾਲੀਬਾਲ ਅੰਡਰ-19 ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਨੇ ਦੂਜਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਈਲ ’ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਨੇ ਦੂਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਅੰਡਰ-19 ਵਿਚ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਨੇ ਦੂਜਾ ਸਥਾਨ ਹਾਸਿਲ ਕੀਤਾ। ਅੰਡਰ-17 ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਸੇਲ ਨੇ ਦੂਜਾ, ਖੋ-ਖੋ ਵਿਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਨੇ ਪਹਿਲਾ, ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਹਾਸਿਲ ਕੀਤਾ । ਕਬੱਡੀ ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਹਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਜਗਰੂਪ ਕੌਰ ਨੇ ਸੱਤ ਰੋਜ਼ਾ ਚੱਲੇ ਖੇਡ ਮੁਕਾਬਲਿਆਂ ਵਿਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਡੀ.ਪੀ.ਈ. ਅਵਤਾਰ ਸਿੰਘ, ਹਰਜੀਤ ਕੌਰ ਡੀ.ਪੀ.ਈ., ਲਖਬੀਰ ਸਿੰਘ ਡੀ.ਪੀ.ਈ., ਗੁਰਮੀਤ ਸਿੰਘ ਡੀ.ਪੀ.ਈ., ਪਵਨਪੀਤ ਸਿੰਘ ਪੀ.ਟੀ.ਆਈ., ਚਮਕੌਰ ਸਿੰਘ, ਗੁਰਵਿੰਦਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ. ਹਾਜ਼ਰ ਸਨ।