ਸਾਵਣ ਮਹੀਨੇ ਮੌਕੇ ਝੰਡੇ ਦੀ ਸ਼ੋਭਾ ਯਾਤਰਾ 12 ਨੂੰ
13 ਅਗਸਤ ਨੂੰ ਮਹਾਂਮਾਈ ਦਾ ਝੰਡਾ ਲੈ ਕੇ ਮਾਂ ਚਿੰਤਪੁਰਨੀ ਦਰਬਾਰ ਨੂੰ ਰਵਾਨਾ ਹੋਣਗੀਆਂ ਸੰਗਤਾਂ
ਹਰੀਕੇ ਪੱਤਣ, 9 ਅਗਸਤ (ਸੰਜੀਵ ਕੁੰਦਰਾ)- ਸਾਵਣ ਮਹੀਨੇ ਮੌਕੇ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ ਦੀ ਮੀਟਿੰਗ ਸ੍ਰੀ ਦੁਰਗਾ ਮੰਦਰ ਵਿਖੇ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਬਹੁਤ ਹੀ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ ।
ਸ
ਸਾਵਣ ਮਹੀਨੇ ਮੌਕੇ ਸਾਲਾਨਾ ਝੰਡੇ ਦੀ ਸ਼ੋਭਾ ਯਾਤਰਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ। ਤਸਵੀਰ: ਕੁੰਦਰਾ
10-08-2026
ਹਰੀਕੇ ਪੱਤਣ, 9 ਅਗਸਤ (ਸੰਜੀਵ ਕੁੰਦਰਾ)- ਸਾਵਣ ਮਹੀਨੇ ਮੌਕੇ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਨੂੰ ਲੈ ਕੇ ਸ੍ਰੀ ਦੁਰਗਾ ਮੰਦਰ ਕਮੇਟੀ ਹਰੀਕੇ ਦੀ ਮੀਟਿੰਗ ਸ੍ਰੀ ਦੁਰਗਾ ਮੰਦਰ ਵਿਖੇ ਹੋਈ । ਇਸ ਮੌਕੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਵਣ ਮਹੀਨੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂਮਾਈ ਦੇ ਝੰਡੇ ਦੀ ਸ਼ੋਭਾ ਯਾਤਰਾ ਬਹੁਤ ਹੀ ਉਤਸ਼ਾਹ ਨਾਲ ਕੱਢੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 12 ਅਗਸਤ ਨੂੰ ਝੰਡੇ ਦੀ ਸ਼ੋਭਾ ਯਾਤਰਾ ਮੌਕੇ ਦੁਪਹਿਰ 1 ਵਜੇ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ 2 ਵਜੇ ਸ਼ੋਭਾ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਆਰੰਭ ਹੋਵੇਗੀ, ਜੋ ਹਰੀਕੇ ਪਿੰਡ, ਹਰੀਕੇ ਬਾਜ਼ਾਰ, ਅੰਮ੍ਰਿਤਸਰ ਰੋਡ, ਪੱਟੀ ਰੋਡ, ਮੱਖੂ ਰੋਡ ਵੱਖ-ਵੱਖ ਪੜਾਵਾਂ ਤੋਂ ਹੁੰਦੀ ਹੋਈ ਵਾਪਸ ਸ੍ਰੀ ਦੁਰਗਾ ਮੰਦਰ ਵਿਖੇ ਪੁੱਜੇਗੀ। ਸ਼ੋਭਾ ਯਾਤਰਾ ਦੌਰਾਨ ਸ੍ਰੀ ਦੁਰਗਾ ਭਜਨ ਮੰਡਲੀ ਹਰੀਕੇ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ। ਕਮੇਟੀ ਮੈਂਬਰਾਂ ਨੇ ਦੱਸਿਆ ਕਿ 13 ਅਗਸਤ ਨੂੰ ਮਹਾਂਮਾਈ ਦਾ ਝੰਡਾ ਲੈ ਕੇ ਸੰਗਤਾਂ ਮਾਤਾ ਚਿੰਤਪੁਰਨੀ ਦਰਬਾਰ (ਹਿਮਾਚਲ ਪ੍ਰਦੇਸ਼) ਨੂੰ ਰਵਾਨਾ ਹੋਣਗੀਆਂ। 20 ਅਗਸਤ ਨੂੰ ਸਾਵਣ ਦੀ ਅਸ਼ਟਮੀ ਮੌਕੇ ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਮਹਾਂਮਾਈ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ । ਇਸ ਮੌਕੇ ਸੁਭਾਸ਼ ਚੰਦਰ ਸਾਮਾ, ਪ੍ਰਧਾਨ ਸੁਨੀਲ ਸ਼ਰਮਾ, ਸੁਰਿੰਦਰ ਚੌਧਰੀ , ਅਸ਼ਵਨੀ ਕੁਮਾਰ, ਓਮ ਪ੍ਰਕਾਸ਼ ਅਰੋੜਾ, ਰੋਹਿਤ ਵੇਦੀ,ਸਾਹਿਲ ਸ਼ਰਮਾ, ਮੁਨੀ ਨਈਅਰ ਅਤੇ ਸਾਜਨ ਵੇਦੀ ਆਦਿ ਹਾਜ਼ਰ ਸਨ ।