ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ ਦੇ ਵਿਦਿਆਰਥੀਆਂ ਨੇ ਸਿਖਲਾਈ ਕੈਂਪ ’ਚ ਮਾਰੀਆਂ ਮੱਲਾਂ
ਪੱਟੀ, 9 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਵਿਦਿਆਰਥੀਆਂ ਨੇ 24 ਪੰਜਾਬ ਬਟਾਲੀਅਨ, ਐਨ. ਸੀ.
ਪੱਟੀ, 9 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਵਿਦਿਆਰਥੀਆਂ ਨੇ 24 ਪੰਜਾਬ ਬਟਾਲੀਅਨ, ਐਨ.ਸੀ.ਸੀ. ਯੂਨਿਟ ਅੰਮ੍ਰਿਤਸਰ ਵਲੋਂ ਐਨ.ਸੀ.ਸੀ. ਅਕੈਡਮੀ ਰੋਪੜ ਵਿਖੇ ਲਗਾਏ ਗਏ ਸਮੂਹਿਕ ਸਲਾਨਾ ਸਿਖਲਾਈ ਕੈਂਪ (ਸੀ.ਏ.ਟੀ.ਸੀ) ਵਿਚ ਹਿੱਸਾ ਲੈਂਦੇ ਹੋਇਆ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਕਾਲਜ ਵਲੋਂ ਸੱਤ ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲਿਆ। ਇਹਨਾਂ ਵਿਦਿਆਰਥੀਆਂ ਨੂੰ ਸਰੀਰਕ ਸਿਖਲਾਈ, ਹਥਿਆਰਾਂ ਦੀ ਟ੍ਰੇਨਿੰਗ, ਡਰਿੱਲ, ਮੈਪ ਰੀਡਿੰਗ, ਸੰਚਾਰ ਤਕਨੀਕਾਂ ਦੇ ਨਾਲ-ਨਾਲ ਐਨ.ਡੀ.ਆਰ.ਐਫ ਅਤੇ ਹੋਰ ਗਤੀਵਿਧੀਆਂ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਇਕ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ। ਕਾਲਜ ਦੀ ਵਿਦਿਆਰਥਣ ਚਰਨਜੀਤ ਕੌਰ ਨੇ ਡਰਿੱਲ ਗਾਰਡ ਐਕਟੀਵਿਟੀ ਵਿਚੋਂ ਮੈਡਲ ਪ੍ਰਾਪਤ ਕੀਤਾ ਅਤੇ ਉਸ ਨੂੰ ਗਣਤੰਤਰ ਦਿਵਸ ਮੌਕੇ ਅਗਸਤ 2026 ਵਿਚ ਪਰੇਡ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਕੰਵਲਜੀਤ ਕੌਰ ਅਤੇ ਪਲਕ ਸ਼ਰਮਾ ਨੇ ਵੀ ਵੈਪਨ ਹੈਂਡਲਿੰਗ ਵਿੱਚ ਤੀਜੀ ਪੁਜੀਸ਼ਨ ਹਾਸਲ ਕੀਤੀ। ਕਾਲਜ ਦੇ ਵਿਦਿਆਰਥੀ ਜਗਦੀਪ ਸਿੰਘ ਨੇ ਸ਼ੂਟਿੰਗ ਅਭਿਆਸ ਅਤੇ ਆਕਾਸ਼ਦੀਪ ਸਿੰਘ ਨੇ ਸੱਭਿਆਚਾਰਕ ਗਤੀਵਿਧੀਆਂ ਵਿਚ ਹਿੱਸਾ ਲਿਆ ਅਤੇ ਇਨਾਮ ਪ੍ਰਾਪਤ ਕੀਤਾ। ਕਾਲਜ ਦੇ ਇੰਚਾਰਜ ਡਾ. ਰਮਨਪ੍ਰੀਤ ਕੌਰ ਔਲਖ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਉਹਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਸੀ.ਟੀ.ਓ. ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।