09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰਿਵਰਡੇਲ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ

ਫਤਿਆਬਾਦ, 9 ਅਗਸਤ (ਹਰਵਿੰਦਰ ਸਿੰਘ ਧੂੰਦਾ)- ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਤੀਆਂ ਦਾ ਤਿਓਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚੇ ਬੜੇ ਸ਼ੌਕ ਨਾਲ ਤਿਆਰ ਹੋ ਕੇ ਆਏ ਅਤੇ 12ਵੀਂ ਜਮਾਤ ਦੀਆਂ ਲੜਕੀਆਂ ਨੇ ਗਿੱਧੇ ਵਿਚ ਧਮਾਲਾਂ ਪਾਈਆਂ।

Ad Position 21
No active advertisement
ਅਜੀਤ ਡੈਸਕ 10-08-2026
ਫਤਿਆਬਾਦ, 9 ਅਗਸਤ (ਹਰਵਿੰਦਰ ਸਿੰਘ ਧੂੰਦਾ)- ਰਿਵਰਡੇਲ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਵਿਖੇ ਤੀਆਂ ਦਾ ਤਿਓਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚੇ ਬੜੇ ਸ਼ੌਕ ਨਾਲ ਤਿਆਰ ਹੋ ਕੇ ਆਏ ਅਤੇ 12ਵੀਂ ਜਮਾਤ ਦੀਆਂ ਲੜਕੀਆਂ ਨੇ ਗਿੱਧੇ ਵਿਚ ਧਮਾਲਾਂ ਪਾਈਆਂ। ਸਕੂਲ ਦੀਆਂ ਲੜਕੀਆਂ ਵਲੋਂ ਵੱਖ-ਵੱਖ ਬੋਲੀਆਂ ਪਾ ਕੇ ਗਿੱਧੇ ਵਿਚ ਖ਼ੂਬ ਰੌਣਕਾਂ ਲਾਈਆਂ। 10ਵੀਆਂ ਜਮਾਤ ਦੀਆਂ ਲੜਕੀਆਂ ਦਾ ਗੀਤ ਬੋਲਣ ਦਾ ਮੁਕਾਬਲਾ ਕਰਵਾਇਆ ਗਿਆ। ਦਸਵੀਂ ਜਮਾਤ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੱਠਵੀਂ, ਸੱਤਵੀਂ ਜਮਾਤ ਦੀਆਂ ਲੜਕੀਆਂ ਨੇ ਚਰਖਾ ਕੱਤ ਕੇ ਚਰਖਾ ਕੱਤਣ ਦੀ ਜਾਚ ਸਿੱਖੀ ਅਤੇ ਖ਼ੂਬ ਆਨੰਦ ਮਾਣਿਆ। ਛੋਟੇ ਬੱਚਿਆਂ ਨੇ ਪੀਂਘ ਤੇ ਝੂਟਾ ਲੈ ਕੇ ਖੁਸ਼ੀ ਮਹਿਸੂਸ ਕੀਤੀ। ਬੱਚਿਆਂ ਨੇ ਰਵਾਇਤ ਅਨੁਸਾਰ ਖ਼ੀਰ ਪੂੜੇ ਖਾਧੇ। ਅੱਠਵੀਂ ਅਤੇ ਨੌਵੀਂ ਜਮਾਤ ਦੀਆਂ ਲੜਕੀਆਂ ਦਾ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ। ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਲੜਕੀਆਂ ਨੇ ਪੱਖੀਆਂ ਅਤੇ ਫੁਲਕਾਰੀਆਂ ਨਾਲ ਖ਼ੂਬ ਸਜਾਵਟ ਕੀਤੀ। ਰਿਵਰ ਡੇਲ ਦੀ ਗਰਾਊਂਡ ਨਵੀਂ ਦੁਲਹਨ ਵਾਂਗ ਸਜਾਈ ਗਈ। ਛੋਟੀਆਂ ਬੱਚੀਆਂ ਵੀ ਪਿੱਛੇ ਨਾ ਰਹੀਆਂ। ਉਨ੍ਹਾਂ ਨੇ ਵੀ ਅਲੱਗ-ਅਲੱਗ ਬੋਲੀਆਂ ਪਾਈਆਂ। ਸਾਡੇ ਅਧਿਆਪਕ ਖ਼ੂਬ ਸੱਜ ਧੱਜ ਕੇ ਆਏ ਸਨ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਸਟੇਜ ਦੀ ਭੂਮਿਕਾ ਨਿਭਾਈ। ਇਸ ਸੁਨਹਿਰੀ ਮੌਕੇ ’ਤੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਸਾਉਣ ਮਹੀਨੇ ਦੀ ਅਹਿਮੀਅਤ ਬਾਰੇ ਦੱਸਿਆ ਕਿ ਪੁਰਾਣੇ ਜ਼ਮਾਨੇ ਵਿਚ ਤੀਆਂ ਵਾਲੇ ਦਿਨ ਖ਼ੀਰ ਪੂੜੇ ਰਿਝਦੇ ਸਨ। ਤੀਆਂ ਦੇ ਨਾਲ ਇਕ ਹੋਰ ਤਿਓਹਾਰ ਮਨਾਇਆ ਜਾਂਦਾ ਸੀ, ਜਦੋਂ ਕਿ ਭਰਾ ਆਪਣੀਆਂ ਭੈਣਾਂ ਲਈ ਸੰਧਾਰਾ ਲੈ ਕੇ ਜਾਂਦੇ ਸਨ। ਆਪਣੀ ਹੈਸੀਅਤ ਮੁਤਾਬਿਕ ਭੈਣਾਂ ਦੇ ਘਰ ਤਿਲ ਫੁਲ ਹਾਜ਼ਰ ਕਰਦੇ ਸਨ। ਇਸ ਮੌਕੇ ਡਾਇਰੈਕਟਰ ਮੈਡਮ ਅਮਰੀਕ ਕੌਰ ਗਿੱਲ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਖ਼ੂਬ ਪ੍ਰਸੰਸਾ ਕੀਤੀ ਤੇ ਅਸ਼ੀਰਵਾਦ ਦਿੱਤਾ ਕਿ ਸਾਰੇ ਜ਼ਿੰਦਗੀ ਵਿਚ ਖ਼ੂਬ ਤਿਉਹਾਰ ਮਨਾਉਣ ਅਤੇ ਪੰਜਾਬੀ ਵਿਰਸੇ ਤੋਂ ਕਦੇ ਵੀ ਦੂਰ ਨਾ ਹੋਣ। ਪੰਜਾਬ ਤਿਓਹਾਰਾਂ ਦੀ ਧਰਤੀ ਹੈ, ਇਥੇ ਇਸੇ ਤਰ੍ਹਾਂ ਹੀ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਖਿਡਾਰੀਆਂ ਦਾ ਜ਼ੋਨ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਤਰਨ ਤਾਰਨ ਦੇ ਚੇਅ. ਸ਼ੁਭਮ ਕੁਮਾਰ ਨੂੰ ਕੀਤਾ ਸਨਮਾਨਿਤ
Ad Position 24