18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵਲੋਂ ਜੈਪੁਰ ਦੇ ਨਰਾਇਣਾ ਤੋਂ ਸਾਵਰਦਾ ਵਿਖੇ ਬੂਟੇ ਲਗਾਏ

ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਛੱਪੜ ਵਿਚ ਡਿਗਣ ਕਾਰਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 2 ਵਿਅਕਤੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ । ਥਾਣਾ ਸਿਟੀ ਤਰਨ ਤਾਰਨ ਵਿਖੇ ਦੀਪਕ ਸਿੰਘ ਗੈੜਾ ਪੁੱਤਰ ਦੇਵ ਸਿੰਘ ਗੈੜਾ ਵਾਸੀ ਪਿੰਡ ਲਕੋਟੀ ਉਤਰਾਖੰਡ ਹਾਲ ਵਾਸੀ ਬਾਲਾਚੱਕ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵੱਡਾ ਭਰਾ ਰਾਜਨ ਸਿੰਘ ਗੇੈੜਾ ਵੀ ਉਸ ਨਾਲ ਬਾਲਾਚੱਕ ਫੈਕਟਰੀ ਵਿਚ ਓਪਰੇਟਰ ਦਾ ਕੰਮ ਕਰਦਾ ਸੀ ।

Ad Position 21
No active advertisement
ਨਿਸ਼ਾਨ-ਏ-ਸਿੱਖੀ ਕਾਰ ਸੇਵਾ ਖਡੂਰ ਸਾਹਿਬ ਵਲੋਂ ਨਰਾਇਣਾ ਤੋਂ ਸਾਵਰਦਾ (ਜੈਪੁਰ, ਰਾਜਸਥਾਨ) ਵਿਖੇ ਬੂਟੇ ਲਗਾਉਣ ਸਮੇਂ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਅਤੇ ਬੂਟੇ ਲਗਾਉਂਦੇ ਹੋਏ ਕਾਰ ਸੇਵਾ ਖਡੂਰ ਸਾਹਿਬ ਦੇ ਸੇਵਾਦਾਰ ਅਤੇ ਸੰਗਤ। ਅਜੀਤ ਤਸਵੀਰਾਂ 19-08-2026
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਛੱਪੜ ਵਿਚ ਡਿਗਣ ਕਾਰਨ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ 2 ਵਿਅਕਤੀਆਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ । ਥਾਣਾ ਸਿਟੀ ਤਰਨ ਤਾਰਨ ਵਿਖੇ ਦੀਪਕ ਸਿੰਘ ਗੈੜਾ ਪੁੱਤਰ ਦੇਵ ਸਿੰਘ ਗੈੜਾ ਵਾਸੀ ਪਿੰਡ ਲਕੋਟੀ ਉਤਰਾਖੰਡ ਹਾਲ ਵਾਸੀ ਬਾਲਾਚੱਕ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵੱਡਾ ਭਰਾ ਰਾਜਨ ਸਿੰਘ ਗੇੈੜਾ ਵੀ ਉਸ ਨਾਲ ਬਾਲਾਚੱਕ ਫੈਕਟਰੀ ਵਿਚ ਓਪਰੇਟਰ ਦਾ ਕੰਮ ਕਰਦਾ ਸੀ । ਉਹ 25 ਜੁਲਾਈ ਨੂੰ ਆਪਣੇ ਪਿੰਡ ਛੁੱਟੀ ਗਿਆ ਹੋਇਆ ਸੀ। 10 ਅਗਸਤ ਨੂੰ ਉਮੈਦ ਸਿੰਘ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦਾ ਭਰਾ ਰਾਜਨ ਸਿੰਘ ਗੈੜਾ 9 ਅਗਸਤ ਤੋਂ ਘਰ ਨਹੀ ਆਇਆ, ਜੋ ਗੁੰਮ ਹੈ। ਉਸਦੇ ਸਾਥੀ ਪੂੰਨਾ ਰਾਮ ਨੇ ਉਸਦੇ ਭਰਾ ਰਾਜਨ ਸਿੰਘ ਦੀ ਗੁੰਮਸ਼ੁਦਗੀ ਦੀ ਦਰਖਾਸਤ ਵੀ ਥਾਣਾ ਸਿਟੀ ਤਰਨ ਤਾਰਨ ਵਿਖੇ ਦਿੱਤੀ ਸੀ । 12 ਅਗਸਤ ਨੂੰ ਉਹ ਪਿੰਡ ਬਾਲਾਚੱਕ ਪਹੁੰਚ ਗਿਆ ਅਤੇ ਆਪਣੇ ਸਾਥੀ ਪੂੰਨਾ ਰਾਮ ਨੂੰ ਨਾਲ ਲੈ ਕੇ ਆਪਣੇ ਹੋਰ ਸਾਥੀਆ ਸਮੇਤ ਆਪਣੇ ਭਰਾ ਰਾਜਨ ਦੀ ਭਾਲ ਕਰਦੇ ਰਹੇ । ਜਦੋਂ ਉਸ ਵਲੋਂ ਫੈਕਟਰੀ ਵਿਚ ਰਹਿਣ ਵਾਲੇ ਵਿਅਕਤੀਆਂ ਤੋਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਸ ਦੇ ਵੱਡੇ ਭਰਾ ਫੈਕਟਰੀ ਦੇ ਸਾਥੀਆਂ ਨਾਲ ਮਿਲ ਕੇ ਪਿੰਡ ਚੱਬਾ ਦੇ ਅੱਡੇ ’ਚੋਂ ਖਾਣਾ ਖਾ ਕੇ ਆਇਆ ਸੀ ਅਤੇ ਇਸ ਦੇ ਸਾਥੀ ਆਪਣੇ ਆਪਣੇ ਕਮਰਿਆਂ ’ਚ ਚਲੇ ਗਏ ਸੀ, ਪਰ ਉਸ ਦਾ ਭਰਾ ਵਲੋਂ ਜਿਆਦਾ ਸ਼ਰਾਬ ਪੀਣ ਕਾਰਨ ਗਲਤੀ ਨਾਲ ਸੁਖਦੇਵ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਬਾਲਾਚੱਕ ਦਾ ਦਰਵਾਜਾ ਖੜਕਾ ਦਿੱਤਾ ਸੀ ਤਾਂ ਜਸਪਾਲ ਸਿੰਘ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਅਤੇ ਉਸ ਦੇ ਹੋਰ ਪਰਿਵਾਰਕ ਮੈਬਰਾਂ ਨੇ ਉਸ ਦੇ ਭਰਾ ਰਾਜਨ ਸਿੰਘ ਉਰਫ ਗੌੜਾ ਗਾਲ ਮੰਦਾ ਕਰਨ ਉਪਰੰਤ ਹੱਥੋਂ ਪਾਈ ਕਰਕੇ ਉਸ ਨਾਲ ਬੇਸਬਾਲ ਨਾਲ ਕੁੱਟਮਾਰ ਕੀਤੀ ਤਾਂ ਉਸਦਾ ਭਰਾ ਡਰਦਾ ਮਾਰਾ ਦੌੜ ਗਿਆ ਅਤੇ ਛੱਪੜ ਵਿਚ ਡਿੱਗ ਗਿਆ । ਦੀਪਕ ਸਿੰਘ ਗੈੜਾ ਨੇ ਦੱੱਸਿਆ ਕਿ ਜਦੋਂ ਉਹ ਆਪਣੇ ਸਾਥੀਆਂ ਨਾਲ ਛੱੱਪੜ ਦੇ ਕਿਨਾਰੇ ਭਾਲ ਕਰ ਰਹੇ ਸੀ ਤਾਂ ਇਕ ਵਿਅਕਤੀ ਦੀ ਲਾਸ਼ ਛੱਪੜ ਦੇ ਪਾਣੀ ਉਪਰ ਤੈਰ ਰਹੀ ਸੀ. ਜਿਸ ਦੇ ਕੱਪੜਿਆਂ ਤੋ ਪਛਾਣ ਕੀਤੀ ਤਾਂ ਉਹ ਲਾਸ਼ ਉਸ ਦੇ ਭਰਾ ਰਾਜਨ ਸਿੰਘ ਉਰਫ ਗੈੜਾ ਦੀ ਸੀ । ਜਾਂਚ ਅਧਿਕਾਰੀ ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਸੁਖਦੇਵ ਸਿੰਘ ਪੁੱਤਰ ਦਾਰਾ ਸਿੰਘ, ਜਸਪਾਲ ਸਿੰਘ ਵਾਸੀਅਨ ਬਾਲੇਚੱਕ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਵੱਖ-ਵੱਖ ਅਹੁਦੇ ਦੇ ਕੇ ਮੰਨਾ ਦਾ ਸਿਆਸੀ ਕੱਦ ਉੱਚਾ ਕੀਤਾ - ਰਵੀਕਰਨ ਕਾਹਲੋਂ ਅਗਲੀ ਖ਼ਬਰ ਐਨ. ਆਈ. ਆਈ. ਟੀ. ਦੀ ਪਲੇਸਮੈਂਟ ਡਰਾਈਵ ਵਿਚ ਆਰੀਆ ਮਹਿਲਾ ਮਹਾਂਵਿਦਿਆਲਿਆ ਦੀਆਂ 6 ਵਿਦਿਆਰਥਣਾਂ ਚੁਣੀਆਂ
Ad Position 24