23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੁਰਅਨਾਯਤ ਕੌਰ ਕਵਿਤਾ ਗਾਇਨ ਪ੍ਰਤੀਯੋਗਤਾ ’ਚ ਜ਼ਿਲ੍ਹਾ ਪੱਧਰ ’ਤੇ ਰਹੀ ਮੋਹਰੀ

ਗੋਇੰਦਵਾਲ ਸਾਹਿਬ, 22 ਅਗਸਤ (ਸਕੱਤਰ ਸਿੰਘ ਅਟਵਾਲ)–ਪਿਛਲੇ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਜੋ ਕਿ ਇਕ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਸੀ. ਬੀ.

Ad Position 21
No active advertisement
ਅਜੀਤ ਡੈਸਕ 23-08-2026
ਗੋਇੰਦਵਾਲ ਸਾਹਿਬ, 22 ਅਗਸਤ (ਸਕੱਤਰ ਸਿੰਘ ਅਟਵਾਲ)–ਪਿਛਲੇ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਜੋ ਕਿ ਇਕ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਸੀ.ਬੀ.ਐੱਸ.ਈ. ਸਕੂਲਾਂ ਦੀ ਸੰਸਥਾ ਹੈ, ਵਲੋਂ ਸੁਤੰਤਰਤਾ ਦਿਵਸ ਨੂੰ ਲੈ ਕੇ ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿਖੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਜ਼ਿਲ੍ਹੇ ਦੇ 15 ਸੀ.ਬੀ.ਐੱਸ.ਈ. ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀ ਹੋਣਹਾਰ ਵਿਦਿਆਰਥਣ ਗੁਰਅਨਾਯਤ ਕੌਰ ਸਪੁੱਤਰੀ ਗੁਰਵੀਰ ਸਿੰਘ ਜਮਾਤ ਚੌਥੀ ਡਿਲੀਜੈਂਟਸ ਨੇ ਕਵਿਤਾ ਗਾਇਨ ਪ੍ਰਤੀਯੋਗਤਾ ਵਿਚ ਭਾਗ ਲਿਆ। ਇੱਥੇ ਇਹ ਦੱਸਣਯੋਗ ਹੈ ਕਿ ਗੁਰਅਨਾਯਤ ਕੌਰ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਵਿਤਾ ਗਾਇਨ ਪ੍ਰਤੀਯੋਗਤਾ ਵਿਚ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ । ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਗੁਰਅਨਾਯਤ ਕੌਰ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਨਵ ਦੁਰਗਾ ਸੇਵਕ ਸਭਾ ਵਲੋਂ ਮਾਤਾ ਚਿੰਤਪੁਰਨੀ ਸਾਵਣ ਅਸ਼ਟਮੀ ਮੇਲੇ ਮੌਕੇ ਤੀਜਾ ਸਾਲਾਨਾ ਲੰਗਰ ਭੰਡਾਰਾ ਲਗਾਇਆ ਅਗਲੀ ਖ਼ਬਰ ਸਰਕਾਰ ਜਨਤਕ ਵੰਡ ਪ੍ਰਣਾਲੀ ਰਾਹੀਂ ਗ਼ਰੀਬ ਪਰਿਵਾਰਾਂ ਨੂੰ ਸਸਤੇ ਰੇਟ ’ਤੇ ਖੰਡ ਮੁਹੱਈਆ ਕਰਵਾਏ– ਦਲਜੀਤ ਐਮਾ, ਭੋਜੀਆ
Ad Position 24