23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਵ ਦੁਰਗਾ ਸੇਵਕ ਸਭਾ ਵਲੋਂ ਮਾਤਾ ਚਿੰਤਪੁਰਨੀ ਸਾਵਣ ਅਸ਼ਟਮੀ ਮੇਲੇ ਮੌਕੇ ਤੀਜਾ ਸਾਲਾਨਾ ਲੰਗਰ ਭੰਡਾਰਾ ਲਗਾਇਆ

ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)– ਮਾਤਾ ਚਿੰਤਪੂਰਨੀ ਦੇ ਸਾਵਣ ਅਸ਼ਟਮੀ ਤਿਉਹਾਰ ਮੌਕੇ ਤਰਨ ਤਾਰਨ ਸ਼ਹਿਰ ’ਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਰਿਹਾ । ਮੇਲੇ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿਚ ਲਗਾਏ ਗਏ ਜਾਗਰਣਾਂ ਦੇ ਦਰਸ਼ਨ ਕੀਤੇ, ਮਾਤਾ ਦੇਵੀ ਨੂੰ ਅਰਦਾਸ ਕੀਤੀ ਅਤੇ ਸ਼ਰਧਾ ਨਾਲ ਮੱਥਾ ਟੇਕਿਆ।

Ad Position 21
No active advertisement
ਅਜੀਤ ਡੈਸਕ 23-08-2026
ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)– ਮਾਤਾ ਚਿੰਤਪੂਰਨੀ ਦੇ ਸਾਵਣ ਅਸ਼ਟਮੀ ਤਿਉਹਾਰ ਮੌਕੇ ਤਰਨ ਤਾਰਨ ਸ਼ਹਿਰ ’ਚ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦਾ ਮਾਹੌਲ ਰਿਹਾ । ਮੇਲੇ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਵੱਖ-ਵੱਖ ਮੰਦਰਾਂ ਵਿਚ ਲਗਾਏ ਗਏ ਜਾਗਰਣਾਂ ਦੇ ਦਰਸ਼ਨ ਕੀਤੇ, ਮਾਤਾ ਦੇਵੀ ਨੂੰ ਅਰਦਾਸ ਕੀਤੀ ਅਤੇ ਸ਼ਰਧਾ ਨਾਲ ਮੱਥਾ ਟੇਕਿਆ। ਇਸ ਮੌਕੇ ਨਵ ਦੁਰਗਾ ਸੇਵਕ ਸਭਾ ਤਰਨਤਾਰਨ ਨੇ ਮਾਤਾ ਕੋਲਾ ਦੇਵੀ ਮੰਦਰ ਨੇੜੇ ਲਗਾਤਾਰ ਤੀਜੀ ਵਾਰ ਸਾਲਾਨਾ ਲੰਗਰ ਭੰਡਾਰਾ ਲਗਾਇਆ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਭੰਡਾਰੇ ਵਿਚ ਸ਼ਿਰਕਤ ਕੀਤੀ ਅਤੇ ਪ੍ਰਸ਼ਾਦ ਦਾ ਸੇਵਨ ਕੀਤਾ । ਜਾਣਕਾਰੀ ਦਿੰਦੇ ਹੋਏ ਸਭਾ ਮੈਂਬਰ ਸੁਜਲ ਨੇ ਕਿਹਾ ਕਿ ਇਹ ਸੇਵਾ ਮੇਰੇ ਪਰਿਵਾਰ ਵਲੋਂ ਪਿਛਲੇ 15 ਤੋਂ 20 ਸਾਲਾਂ ਤੋਂ ਕੀਤੀ ਜਾ ਰਹੀ ਸੀ, ਪਰ ਪਿਛਲੇ ਤਿੰਨ ਸਾਲਾਂ ਤੋਂ ਮੇਰੇ ਦੋਸਤ ਅਤੇ ਸ਼ਹਿਰ ਦੇ ਨੌਜਵਾਨ ਇਕੱਠੇ ਹੋ ਕੇ ਇਸ ਸੇਵਾ ਨੂੰ ਵੱਡੇ ਪੱਧਰ ‘ਤੇ ਇਕ ਨਵੇਂ ਰੂਪ ਵਿਚ ਆਯੋਜਿਤ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਮੌਕੇ ਸੁਜਲ ਸੋਨੀ, ਐਨ.ਆਰ.ਆਈ. ਆਕਰਤਿਕ ਸੋਨੀ, ਰਜਤ ਭੰਡਾਰੀ, ਆਯੂਸ਼ ਅਰੋੜਾ, ਰੁਹਾਨ ਗੁਪਤਾ, ਪੁਸ਼ਕਰ ਗੁਪਤਾ, ਰਿਦਮ ਗੁਪਤਾ, ਸੁਨੰਦਨ ਪ੍ਰਿੰਜਾ, ਹਿਮਾਂਕ ਅਰੋੜਾ, ਕ੍ਰਿਸ਼ ਗੁਪਤਾ, ਕਨਵ ਸ਼ਰਮਾ, ਦਾਨਿਸ਼ ਗੁਪਤਾ, ਸਿਧਾਰਥ ਮਦਾਨ, ਗੌਰਵ ਚੋਪੜਾ, ਰਿਸ਼ਭ ਗੁਪਤਾ ਅਤੇ ਮਹਾਂਸਭਾ ਦੇ ਹੋਰਨਾਂ ਮੈਂਬਰਾਂ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਸੁਰਿੰਦਰ ਛਿੰਦਾ ਨੇ ਸੈਂਕੜੇ ਸਾਥੀਆਂ ਸਮੇਤ ਰਮਨਦੀਪ ਕੌਰ ਸੇਰੋਂ ਦੀ ਚੋਣ ਮੁਹਿੰਮ ’ਚ ਸਹਿਯੋਗ ਦਾ ਐਲਾਨ ਕੀਤ... ਅਗਲੀ ਖ਼ਬਰ ਗੁਰਅਨਾਯਤ ਕੌਰ ਕਵਿਤਾ ਗਾਇਨ ਪ੍ਰਤੀਯੋਗਤਾ ’ਚ ਜ਼ਿਲ੍ਹਾ ਪੱਧਰ ’ਤੇ ਰਹੀ ਮੋਹਰੀ
Ad Position 24