ਚੰਡੀਗੜ੍ਹ 1 ਤਰੀਕ ਨੂੰ ਲੱਗਣ ਵਾਲੇ ਮੋਰਚੇ ਦੀ ਤਿਆਰੀ ਮੁਕੰਮਲ-ਟਾਂਡਾ
ਖਡੂਰ ਸਾਹਿਬ, 22 ਅਗਸਤ (ਰਸ਼ਪਾਲ ਸਿੰਘ ਕੁਲਾਰ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਵਿੱਤਰ ਅਸਥਾਨ ਬਾਬਾ ਸਾਧੂ ਸਿੰਘ ਦੀ ਸਮਾਧ ਸ੍ਰੀ ਖਡੂਰ ਸਾਹਿਬ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬਾਬਾ ਮਹਿੰਦਰ ਸਿੰਘ ਵੇਈਂਪੁਈਂ ਤੇ ਦਲਬੀਰ ਸਿੰਘ ਵੇਦਾਦਪੁਰ ਨੇ ਕੀਤੀ।
ਖਡੂਰ ਸਾਹਿਬ, 22 ਅਗਸਤ (ਰਸ਼ਪਾਲ ਸਿੰਘ ਕੁਲਾਰ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਵਿੱਤਰ ਅਸਥਾਨ ਬਾਬਾ ਸਾਧੂ ਸਿੰਘ ਦੀ ਸਮਾਧ ਸ੍ਰੀ ਖਡੂਰ ਸਾਹਿਬ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਬਾਬਾ ਮਹਿੰਦਰ ਸਿੰਘ ਵੇਈਂਪੁਈਂ ਤੇ ਦਲਬੀਰ ਸਿੰਘ ਵੇਦਾਦਪੁਰ ਨੇ ਕੀਤੀ। ਮੀਟਿੰਗ ਵਿਚ ਕੋਰ ਕਮੇਟੀ ਅਤੇ ਸੂਬਾ ਕਮੇਟੀ ਅਤੇ ਇਕਾਈਆਂ ਦੇ ਪ੍ਰਧਾਨਾਂ ਨੇ ਭਾਗ ਲਿਆ। ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਤੋਂ 7 ਸਤੰਬਰ 2026 ਤੱਕ ਲਗਾਏ ਜਾਣ ਵਾਲੇ ਚੰਡੀਗੜ੍ਹ ਧਰਨੇ ਸੰਬੰਧੀ ਰਿਹਾ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਵਿਸਥਾਰ ਸਹਿਤ ਧਰਨੇ ਦੀ ਤਿਆਰੀ ਬਾਰੇ ਸਾਰੀ ਜਥੇਬੰਦੀ ਦੀਆਂ ਡਿਊਟੀਆਂ ਲਗਾਈਆਂ ਅਤੇ ਵੱਡੀ ਗਿਣਤੀ ਵਿਚ ਚੰਡੀਗੜ੍ਹ ਮੋਰਚੇ ਦੀ ਲਾਮਬੰਦੀ ਦੀ ਤਿਆਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਧਰਨੇ ਦੀ ਮੁੱਖ ਮੰਗ ਪੰਜਾਬ ਦੇ ਪਾਣੀਆਂ ਸੰਬੰਧੀ ਹੈ, ਜਿਸ ਵਿਚ ਧਾਰਾ 78, 79, 80 ਨੂੰ ਰੱਦ ਕਰਨਾ ਅਤੇ ਬੀ.ਬੀ.ਐੱਮ.ਬੀ. ਦੀ ਮੈਂਬਰਸ਼ਿਪ ਨੂੰ ਬਹਾਲ ਕਰਨਾ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਅਤੇ ਐਮ.ਐੱਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਸ਼ਾਮਿਲ ਹੈ। ਇਸ ਵਿਚ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰਨੀ, ਪੰਜਾਬ ਦੀਆਂ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਤੋਂ ਚਾਲੂ ਕਰਨਾ ਅਤੇ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ। ਇਨ੍ਹਾਂ ਸਾਰੇ ਭਖਦੇ ਮਸਲਿਆਂ ਨੂੰ ਲੈ ਕੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੁਖਵਿੰਦਰ ਸਿੰਘ ਕੈਨੇਡੀ, ਸੁਖਦੇਵ ਸਿੰਘ ਤੁਰ, ਪਰਮਜੀਤ ਸਿੰਘ, ਅਮਨਦੀਪ ਸਿੰਘ, ਡਾ. ਗੁਰਦੇਵ ਸਿੰਘ, ਕੈਪਟਨ ਭਗਵੰਤ ਸਿੰਘ, ਗੁਰਲਾਲ ਸਿੰਘ ਲੇਈਆਂ, ਨਿਰੰਜਨ ਸਿੰਘ ਚਾਹਲ , ਦਰਸ਼ਨ ਸਿੰਘ ਕੰਮੋਕੇ, ਗੁਰਵਿੰਦਰ ਸਿੰਘ ਸੋਨੀ, ਦਿਲਬਾਗ ਸਿੰਘ ਬਨੀਆਂ, ਜਗਦੀਸ਼ ਸਿੰਘ ਝੰਡੇਰ, ਗੁਰਮੇਜ ਸਿੰਘ ਗੋਰਖਾ, ਰਾਜਬੀਰ ਕੰਬੋਜ, ਮਨਦੀਪ ਸਿੰਘ ਸੋਹੀਆਂ, ਸੋਨਾ ਸਿੰਘ ਖੋਜਕੀਪੁਰ, ਕੇਹਰ ਸਿੰਘ ਮੁਗਲਚਕ, ਗੁਰਪ੍ਰੀਤ ਸਿੰਘ ਵੱਡਾ, ਸਤਨਾਮ ਸਿੰਘ ਸਾਥਿਆਲਾ, ਜਸਬੀਰ ਸਿੰਘ ਭੋਜੀਆਂ, ਰਣਜੀਤ ਸਿੰਘ ਕੋਟਲੀ, ਮਨਜਿੰਦਰ ਸਿੰਘ ਨਾਗੋਕੇ, ਸੁਖਵਿੰਦਰ ਸਿੰਘ ਸਰਪੰਚ, ਹਰਪਾਲ ਸਿੰਘ ਠੱਠਗੜ੍ਹ, ਹਰਜਿੰਦਰ ਸਿੰਘ ਮੱਲੀਆਂ, ਬਲਦੇਵ ਸਿੰਘ ਛੱਪੜੀ ਸਾਹਿਬ, ਮਨਜੀਤ ਸਿੰਘ ਚੱਕ ਮਹਿਰ ਅਤੇ ਆਦਿ ਹਾਜ਼ਰ ਸਨ।