ਸਾਵਣ ਅਸ਼ਟਮੀ ਦਾ ਤਿਉਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ’ਚ ਧੂਮਧਾਮ ਨਾਲ ਮਨਾਇਆ
ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)-ਸਾਵਣ ਅਸ਼ਟਮੀ ਦਾ ਤਿਉਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਧੂਮਧਾਮ ਤੇ ਸ਼ਰਧਾਪੂਰਵਕ ਮਨਾਇਆ ਗਿਆ। ਸਾਵਣ ਅਸ਼ਟਮੀ ਮੌਕੇ ਸ਼ਹਿਰ ਦੇ ਮੰਦਰਾਂ ਨੂੰ ਫੁੱਲਾਂ ਅਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸੁੰਦਰ ਸਜਾਇਆ ਹੋਇਆ ਸੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਮੰਦਰਾਂ ਵਿਚ ਪਹੁੰਚ ਕੇ ਮੱਥਾ ਟੇਕਿਆ ਜਾ ਰਿਹਾ ਸੀ।
ਤਰਨ ਤਾਰਨ, 22 ਅਗਸਤ (ਪਰਮਜੀਤ ਜੋਸ਼ੀ)-ਸਾਵਣ ਅਸ਼ਟਮੀ ਦਾ ਤਿਉਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਧੂਮਧਾਮ ਤੇ ਸ਼ਰਧਾਪੂਰਵਕ ਮਨਾਇਆ ਗਿਆ। ਸਾਵਣ ਅਸ਼ਟਮੀ ਮੌਕੇ ਸ਼ਹਿਰ ਦੇ ਮੰਦਰਾਂ ਨੂੰ ਫੁੱਲਾਂ ਅਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਸੁੰਦਰ ਸਜਾਇਆ ਹੋਇਆ ਸੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਮੰਦਰਾਂ ਵਿਚ ਪਹੁੰਚ ਕੇ ਮੱਥਾ ਟੇਕਿਆ ਜਾ ਰਿਹਾ ਸੀ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਸ੍ਰੀ ਠਾਕੁਰ ਦੁਆਰਾ ਮਦਨ ਮੋਹਨ ਮੰਦਰ, ਮਾਤਾ ਚਿੰਤਪੂਰਨੀ ਮੰਦਰ, ਨੀਲਮ ਦੇਵਾ ਮੰਦਰ, ਮਾਤਾ ਕੌਂਲਾ ਦੇਵੀ ਮੰਦਰ, ਸ੍ਰੀ ਜਵਾਲਾ ਮੁਖੀ ਮੰਦਰ, ਸ਼ਿਵਾਲਾ ਮੰਦਰ ਆਦਿ ਤੋਂ ਇਲਾਵਾ ਸ਼ਹਿਰ ਦੇ ਹੋਰਨਾਂ ਮੰਦਰਾਂ ਵਿਚ ਸਾਵਣ ਅਸ਼ਟਮੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪਹੁੰਚੇ ਹੋਏ ਕਲਾਕਾਰਾਂ ਨੇ ਮਾਤਾ ਰਾਣੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਜਵਾਲਾ ਮੁਖੀ ਮੰਦਰ ਵਿਚ ਟੀ. ਵੀ. ਕਲਾਕਾਰ ਸਾਹਿਲ ਡੋਗਰਾ ਐਂਡ ਪਾਰਟੀ ਅਤੇ ਮਹੰਤ ਟੀਟੂ ਸ਼ਰਮਾ ਐਂਡ ਪਾਰਟੀ ਚਵਿੰਡਾ ਦੇਵੀ ਵਾਲਿਆਂ ਵਲੋਂ ਭੇਂਟਾਂ ਦਾ ਗੁਣਗਾਨ ਕੀਤਾ ਗਿਆ। ਇਸੇ ਤਰ੍ਹਾਂ ਨੀਲਮ ਦੇਵਾ ਜੀ ਮੰਦਰ ਵਿਖੇ ਸਾਹਿਲ ਮਹਾਜਾਨ ਐਂਡ ਪਾਰਟੀ ਵਲੋਂ ਮਾਤਾ ਰਾਣੀ ਦੀਆਂ ਸੁੰਦਰ ਭੇਂਟਾਂ ਦਾ ਗੁਣਗਾਨ ਕੀਤਾ ਗਿਆ। ਸਮਾਗਮ ਦੌਰਨ ਆਈਆਂ ਹੋਈਆਂ ਸੰਗਤਾਂ ਲਈ ਲੰਡਰ ਭੰਡਾਰੇ ਅਤੁੱਟ ਵਰਤਾਏ ਗਏ।