ਪੰਜਾਬ ਦੀ ਡੁੱਬਦੀ ਜਾ ਰਹੀ ਆਰਥਿਕ ਹਾਲਤ ਨੂੰ ਡਬਲ ਇੰਜਣ ਵਾਲੀ ਸਰਕਾਰ ਹੀ ਬਚਾ ਸਕਦੀ- ਭੁੱਲਰ
ਖੇਮਕਰਨ, 23 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਲਗਾਤਾਰ ਕਰਜਾਈ ਕਰਦੀ ਜਾ ਰਹੀ ਹੈ । ਸਰਕਾਰੀ ਖਜਾਨੇ ਨੂੰ ਦੋ-ਦੋ ਹੱਥਾਂ ਨਾਲ ਲੁਟਾਇਆ ਜਾ ਰਿਹਾ ਹੈ ।
ਖੇਮਕਰਨ, 23 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਨੂੰ ਲਗਾਤਾਰ ਕਰਜਾਈ ਕਰਦੀ ਜਾ ਰਹੀ ਹੈ । ਸਰਕਾਰੀ ਖਜਾਨੇ ਨੂੰ ਦੋ-ਦੋ ਹੱਥਾਂ ਨਾਲ ਲੁਟਾਇਆ ਜਾ ਰਿਹਾ ਹੈ । ਸਾਰੇ ਸਰਕਾਰੀ ਠੇਕੇ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ । ਇੱਥੋਂ ਤੱਕ ਸਰਕਾਰੀ ਨੌਕਰੀਆਂ ਵੀ ਬਾਹਰਲੇ ਸੂਬੇ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ । ਸਰਕਾਰ ਕਰਜ਼ੇ ’ਚ ਇੰਨੀ ਡੁੱਬ ਚੁੱਕੀ ਹੈ ਕਿ ਵਾਰ-ਵਾਰ ਕਰਜ਼ੇ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ । ਇਸ ਲਈ ਪੰਜਾਬ ਨੂੰ ਕਰਜ਼ੇ ਦੇ ਦੌਰ ’ਚੋਂ ਕੇਵਲ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੀ ਕੱਢ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਸਰਹੱਦੀ ਪਿੰਡ ਸਕੱਤਰਾ ’ਚ ਸਾਬਕਾ ਸਰਪੰਚ ਸ਼ੇਰ ਸਿੰਘ ਦੇ ਘਰ ਰੱਖੀ ਪਾਰਟੀ ਵਰਕਰਾਂ ਦੀ ਇਕੱਤਰਤਾ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਭਾਜਪਾ ਆਪਣੇ ਦਮ ’ਤੇ ਸੂਬੇ ’ਚ ਸਾਰੀਆਂ ਸੀਟਾਂ ’ਤੇ ਚੋਣ ਲੜੇਗੀ। ਇਸੇ ਕਰਕੇ ਪਾਰਟੀ ਨੇ ਤਿਆਰੀ ਸ਼ੁਰੂ ਤਰ ਦਿੱਤੀ ਹੈ। ਇਸ ਮੌਕੇ ਸਾਬਕਾ ਸਰਪੰਚ ਸ਼ੇਰ ਸਿੰਘ ਤੋਂ ਇਲਾਵਾ ਸਾਬ ਸਿੰਘ ਸਰਪੰਚ, ਗੁਰਵੰਤ ਸਿੰਘ ਗੁਰਮੀਤ ਸਿੰਘ ਸਰਪੰਚ, ਜਸਕਰਨ ਸਿੰਘ ਕਾਲੀਆ, ਮੰਗਲ ਸਿੰਘ, ਸੁਬੇਗ ਸਿੰਘ, ਸੁਖਚੈਨ ਸਿੰਘ, ਰਤਨ ਸਿੰਘ ਮੈਂਬਰ, ਜਸਵੰਤ ਸਿੰਘ, ਮਿਲਖਾ ਸਿੰਘ, ਬਾਊ ਸਿੰਘ, ਬਲਵੰਤ ਸਿੰਘ, ਗੁਰਲਾਲ ਸਿੰਘ, ਅਰਸ਼ ਗਿੱਲ, ਹਰਦੀਪਕ ਭੁੱਲਰ ਤੇ ਲਖਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।