ਸਿਵਲ ਹਸਪਤਾਲ ਪੱਟੀ ’ਚ ਖੁੱਲ੍ਹਾ ਨਸ਼ਾ ਛਡਾਊ ਕੇਂਦਰ ਇੱਥੋਂ ਤਬਦੀਲ ਕੀਤਾ ਜਾਵੇ- ਅਤੁਲ ਜੈਨ
ਨਸ਼ੇੜੀਆਂ ਤੋਂ ਇਲਾਕਾ ਵਾਸੀਆਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਦੀ ਮੰਗ
ਪੱਟੀ, 23 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਭਾਰਤੀ ਜਨਤਾ ਪਾਰਟੀ ਦੇ ਤਰਨ ਤਾਰਨ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਦੀ ਅਗਵਾਈ ’ਚ ਇਕ ਮੀਟਿੰਗ ਜਗਤਾਰ ਸਿੰਘ ਸਰਾਫ ਦੇ ਦਫਤਰ ਵਿਚ ਹੋਈ। ਮੀਟਿੰਗ ਵਿਚ ਪੱਟੀ ਹਲਕੇ ਦੇ ਵੱਖ-ਵੱਖ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿਚ ਇਸ ਸਮੇਂ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਸਿਵਲ ਹਸਪਤਾਲ ਪੱਟੀ ’ਚ ਖੁੱਲ੍ਹਾ ਨਸ਼ਾ ਛਡਾਊ ਕੇਂਦਰ (ਓਟ ਸੈਂਟਰ) ਹੈ ।
ਮ
ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਤੇ ਹੋਰ। ਤਸਵੀਰ: ਕਾਲੇਕੇ
24-08-2026
ਪੱਟੀ, 23 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਭਾਰਤੀ ਜਨਤਾ ਪਾਰਟੀ ਦੇ ਤਰਨ ਤਾਰਨ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਦੀ ਅਗਵਾਈ ’ਚ ਇਕ ਮੀਟਿੰਗ ਜਗਤਾਰ ਸਿੰਘ ਸਰਾਫ ਦੇ ਦਫਤਰ ਵਿਚ ਹੋਈ। ਮੀਟਿੰਗ ਵਿਚ ਪੱਟੀ ਹਲਕੇ ਦੇ ਵੱਖ-ਵੱਖ ਮੁੱਦਿਆਂ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਵਿਚ ਇਸ ਸਮੇਂ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਸਿਵਲ ਹਸਪਤਾਲ ਪੱਟੀ ’ਚ ਖੁੱਲ੍ਹਾ ਨਸ਼ਾ ਛਡਾਊ ਕੇਂਦਰ (ਓਟ ਸੈਂਟਰ) ਹੈ । ਸਿਵਲ ਹਸਪਤਾਲ ’ਚ ਨਸ਼ਾ ਛਡਾਊ ਕੇਂਦਰ ਖੁੱਲ੍ਹਾ ਹੋਣ ਕਾਰਨ ਹਸਪਤਾਲ ਵਿਚ ਆਉਣ ਵਾਲੇ ਇਸਤਰੀ ਮਰੀਜ਼ਾਂ ਤੇ ਦਾਖਲ ਮਰੀਜ਼ਾਂ ਦੇ ਵਾਰਿਸਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਸਾਰਾ ਦਿਨ ਇੱਥੇ ਨਸ਼ਾ ਛਡਾਊ ਕੇਂਦਰ ਵਿੱਚ ਆਉਣ ਵਾਲਿਆਂ ਦਾ ਜਮਾਵੜਾ ਰਹਿੰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਆਪਣੇ ਜਾਂ ਆਪਣੇ ਵਾਰਿਸਾਂ ਦੇ ਇਲਾਜ ਕਰਵਾਉਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਕਰਯੋਗ ਹੈ ਕਿ ਇਸ ਰਸਤੇ ਤੋਂ ਨਿਕਲ ਕੇ ਜਾ ਕੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਹੈ । ਜਿੱਥੇ ਰੋਜ਼ਾਨਾ ਸੈਂਕੜੇ ਵਿਦਿਆਰਥੀ ਪੜ੍ਹਨ ਲਈ ਇਸ ਰਸਤੇ ਤੋਂ ਨਿਕਲ ਕੇ ਜਾਂਦੇ ਹਨ । ਉਨ੍ਹਾਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਆਮ ਲੋਕਾਂ ਨੂੰ ਆ ਰਹੀ ਮੁਸ਼ਕਿਲ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨਸ਼ਾ ਛਡਾਊ ਕੇਂਦਰ ਨੂੰ ਸਿਵਲ ਹਸਪਤਾਲ ਪੱਟੀ ਤੋਂ ਸ਼ਹਿਰ ਤੋਂ ਬਾਹਰ ਕਿਸੇ ਖਾਲੀ ਥਾਂ ’ਤੇ ਤਬਦੀਲ ਕੀਤਾ ਜਾਵੇ। ਇਸ ਮੌਕੇ ਲਖਬੀਰ ਸਿੰਘ ਸਾਬਕਾ ਮੰਡਲ ਪ੍ਰਧਾਨ, ਜਗਤਾਰ ਸਿੰਘ ਸਰਾਫ, ਜਤਿੰਦਰ ਕੁਮਾਰ ਬੱਬੂ ਮੀਤ ਪ੍ਰਧਾਨ, ਜਰਨੈਲ ਸਿੰਘ ਪ੍ਰਧਾਨ, ਜਸਵੰਤ ਸਿੰਘ ਬਿੱਲਾ, ਰੂਪ ਲਾਲ ਗੁਸਾਂਈ, ਰਮੇਸ਼ ਕੁਮਾਰ, ਸ਼ਕਤੀ ਸੰਧੂ ਪ੍ਰਧਾਨ, ਰਾਜੇਸ਼ ਕੁਮਾਰ, ਪਵਨ ਮਨਚੰਦਾ, ਸ਼ੁਭਮ ਕੁਮਾਰ ਜਿੰਮੀ, ਬੰਟੀ ਕੁਮਾਰ, ਯੁਵਰਾਜ ਸਿੰਘ ਆਦਿ ਹਾਜ਼ਿਰ ਸਨ। ਇਸ ਮੌਕੇ ਹਾਜ਼ਰ ਆਗੂਆਂ ਨੇ ਨਸ਼ੇੜੀਆਂ ਤੋਂ ਇਲਾਕਾ ਵਾਸੀਆਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜਾਤ ਦਬਾਉਣ ਦੀ ਮੰਗ ਕੀਤੀ।