ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਝਬਾਲ, 23 ਅਗਸਤ (ਸੁਖਦੇਵ ਸਿੰਘ)—ਇਕ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲਿਸ ਵਲੋਂ 6 ਵਿਅਕਤੀਆਂ ਦੇ ਖਿ਼ਲਾਫ ਕੇਸ ਦਰਜ ਕੀਤਾ ਹੈ। ਇਸ ਸੰਬੰਧ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਜੋਬਨਜੀਤ ਸਿੰਘ ਪੁੱਤਰ ਜ਼ੌਰਜ ਮਸੀਹ ਵਾਸੀ ਭੋਜੀਆਂ ਨੇ ਦੱਸਿਆ ਕਿ 12 ਅਗਸਤ 2026 ਸਮਾਂ ਕਰੀਬ 8 ਵਜੇ ਸਵੇਰ ਦਾ ਹੋਵੇਗਾ ਕਿ ਉਹ ਘਰੋਂ ਕੰਮ ’ਤੇ ਚਲਿਆ ਸੀ।
ਝਬਾਲ, 23 ਅਗਸਤ (ਸੁਖਦੇਵ ਸਿੰਘ)—ਇਕ ਵਿਅਕਤੀ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਝਬਾਲ ਦੀ ਪੁਲਿਸ ਵਲੋਂ 6 ਵਿਅਕਤੀਆਂ ਦੇ ਖਿ਼ਲਾਫ ਕੇਸ ਦਰਜ ਕੀਤਾ ਹੈ। ਇਸ ਸੰਬੰਧ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਜੋਬਨਜੀਤ ਸਿੰਘ ਪੁੱਤਰ ਜ਼ੌਰਜ ਮਸੀਹ ਵਾਸੀ ਭੋਜੀਆਂ ਨੇ ਦੱਸਿਆ ਕਿ 12 ਅਗਸਤ 2026 ਸਮਾਂ ਕਰੀਬ 8 ਵਜੇ ਸਵੇਰ ਦਾ ਹੋਵੇਗਾ ਕਿ ਉਹ ਘਰੋਂ ਕੰਮ ’ਤੇ ਚਲਿਆ ਸੀ। ਜਦ ਉਹ ਬਾਹਰ ਨਿਕਲਿਆ ਤਾਂ ਵਿਸ਼ਾਲ, ਕਰਨ ਪੁਤਰਾਨ ਨਾਨਕ ਮਸੀਹ, ਕ੍ਰਿਸ਼ ਪੁੱਤਰ ਬਿੱਟੂ ਅਤੇ ਇਸ ਦਾ ਭਰਾ ਅਭੈ, ਸੰਨੀ ਪੁੱਤਰ ਲੋਕਸ ਮਸੀਹ ਖੜੇ ਸੀ ਅਤੇ ਲੁਕਸ ਪੁੱਤਰ ਬਰਕਤ ਮਸੀਹ ਨੇ ਲਲਕਾਰਾ ਮਾਰਿਆ ਕਿ ਫੜ ਲਓ ਇਸ ਨੂੰ ਸਾਡੇ ਨਾਲ ਲੜਾਈ ਝਗੜਾ ਕਰਨ ਦਾ ਮਜਾ ਚਖਾ ਦਿਓ ਤਾਂ ਵਿਸ਼ਾਲ ਮਸੀਹ ਨੇ ਆਪਣੀ ਡਾਂਗ ਦਾ ਵਾਰ ਮਾਰ ਦੇਣ ਦੀ ਨੀਯਤ ਨਾਲ ਮੇਰੇ ਸਿਰ ਵਿਚ ਕੀਤਾ, ਜੋ ਉਸ ਦੇ ਹੱਥ ਦੇ ਉੱਪਰ ਲੱਗੀ ਉਸ ਦੇ ਬਚਾਅ ਲਈ ਅਕਾਸ਼ਦੀਪ ਮਸੀਹ ਪੁੱਤਰ ਅਮਰੀਕ ਮਸੀਹ ਅੱਗੇ ਆਇਆ ਤਾਂ ਕਰਨ ਮਸੀਹ ਨੇ ਦਾਤਰ ਦਾ ਵਾਰ ਉਸ ਦੇ ਸਿਰ ਵਿਚ ਕੀਤਾ। ਮੈਂ ਜਦ ਰੌਲਾ ਪਾਇਆ ਤਾਂ ਉਕਤ ਵਿਅਕਤੀ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਦੌੜ ਗਏ। ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਨੇ ਉਪਰੋਕਤ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।