ਮੇਲਾ ਰੱਖੜ ਪੁੰਨਿਆਂ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ- ਵਿਧਾਇਕ ਦਲਬੀਰ ਸਿੰਘ ਟੌਂਗ
* ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਵਲੋਂ ਸਾਚਾ ਗੁਰੂ ਲਾਧੋ ਰੇ ਦਿਵਸ-ਮੇਲਾ ਰੱਖੜ ਪੁੰਨਿਆਂ ਬਾਬਾ ਬਕਾਲਾ ਸਾਹਿਬ ਮੌਕੇ ਮਿਤੀ 28 ਅਗਸਤ ਨੂੰ ਪੰਜਾਬ ਸਰਕਾਰ ਵਲੋਂ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ ਅਤੇ ਐਤਕੀਂ ਦੀ ਇਹ ਵਿਸ਼ਾਲ ਕਾਨਫਰੰਸ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ ।
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਆਮ ਆਦਮੀ ਪਾਰਟੀ ਵਲੋਂ ਸਾਚਾ ਗੁਰੂ ਲਾਧੋ ਰੇ ਦਿਵਸ-ਮੇਲਾ ਰੱਖੜ ਪੁੰਨਿਆਂ ਬਾਬਾ ਬਕਾਲਾ ਸਾਹਿਬ ਮੌਕੇ ਮਿਤੀ 28 ਅਗਸਤ ਨੂੰ ਪੰਜਾਬ ਸਰਕਾਰ ਵਲੋਂ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ । ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੀਨੀਅਰ ਲੀਡਰਸ਼ਿਪ ਪੁੱਜੇਗੀ ਅਤੇ ਐਤਕੀਂ ਦੀ ਇਹ ਵਿਸ਼ਾਲ ਕਾਨਫਰੰਸ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਰੰਧਾਵਾ ਰੈਸਟੋਰੈਂਟ ਵਿਖੇ ਹਲਕੇ ਦੇ ਪੰਚਾਂ-ਸਰਪੰਚਾਂ, ਮੈਂਬਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਪ੍ਰਧਾਨਾਂ ਅਤੇ ਹੋਰਨਾਂ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸ: ਦਲਬੀਰ ਸਿੰਘ ਟੌਂਗ ਨੇ ਕੀਤਾ । ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਰਿਕਾਰਡ ਤੋੜ ਇਕੱਠ ਹੋਵੇਗਾ, ਜਿਸ ਵਿਚ ਪਾਰਟੀ ਦੀ ਸਮੁੱਚੀ ਹਾਈਕਮਾਨ ਪੁੱਜੇਗੀ ਅਤੇ ਇਸ ਦੌਰਾਨ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ । ਇਸ ਮੌਕੇ ਜਥੇ. ਬਲਦੇਵ ਸਿੰਘ ਬੋਦੇਵਾਲ, ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲ਼ਕਾ, ਚੇਅਰਮੈਨ ਸੂਬੇਦਾਰ ਹਰਭਜਨ ਸਿੰਘ ਤਿੰਮੋਵਾਲ, ਵਾਈਸ ਚੇਅਰਮੈਨ ਜੋਗਰਾਜ ਸਿੰਘ ਜੋਗੀ, ਸਰਪੰਚ ਜਸਕਰਨ ਸਿੰਘ ਜੱਸੋ ਨੰਗਲ, ਸਰਵਣ ਸਿੰਘ ਬਲਸਰਾਏ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ ਸਟੇਸ਼ਨ, ਸਰਪੰਚ ਜਰਨੈਲ ਸਿੰਘ ਬੁਟਾਰੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਕੌਂਸਲਰ ਸੁਖਦੇਵ ਸਿੰਘ ਪੱਡਾ, ਤੇਜਿੰਦਰ ਸਿੰਘ ਬੱਲ ਸਰਪੰਚ ਰਾਜਪੁਰ, ਤੇਜਵੰਤ ਸਿੰਘ ਬੱਲ, ਸਰਪੰਚ ਜਤਿੰਦਰ ਸਿੰਘ ਜੋਤੀ ਦੋਲੇ ਨੰਗਲ, ਸਰਪੰਚ ਗੁਰਪ੍ਰੀਤ ਸਿੰਘ ਉੱਪਲ, ਸਰਪੰਚ ਹਰਜਿੰਦਰ ਸਿੰਘ ਟੌਂਗ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਸਰਪੰਚ ਬਲਵਿੰਦਰ ਸਿੰਘ ਸਕਿਆਂਵਾਲੀ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਗੁਰਪ੍ਰੀਤ ਸਿੰਘ ਬੂਲੇ ਨੰਗਲ, ਵਿਸ਼ਾਲ ਮੰਨਣ ਮੀਡੀਆ ਇੰਚਾਰਜ, ਸਰਪੰਚ ਸ਼ਰਨਜੀਤ ਸਿੰਘ ਕੋਟ ਮਹਿਤਾਬ, ਸਰਪੰਚ ਮਨੋਹਰ ਸਿੰਘ ਖੋਜਕੀਪੁਰ, ਸਰਪੰਚ ਕੰਵਲਬੀਰ ਸਿੰਘ ਭੋਰਛੀ, ਸਰਪੰਚ ਜਸਪਾਲ ਸਿੰਘ ਨਰਿੰਜਣਪੁਰ, ਸਰਪੰਚ ਬਲਵਿੰਦਰ ਸਿੰਘ ਭਲਾਈਪੁਰ ਅਤੇ ਹੋਰ ਹਾਜ਼ਰ ਸਨ ।