25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

27 ਦੇ ਬੰਦ ’ਚ ਸ਼ਾਮਿਲ ਹੋਣ ਲਈ ਸਿਹਤ ਮੁਲਾਜ਼ਮਾਂ ਸਿਵਲ ਸਰਜਨ ਡਾਕਟਰ ਸੰਦੀਪ ਧਵਨ ਨੂੰ ਸਮੂਹਿਕ ਛੁੱਟੀ ਦਾ ਦਿੱਤਾ ਪੱਤਰ

ਤਰਨ ਤਾਰਨ, 25 ਅਗਸਤ (ਇਕਬਾਲ ਸਿੰਘ ਸੋਢੀ)– ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਅੱਗੇ 27 ਅਗਸਤ ਨੂੰ ਮਹਾਂਬੰਦ ਤਹਿਤ ਰੋਸ ਧਰਨੇ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਖੇ 27 ਅਗਸਤ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਵਿਖੇ ਹੋ ਰਹੇ ਮਹਾਂ ਬੰਦ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਸੰਦੀਪ ਧਵਨ ਨੂੰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਮੂਹਿਕ ਛੁੱਟੀ ਲੈ ਕੇ ਮਹਾਂ ਬੰਦ ਵਿਚ ਸ਼ਾਮਿਲ ਹੋਣ ਸਬੰਧੀ ਜਾਣਕਾਰੀ ਪੱਤਰ ਦਿੱਤਾ ਗਿਆ।

Ad Position 21
No active advertisement
ਸਿਵਲ ਸਰਜਨ ਸੰਦੀਪ ਧਵਨ ਨੂੰ ਸਮੂਹਿਕ ਛੁੱਟੀ ਲਈ ਮੰਗ ਪੱਤਰ ਦਿੰਦੇ ਹੋਏ ਵੱਖ-ਵੱਖ ਯੂਨੀਅਨ ਦੇ ਅਹੁਦੇਦਾਰ। ਤਸਵੀਰ–ਲਵਲੀ 26-08-2026
ਤਰਨ ਤਾਰਨ, 25 ਅਗਸਤ (ਇਕਬਾਲ ਸਿੰਘ ਸੋਢੀ)– ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਅੱਗੇ 27 ਅਗਸਤ ਨੂੰ ਮਹਾਂਬੰਦ ਤਹਿਤ ਰੋਸ ਧਰਨੇ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ਿਲ੍ਹਾ ਤਰਨ ਤਾਰਨ ਵਿਖੇ 27 ਅਗਸਤ ਨੂੰ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਫਤਰ ਵਿਖੇ ਹੋ ਰਹੇ ਮਹਾਂ ਬੰਦ ਵਿਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਸੰਦੀਪ ਧਵਨ ਨੂੰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਮੂਹਿਕ ਛੁੱਟੀ ਲੈ ਕੇ ਮਹਾਂ ਬੰਦ ਵਿਚ ਸ਼ਾਮਿਲ ਹੋਣ ਸਬੰਧੀ ਜਾਣਕਾਰੀ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲੇ ਭਰ ਦੇ ਸਮੂਹ ਹਸਪਤਾਲਾਂ, ਸੀ.ਐਚ.ਸੀ, ਪੀ.ਐਚ.ਸੀ. ਤੇ ਡਿਸਪੈਂਸਰੀਆਂ ਵਿਚ ਓ.ਪੀ.ਡੀ. ਬੰਦ ਹੋਵੇਗੀ ਪਰ ਐਮਰਜੈਂਸੀ ਸੇਵਾਵਾਂ ਨਿਰਵਿਘਨ ਜਾਰੀ ਰਹਿਣਗੀਆਂ। ਇਸ ਮੌਕੇ ਪੈਰਾ ਮੈਡੀਕਲ ਯੂਨੀਅਨ ਦੇ ਸਟੇਟ ਆਗੂ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ ਹੈਲਥ ਵਰਕਰ ਯੂਨੀਅਨ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਪ੍ਰਧਾਨ ਰੇਡੀਉਗਰਾਫਰ ਯੂਨੀਅਨ ਮਨਜੀਤ ਸਿੰਘ, ਸਟੇਟ ਆਗੂ ਗੁਰਜਿੰਦਰ ਢਿੱਲੋਂ, ਕਲੈਰੀਕਲ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਿੰਘ, ਸੁਪਰਡੈਂਟ ਤੇਜਿੰਦਰ ਸਿੰਘ ਢਿੱਲੋਂ, ਸੀ.ਐਚ.ਓ. ਯੂਨੀਅਨ ਪ੍ਰਧਾਨ ਜੁਗਰਾਜ ਕੌਰ ਕੰਗ, ਜੈਸਮੀਨ ਕੌਰ, ਹੈਲਥ ਸੁਪਰਵਾਈਜਰ ਆਗੂ ਭੂਪਿੰਦਰ ਸਿੰਘ, ਹੈਲਥ ਵਰਕਰ ਯੂਨੀਅਨ ਆਗੂ ਜਸਪਿੰਦਰ ਸਿੰਘ ਤਰਨ ਤਾਰਨ, ਅਮਰਜੀਤ ਸਿੰਘ ਗਿੱਲ, ਪ੍ਰਦੀਪ ਸਿੰਘ, ਨਵਤੇਜ ਸਿੰਘ ਸੀਨੀਅਰ ਸਹਾਇਕ, ਮਨਦੀਪ ਸਿੰਘ, ਗੁਰਮੁਖ ਸਿੰਘ, ਮਨਜਿੰਦਰ ਸਿੰਘ, ਗੁਰਬਿੰਦਰ ਸਿੰਘ ਕਸੇਲ, ਪਲਵਿੰਦਰ ਸਿੰਘ ਹਰੀਕੇ, ਸੰਦੀਪ ਸਿੰਘ ਏਡਜ਼ ਕੰਟਰੋਲ ਸੁਸਾਇਟੀ, ਗੁਰਬਚਨ ਸਿੰਘ ਐੱਮ.ਐੱਲ.ਟੀ., ਅਮਨਪ੍ਰੀਤ ਸਿੰਘ, ਹਰਸਿਮਰਨ ਸਿੰਘ, ਜਗਦੀਪ ਸਿੰਘ, ਸਿਮਰਜੀਤ ਕੌਰ, ਕਿਰਨਜੀਤ ਕੌਰ ਲੈਬ ਟੈਕਨੀਸ਼ੀਅਨ, ਕੰਵਲਜੀਤ ਕੌਰ, ਬਲਜੀਤ ਕੌਰ, ਦੇਵਿੰਦਰ ਸਿੰਘ ਆਊਟਸੋਰੇਸ ਯੂਨੀਅਨ, ਨਵਦੀਪ ਸਿੰਘ ਰੇਡੀਉਗਰਾਫਰ, ਹਰਮਨਦੀਪ ਸਿੰਘ, ਬਲਵਿੰਦਰ ਸਿੰਘ, ਮਨਦੀਪ ਕੌਰ, ਵੀਰਪਾਲ ਕੌਰ, ਦੀਪਿਕਾ, ਮੈਡਮ ਮਨੀਸ਼ਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਦੀ ਟੱਕਰ ਨਾਲ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ‘ ਆਪ’ ਸਰਕਾਰ ਦੇ ਰਾਜ ’ਚ ਪੰਜਾਬ ’ਚ ਨਸ਼ਿਆਂ, ਲੁੱਟਾਂ-ਖੋਹਾਂ ਤੇ ਕਤਲੋਗਾਰਤ ਦੀਆਂ ਘਟਨਾਵਾਂ ’ਚ ਹੋਇਆ ਵਾਧਾ– ਭੁੱਲਰ
Ad Position 24