27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅੱਜ ਬੰਦ ਦੇ ਸੱਦੇ ਤਹਿਤ ਐੱਸ.ਐੱਮ.ਓ. ਡਾਕਟਰ ਗਿੱਲ ਨੂੰ ਸਿਹਤ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਸੰਬੰਧੀ ਪੱਤਰ ਸੌਂਪਿਆ

ਸਰਹਾਲੀ ਕਲਾਂ, 26 ਅਗਸਤ (ਅਜੇ ਸਿੰਘ ਹੁੰਦਲ)–ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜਮ ਤੇ ਪੈਨਸ਼ਰਨਰ ਸਾਂਝੇ ਫਰੰਟ ਦੇ ਸੱਦੇ ’ਤੇ 27 ਅਗਸਤ ਨੂੰ ਪੰਜਾਬ ਭਰ ਦੇ ਵਿਚ ਮਹਾਂਬੰਦ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਐੱਨ.

Ad Position 21
No active advertisement
ਅਜੀਤ ਡੈਸਕ 27-08-2026
ਸਰਹਾਲੀ ਕਲਾਂ, 26 ਅਗਸਤ (ਅਜੇ ਸਿੰਘ ਹੁੰਦਲ)–ਸਾਂਝਾ ਮੁਲਾਜ਼ਮ ਮੰਚ ਅਤੇ ਮੁਲਾਜਮ ਤੇ ਪੈਨਸ਼ਰਨਰ ਸਾਂਝੇ ਫਰੰਟ ਦੇ ਸੱਦੇ ’ਤੇ 27 ਅਗਸਤ ਨੂੰ ਪੰਜਾਬ ਭਰ ਦੇ ਵਿਚ ਮਹਾਂਬੰਦ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਐੱਨ.ਐੱਚ.ਐੱਮ. ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਰੋਸ ਮੁਜਾਹਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਨਰਿੰਦਰ ਸਿੰਘ ਔਲਖ ਸੀਨੀਅਰ ਸਹਾਇਕ ਅਤੇ ਐੱਨ.ਐੱਚ.ਐੱਮ. ਯੂਨੀਅਨ ਦੇ ਜਨਰਲ ਸਕੱਤਰ ਮਨਦੀਪ ਸਿੰਘ ਚੌਹਾਨ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਕੀਤਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਅੱਜ ਡਾਕਟਰ ਜਤਿੰਦਰ ਸਿੰਘ ਗਿੱਲ ਐੱਸ.ਐੱਮ.ਓ. ਸਰਹਾਲੀ ਨੂੰ 27 ਅਗਸਤ ਲਈ ਸਮੂਹਿਕ ਛੁੱਟੀ ਤਹਿਤ ਪੱਤਰ ਸੋੌਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਇਹ ਰੋਸ ਮੁਜਾਹਰੇ ਵਿਚ ਸਿਹਤ ਵਿਭਾਗ ਦੀਆਂ ਸਮੂਹ ਕੈਟਾਗਰੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਹਨਾਂ ਦੀਆਂ ਮੁੱਖ ਹੱਕੀ ਮੰਗਾਂ ਜਿਵੇਂ ਐੱਨ.ਐੱਚ.ਐੱਮ ਸਮੂਹ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਰੈਗੂਲਰ ਕਰਮਚਾਰੀਆ ਨੂੰ ਡੀ.ਏ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨੀ, 17.7.2020 ਅਤੇ 15.01.2015 ਵਾਲਾ ਪੱਤਰ ਰੱਦ ਕਰਨ ਸੰਬੰਧੀ ਆਦਿ ਮੁੱਖ ਹਨ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਵੱਡੇ ਪੱਧਰ’ਤੇ ਵਿੱਢਿਆ ਜਾਵੇਗਾ। ਇਸ ਸਮੇਂ ਤਰਜੀਤ ਕੌਰ ਨਰਸਿੰਗ ਸਿਸਟਰ, ਅਪਥਾਲਮਿਕ ਅਫਸਰ ਪਰਮਜੀਤ ਕੌਰ, ਸਟਾਫ ਨਰਸ ਕੰਵਲਜੀਤ ਕੌਰ, ਸਟਾਫ ਨਰਸ ਨਰਿੰਦਰ ਕੌਰ, ਫਾਰਮੇਸੀ ਅਫਸਰ ਪ੍ਰਭਜੋਤ ਕੌਰ, ਜਤਿੰਦਰ ਕੌਰ ਐਲ.ਟੀ, ਰੁਪਿੰਦਰਜੀਤ ਕੌਰ ਸਟਾਫ ਨਰਸ, ਸੁਖਵਿੰਦਰ ਕੌਰ ਐਲ,ਟੀ, ਰਾਜਵਿੰਦਰ ਕੌਰ ਐਲ.ਟੀ, ਸੰਦੀਪ ਕੌਰ ਸਟਾਫ ਨਰਸ, ਰਮਨਦੀਪ ਕੌਰ ਸਟਾਫ ਨਰਸ, ਵਿਸ਼ਾਲ ਕੁਮਾਰ ਬੀ.ਐਸ.ਏ, ਚੀਫ ਫਾਰਮੇਸੀ ਅਫਸਰ ਹਰਵਿੰਦਰਪਾਲ ਸਿੰਘ, ਕਰਨਦੀਪ ਸਿੰਘ ਕਲਰਕ, ਅਭੀਜੀਤ ਸਿੰਘ ਰੇਡੀਓਗ੍ਰਾਫਰ, ਲਖਵਿੰਦਰ ਸਿੰਘ, ਬੇਅੰਤ ਸਿੰਘ, ਬਲਜੀਤ ਸਿੰਘ, ਰਣਜੀਤ ਸਿੰਘ, ਪ੍ਰਮਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਹਰਮੰਦਰ ਸਿੰਘ ਕਲਸ ਨੂੰ ਸਦਮਾ, ਫੁੱਫੜ ਸਰਪੰਚ ਬਗੀਚਾ ਸਿੰਘ ਦਰਾਜਕੇ ਦਾ ਦਿਹਾਂਤ ਅਗਲੀ ਖ਼ਬਰ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਪ੍ਰੀਤ ਸਿੰਘ ਸੰਧੂ ਨੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
Ad Position 24