ਚੰਡੀਗੜ੍ਹ ਵਿਖੇ ਪਹਿਲੀ ਤਰੀਕ ਨੂੰ ਲੱਗਣ ਵਾਲੇ ਮੋਰਚੇ ਦੀ ਤਿਆਰੀ ਮੁਕੰਮਲ- ਚਾਹਲ, ਟਾਂਡਾ
ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਪਵਿੱਤਰ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਢੰਡ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਆਗੂ ਨਿਰੰਜਨ ਸਿੰਘ ਚਾਹਲ ਤੇ ਰਤਨ ਸਿੰਘ ਢੰਡ ਨੇ ਕੀਤੀ। ਇਸ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵਲੋਂ ਇਕ ਸਤੰਬਰ ਤੋਂ 7 ਸਤੰਬਰ 26 ਤੱਕ ਲਗਾਏ ਜਾਣ ਵਾਲੇ ਚੰਡੀਗੜ੍ਹ ਧਰਨੇ ਸੰਬੰਧੀ ਰਿਹਾ।
ਆ
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮੀਟਿੰਗ ਦੌਰਾਨ।
27-08-2026
ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਪਵਿੱਤਰ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੀਂ ਪਾਤਸ਼ਾਹੀ ਪਿੰਡ ਢੰਡ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਆਗੂ ਨਿਰੰਜਨ ਸਿੰਘ ਚਾਹਲ ਤੇ ਰਤਨ ਸਿੰਘ ਢੰਡ ਨੇ ਕੀਤੀ। ਇਸ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵਲੋਂ ਇਕ ਸਤੰਬਰ ਤੋਂ 7 ਸਤੰਬਰ 26 ਤੱਕ ਲਗਾਏ ਜਾਣ ਵਾਲੇ ਚੰਡੀਗੜ੍ਹ ਧਰਨੇ ਸੰਬੰਧੀ ਰਿਹਾ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਵਿਸਥਾਰ ਸਹਿਤ ਧਰਨੇ ਦੀ ਤਿਆਰੀ ਬਾਰੇ ਸਾਰੀ ਜਥੇਬੰਦੀਆਂ ਦੀਆਂ ਡਿਊਟੀਆਂ ਲਗਾਈਆਂ ਵੱਡੀ ਗਿਣਤੀ ਵਿਚ ਚੰਡੀਗੜ੍ਹ ਮੋਰਚੇ ਦੀ ਲਾਮਬੰਦੀ ਦੀ ਤਿਆਰੀ ਕੀਤੀ। ਟਾਂਡਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਧਰਨੇ ਦੀ ਮੁੱਖ ਮੰਗ ਪੰਜਾਬ ਦੇ ਪਾਣੀਆਂ ਸੰਬੰਧੀ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਅਤੇ ਐਮ.ਐਸ.ਪੀ. ਦੀ ਗਰੰਟੀ ਕਾਨੂੰਨ ਬਣਾਉਣਾ ਸ਼ਾਮਿਲ ਹੈ। ਇਸ ਮੌਕੇ ਅਵਤਾਰ ਸਿੰਘ ਢੰਡ, ਰਣਜੀਤ ਸਿੰਘ ਢੰਡ, ਗੁਰਲਾਲ ਸਿੰਘ ਲਹੀਆਂ, ਗੁਰਵਿੰਦਰ ਸਿੰਘ, ਅਜੀਤ ਸਿੰਘ ਲਹੀਆਂ, ਸੁਖਦੇਵ ਸਿੰਘ ਚਾਹਲ, ਬਲਵਿੰਦਰ ਸਿੰਘ, ਕਰਮ ਸਿੰਘ ਚਾਹਲ, ਕਾਰਜ ਸਿੰਘ ਸਰਾਂ, ਅਮਰਜੀਤ ਸਿੰਘ ਕੋਟ ਸਿਵਿਆ, ਗੁਰਵਿੰਦਰ ਸਿੰਘ ਕੋਟ, ਹਰਪਾਲ ਸਿੰਘ ਠੱਠਗੜ੍ਹ, ਦਿਲਬਾਗ ਸਿੰਘ, ਗੁਰਦੇਵ ਸਿੰਘ, ਦਿਲਬਾਗ ਸਿੰਘ ਠੱਠਗੜ੍ਹ, ਗੁਰਦੇਵ ਸਿੰਘ, ਹਰਦੇਵ ਸਿੰਘ ਨੌਸ਼ਹਿਰਾ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ, ਰਜਿੰਦਰ ਸਿੰਘ, ਸਾਹਿਬ ਸਿੰਘ ਮੀਆਪੁਰ, ਬਾਊ ਸਿੰਘ ਬਘਿਆੜੀ, ਮਿੰਟੂ ਸਿੰਘ ਬਘਿਆੜੀ, ਜਸਵੰਤ ਸਿੰਘ ਬੀੜ ਬਾਬਾ ਬੁੱਢਾ ਸਾਹਿਬ, ਹਰਪਿੰਦਰ ਸਿੰਘ ਨੌਸ਼ਹਿਰਾ, ਗੁਰਦੇਵ ਸਿੰਘ ਢੰਡ ਆਦਿ ਹਾਜ਼ਰ ਸਨ।