ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਆੜ੍ਹਤੀਆਂ ਦੀ ਵਿਸ਼ੇਸ਼ ਕਾਨਫਰੰਸ 29 ਨੂੰ ਹਰੀਕੇ ’ਚ
ਖਾਲੜਾ, 26 ਅਗਸਤ (ਜੱਜਪਾਲ ਸਿੰਘ ਜੱਜ)– ਆੜ੍ਹਤੀਆਂ ਦੇ ਮਸਲਿਆਂ ਨੂੰ ਵਿਚਾਰਨ ਲਈ ਤਰਨ ਤਾਰਨ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਦੇ ਆੜ੍ਹਤੀਆਂ ਦੀ ਵਿਸ਼ੇਸ਼ ਕਾਨਫਰੰਸ 29 ਅਗਸਤ ਦਿਨ ਸ਼ਨੀਵਾਰ ਨੂੰ ਸਤਲੁਜ ਪੈਲੇਸ ਹਰੀਕੇ ਵਿਖੇ ਹੋਵੇਗੀ । ਉਕਤ ਸ਼ਬਦਾਂ ਦਾ ਪ੍ਰਗਟਾਵਾ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਸਰਵਨ ਸਿੰਘ ਮੱਖੀ ਵਾਲੇ ਅਤੇ ਪਰਮਜੀਤ ਸਿੰਘ ਬਾਗ ਵਾਲਿਆਂ ਨੇ ਦਾਣਾ ਮੰਡੀ ਖਾਲੜਾ ਵਿਖੇ ਆੜ੍ਹਤੀ ਸੁਰਜੀਤ ਸਿੰਘ ਚੱਕ ਦੇ ਦਫਤਰ ਵਿਖੇ ਖਾਲੜਾ ਦੇ ਸਮੂਹ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ।
ਆ
ਆੜ੍ਹਤੀਏ ਕਾਨਫਰੰਸ ਬਾਰੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ। ਤਸਵੀਰ–ਜੱਜਪਾਲ
27-08-2026
ਖਾਲੜਾ, 26 ਅਗਸਤ (ਜੱਜਪਾਲ ਸਿੰਘ ਜੱਜ)– ਆੜ੍ਹਤੀਆਂ ਦੇ ਮਸਲਿਆਂ ਨੂੰ ਵਿਚਾਰਨ ਲਈ ਤਰਨ ਤਾਰਨ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਦੇ ਆੜ੍ਹਤੀਆਂ ਦੀ ਵਿਸ਼ੇਸ਼ ਕਾਨਫਰੰਸ 29 ਅਗਸਤ ਦਿਨ ਸ਼ਨੀਵਾਰ ਨੂੰ ਸਤਲੁਜ ਪੈਲੇਸ ਹਰੀਕੇ ਵਿਖੇ ਹੋਵੇਗੀ । ਉਕਤ ਸ਼ਬਦਾਂ ਦਾ ਪ੍ਰਗਟਾਵਾ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਸਰਵਨ ਸਿੰਘ ਮੱਖੀ ਵਾਲੇ ਅਤੇ ਪਰਮਜੀਤ ਸਿੰਘ ਬਾਗ ਵਾਲਿਆਂ ਨੇ ਦਾਣਾ ਮੰਡੀ ਖਾਲੜਾ ਵਿਖੇ ਆੜ੍ਹਤੀ ਸੁਰਜੀਤ ਸਿੰਘ ਚੱਕ ਦੇ ਦਫਤਰ ਵਿਖੇ ਖਾਲੜਾ ਦੇ ਸਮੂਹ ਆੜ੍ਹਤੀਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜ਼ਿਲਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਦੀ ਅਗਵਾਈ ਹੇਠ 29 ਅਗਸਤ ਨੂੰ ਹਰੀਕੇ ਵਿਖੇ ਹੋਣ ਵਾਲੀ ਆੜ੍ਹਤੀ ਕਾਨਫਰੰਸ ਵਿਚ ਆੜ੍ਹਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਵਿਚਾਰੀਆਂ ਜਾਣਗੀਆਂ ਅਤੇ ਇਹਨਾਂ ਦੇ ਠੋਸ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ । ਇਸ ਮੌਕੇ ਜਸਵੰਤ ਸਿੰਘ ਜੋਧਪੁਰੀ, ਸਾਹਿਬ ਸਿੰਘ ਅਮੀਸ਼ਾਹ, ਵਿਕੀ ਧਵਨ, ਲਵਲੀ ਧਵਨ, ਸੁਰਜੀਤ ਸਿੰਘ ਚੱਕ, ਸੰਨੀ ਮੁਨੀਮ, ਕੁਲਵਿੰਦਰ ਸਿੰਘ ਗਿੱਲ ਆਦਿ ਆੜ੍ਹਤੀਏ ਹਾਜ਼ਰ ਸਨ।