ਸਾਂਝਾ ਮੁਲਾਜ਼ਮ ਮੰਚ ਵਲੋਂ ਤਰਨ ਤਾਰਨ ’ਚ ਸਰਕਾਰ ਦਾ ਪੁਤਲਾ ਫੂਕਿਆ
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)– ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਜ਼ਿਲ੍ਹਾ ਤਰਨ ਤਾਰਨ ਦੇ ਸੱਦੇ ’ਤੇ ਅੱਜ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ, ਕਰਮਚਾਰੀ ਅਤੇ ਪੈਨਸ਼ਨਰ ਯੂਨੀਅਨਾਂ ਦੇ ਸਾਥੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੂੰ ਮੰਗ ਪੱਤਰ ਦੇ ਕੇ 2.
ਧ
ਧਰਨੇ ’ਤੇ ਬੈਠੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਆਗੂ। ਤਸਵੀਰ–ਲਵਲੀ
28-08-2026
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)– ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਅਤੇ ਸਾਂਝਾ ਮੁਲਾਜ਼ਮ ਮੰਚ ਜ਼ਿਲ੍ਹਾ ਤਰਨ ਤਾਰਨ ਦੇ ਸੱਦੇ ’ਤੇ ਅੱਜ ਪ੍ਰਸ਼ਾਸਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ, ਕਰਮਚਾਰੀ ਅਤੇ ਪੈਨਸ਼ਨਰ ਯੂਨੀਅਨਾਂ ਦੇ ਸਾਥੀਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਸਰਕਾਰ ਨੂੰ ਮੰਗ ਪੱਤਰ ਦੇ ਕੇ 2.59 ਗੁਣਾਂਕ, ਮੈਡੀਕਲ ਕੈਸ਼ਲੈਸ ਸਕੀਮ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਡੀ.ਏ ਦੀਆਂ ਬਕਾਇਆ ਕਿਸ਼ਤਾਂ, 15-01-2015 ਦਾ ਪੱਤਰ ਰੱਦ ਕਰਨ, ਪ੍ਰੋਬੇਸ਼ਨ ਦੌਰਾਨ ਪੂਰੀ ਤਨਖ਼ਾਹ-ਭੱਤਿਆਂ ਦੀ ਅਦਾਇਗੀ, 17-07-2020 ਦੇ ਪੱਤਰ ਅਨੁਸਾਰ ਕੇਂਦਰੀ ਪੈਟਰਨ ’ਤੇ ਨਵੀਂ ਭਰਤੀ ਦਾ ਪੱਤਰ ਰੱਦ ਕਰਨ ਅਤੇ 4-9-14 ਏ.ਸੀ.ਪੀ ਸਕੀਮ ਬਹਾਲ ਕਰਨ ਵਰਗੀਆਂ ਜਾਇਜ਼ ਮੰਗਾਂ ਉਠਾਈਆਂ ਗਈਆਂ ਸਨ, ਪਰ ਪੰਜਾਬ ਸਰਕਾਰ ਵਲੋਂ ਹੁਣ ਤੱਕ ਇਨ੍ਹਾਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਗਿਆ। ਇਸ ਮੌਕੇ ਗੁਰਮੀਤ ਸਿੱਘ ਸੂਬਾ ਜਨਰਲ ਸਕੱਤਰ ਮਾਸਟਰ ਕੇਡਰ ਯੂਨੀਅਨ ਪੰਜਾਬ, ਪਰਮਿੰਦਰ ਸਿੰਘ ਸਟੇਟ ਕਮੇਟੀ ਮੈਂਬਰ ਐਮ.ਸੀ.ਯੂ, ਰਾਜਪਾਲ ਸਿੰਘ ਪ੍ਰੈਸ ਸਕੱਤਰ, ਜੁਗਰਾਜ ਸਿੱਘ, ਰਣਜੀਤ ਸਿੰਘ, ਜਗਰੂਪ ਕੌਰ ਬਲਾਕ ਪ੍ਰਧਾਨ, ਪਰਮਜੀਤ ਕੌਰ, ਮਨਜਿੰਦਰ ਸਿੰਘ ਢਿੱਲੋਂ ਪ੍ਰਧਾਨ ਲੈਕਚਰਾਰ ਯੂਨੀਅਨ, ਤੇਜਿੰਦਰ ਸਿੰਘ ਖਹਿਰਾ, ਸੁਖਪ੍ਰੀਤ ਸਿੰਘ ਪੰਨੂ ਕਨਵੀਨਰ ਜ਼ਿਲ੍ਹਾ ਤਰਨ ਤਾਰਨ, ਗੁਰਸੇਵਕ ਸਿੰਘ ਸਰਾਂ ਜ਼ਿਲ੍ਹਾ ਪ੍ਰਧਾਨ, ਅੰਗਰੇਜ਼ ਸਿੰਘ ਰੰਧਾਵਾ ਜਨਰਲ ਸਕੱਤਰ, ਜਸਪਾਲ ਸਿੰਘ ਸੰਧੂ ਵਿੱਤ ਸਕੱਤਰ ਤੋਂ ਇਲਾਵਾ ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਈ.ਟੀ. ਯੂ., ਸੁਖਵਿੰਦਰ ਸਿੰਘ ਧਾਮੀ ਜ਼ਿਲ੍ਹਾ ਜਨਰਲ ਸਕੱਤਰ ਸਿਹਤ, ਵਾਟਰ ਸਪਲਾਈ, ਖਜ਼ਾਨਾ, ਖੇਤੀਬਾੜੀ, ਰੁਜ਼ਗਾਰ, ਸਹਿਕਾਰਤਾ, ਐਕਸਾਈਜ਼, ਪਟਵਾਰ, ਡੀਸੀ ਦਫ਼ਤਰ, ਡੀ.ਟੀ.ਓ. ਦਫ਼ਤਰ ਸਮੇਤ ਦਰਜਨਾਂ ਵਿਭਾਗਾਂ ਦੇ ਕਰਮਚਾਰੀ ਤੇ ਪੈਨਸ਼ਨਰ ਯੂਨੀਅਨਾਂ ਦੇ ਆਗੂ ਵਿਚੋਂ ਪ੍ਰਭਜੋਤ ਸਿੰਘ ਪ੍ਰਧਾਨ, ਦਵਿੰਦਰ ਸਿੰਘ ਖਹਿਰਾ ਜਨਰਲ ਸਕੱਤਰ ਬੀ.ਐਡ ਫਰੰਟ ਯੂਨੀਅਨ, ਪ੍ਰਤਾਪ ਸਿੰਘ ਠਠਗੜ੍ਹ ਪ੍ਰਧਾਨ ਡੈਮੋਕਰੇਟਿਕ ਟੀਚਰ ਫਰੰਟ ਜਨਰਲ ਸਕੱਤਰ ਪ੍ਰੀ-ਪ੍ਰਾਇਮਰੀ ਐਲੀਮੈਂਟਰੀ ਐਸੋਸੀਏਸ਼ਨ ਯੂਨੀਅਨ, ਗੁਰਚਰਨ ਸਿੰਘ ਪ੍ਰਧਾਨ, ਸਤਿੰਦਰ ਸਿੰਘ ਜਨਰਲ ਸਕੱਤਰ, ਰਾਖੀਬੀਰ ਸਿੰਘ ਅਨੰਦ ਸੁਪਰਡੈਂਟ ਪ੍ਰਧਾਨ, ਅਮਨਦੀਪ ਪੱਟੀ, ਕੁਲਦੀਪ ਸਿੰਘ ਪ੍ਰਿੰਸੀਪਲ ਆਈ.ਟੀ.ਆਈ ਪੱਟੀ, ਕਾਜ ਸਿੰਘ ਜਨਰਲ ਸਕੱਤਰ ਆਈ.ਟੀ.ਆਈ ਸੰਘਰਸ਼ ਕਮੇਟੀ, ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਐਟਕ ਯੂਨੀਅਨ ਪੰਜਾਬ, ਗੁਰਭੇਜ ਸਿੰਘ ਢਿੱਲੋਂ ਪੰਜਾਬ ਪ੍ਰਧਾਨ, ਮਾਸਟਰ ਦਲਜੀਤ ਸਿੰਘ ਡੀਸੀ ਦਫ਼ਤਰ ਆਦਿ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਕਾਮੇ ਹਾਜ਼ਰ ਹੋਏ।