1 ਜਨਵਰੀ ਤੋਂ ਚੈੱਕਬੁੱਕ ’ਤੇ ਅਲਫਾ-ਨਿਊਮੈਰਿਕ ਕੋਡ ਜ਼ਰੂਰੀ
ਮੰਡੀ ਗੋਬਿੰਦਗੜ੍ਹ, 27 ਅਗਸਤ (ਮੋਹਿਤ ਸਿੰਗਲਾ)-ਬੈਂਕਿੰਗ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਤੇਜ਼ ਬਣਾਉਣ ਦੇ ਉਦੇਸ਼ ਨਾਲ 1 ਜਨਵਰੀ 2027 ਤੋਂ ਚੈੱਕਬੁੱਕ ’ਤੇ ਅਲਫਾ-ਨਿਊਮੇਰਿਕ ਕੋਡ ਲਾਜ਼ਮੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਮੱਦੇਨਜ਼ਰ ਗਾਹਕਾਂ ਨੂੰ 31 ਦਸੰਬਰ, 2026 ਤੱਕ ਆਪਣੀ ਪੁਰਾਣੀ ਚੈੱਕਬੁੱਕ ਬਦਲਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਮੰਡੀ ਗੋਬਿੰਦਗੜ੍ਹ, 27 ਅਗਸਤ (ਮੋਹਿਤ ਸਿੰਗਲਾ)-ਬੈਂਕਿੰਗ ਪ੍ਰਕਿਰਿਆ ਨੂੰ ਹੋਰ ਸੁਰੱਖਿਅਤ ਅਤੇ ਤੇਜ਼ ਬਣਾਉਣ ਦੇ ਉਦੇਸ਼ ਨਾਲ 1 ਜਨਵਰੀ 2027 ਤੋਂ ਚੈੱਕਬੁੱਕ ’ਤੇ ਅਲਫਾ-ਨਿਊਮੇਰਿਕ ਕੋਡ ਲਾਜ਼ਮੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੇ ਮੱਦੇਨਜ਼ਰ ਗਾਹਕਾਂ ਨੂੰ 31 ਦਸੰਬਰ, 2026 ਤੱਕ ਆਪਣੀ ਪੁਰਾਣੀ ਚੈੱਕਬੁੱਕ ਬਦਲਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕਈ ਬੈਂਕਾਂ ਨੇ ਨਵੀਂ ਚੈੱਕਬੁੱਕ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ, ਜਦਕਿ ਹੋਰ ਬੈਂਕ ਵੀ ਇਸ ਨੂੰ ਜਲਦ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ।ਨਵੀਂ ਵਿਵਸਥਾ ਤਹਿਤ ਕੁਝ ਸਰਕਾਰੀ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ 31 ਦਸੰਬਰ 2026 ਤੋਂ ਬਾਅਦ 50 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਰਕਮ ਵਾਲੇ ਅਜਿਹੇ ਚੈੱਕ ਸਵੀਕਾਰ ਨਹੀਂ ਕੀਤੇ ਜਾਣਗੇ, ਜਿਨ੍ਹਾਂ ’ਤੇ ਨਿਰਧਾਰਤ ਅਲਫਾ-ਨਿਊਮੇਰਿਕ ਕੋਡ ਨਹੀਂ ਹੋਵੇਗਾ। ਬੈਂਕਾਂ ਵਲੋਂ ਗਾਹਕਾਂ ਨੂੰ ਭੁਗਤਾਨ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਸਮੇਂ ਸਿਰ ਨਵੀਂ ਚੈੱਕਬੁੱਕ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਰਕਾਰੀ ਅਤੇ ਨਿੱਜੀ ਖੇਤਰ ਦੇ ਹੋਰ ਬੈਂਕ ਵੀ ਅਲਫਾ-ਨਿਊਮੇਰਿਕ ਕੋਡ ਵਾਲੀਆਂ ਨਵੀਆਂ ਚੈੱਕਬੁੱਕਾਂ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਨ। ਗਾਹਕਾਂ ਨੂੰ ਨਵੀਂ ਵਿਵਸਥਾ ਸੰਬੰਧੀ ਜਾਣਕਾਰੀ ਈ-ਮੇਲ ਅਤੇ ਐਸ.ਐਮ.ਐਸ. ਰਾਹੀਂ ਦਿੱਤੀ ਜਾ ਰਹੀ ਹੈ। ਬੈਂਕਿੰਗ ਅਧਿਕਾਰੀਆਂ ਅਨੁਸਾਰ ਗਾਹਕਾਂ ਨੂੰ ਆਪਣੀ ਸ਼ਾਖਾ, ਮੋਬਾਈਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਨਵੀਂ ਚੈੱਕਬੁੱਕ ਪ੍ਰਾਪਤ ਕਰਨ ਦੇ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ।