12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਰਾਜੌਰੀ ਵਿਚ ਪਾਕਿਸਤਾਨ-ਆਧਾਰਿਤ ਅੱਤਵਾਦੀ ਸੰਚਾਲਕ ਦੀ ਜਾਇਦਾਦ ਕੁਰਕ

ਜੰਮੂ, 12 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 13-11-2026
ਜੰਮੂ, 12 ਨਵੰਬਰ (ਪੀ. ਟੀ. ਆਈ.)-ਜੰਮੂ-ਕਸ਼ਮੀਰ ਪੁਲਿਸ ਨੇ ਰਾਜੌਰੀ ਜ਼ਿਲ੍ਹੇ ਵਿਚ ਪਾਕਿਸਤਾਨ-ਅਧਾਰਿਤ ਇਕ ਅੱਤਵਾਦੀ ਸੰਚਾਲਕ ਦੀ 81 ਲੱਖ ਰੁਪਏ ਮੁੱਲ ਦੀ ਅਚੱਲ ਜਾਇਦਾਦ ਕੁਰਕ ਕਰ ਲਈ ਹੈ । ਅਧਿਕਾਰੀ ਨੇ ਦੱਸਿਆ ਕਿ ਇਹ ਜਾਇਦਾਦ ਖਬਲਾਨ ਪਿੰਡ ਦੇ ਰਹਿਣ ਵਾਲੇ ਮੁਹੰਮਦ ਅਰਸ਼ਦ ਦੀ ਹੈ, ਜੋ ਇਕ ਸਥਾਨਕ ਅੱਤਵਾਦੀ ਸੀ ਤੇ 15 ਸਾਲ ਤੋਂ ਵੱਧ ਸਮਾਂ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਕੰਟਰੋਲ ਰੇਖਾ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਚਲਾ ਗਿਆ ਸੀ । ਅਧਿਕਾਰੀ ਨੇ ਦੱਸਿਆ ਕਿ ਅਰਸ਼ਦ ਦੀ ਆਪਣੇ ਪਿੰਡ ਵਿਚ 2.14 ਕਨਾਲ ਜ਼ਮੀਨ, ਜਿਸ ਦੀ ਬਾਜ਼ਾਰੀ ਕੀਮਤ 81 ਲੱਖ ਰੁਪਏ ਹੈ, ਨੂੰ ‘ਈਗ੍ਰੈਸ ਐਂਡ ਇੰਟਰਨਲ ਮੂਵਮੈਂਟ (ਕੰਟਰੋਲ) ਆਰਡੀਨੈਂਸ’ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੁਰਕ ਕੀਤਾ ਗਿਆ ਹੈ । ਇਹ ਕਾਰਵਾਈ 2011 ਵਿਚ ਸਥਾਨਕ ਥਾਣੇ ਵਿਚ ਦਰਜ ਇੱਕ ਮਾਮਲੇ ਦੇ ਸਬੰਧ ਵਿਚ ਕੀਤੀ ਗਈ । ਇਸ ਤੋਂ ਪਹਿਲਾਂ, ਥਾਨਾਮੰਡੀ ਪੁਲਿਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਬੈਠੇ 10 ਅੱਤਵਾਦੀ ਸੰਚਾਲਕਾਂ ਦੀ ਕਰੋੜਾਂ ਰੁਪਏ ਮੁੱਲ ਦੀ ਜਾਇਦਾਦ ਕੁਰਕ ਕੀਤੀ ਸੀ । ਇਹ ਕਾਰਵਾਈ ਅੱਤਵਾਦ ਦੇ ਸਹਾਇਕ ਨੈੱਟਵਰਕ ਨੂੰ ਤੋੜਨ ਤੇ ਦੇਸ਼-ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਚ ਟੀ.ਬੀ. ਕਾਰਨ ਹੋਣ ਵਾਲੀਆਂ ਮੌਤਾਂ ਵਿਚ 38 ਫ਼ੀਸਦੀ ਦੀ ਕਮੀ ਦਰਜ-ਰਿਪੋਰਟ ਅਗਲੀ ਖ਼ਬਰ ਪ੍ਰਧਾਨ ਮੰਤਰੀ ਅਗਲੇ ਹਫ਼ਤੇ ਜਾਣਗੇ ਫਿਲੀਪੀਨਜ਼
Ad Position 24