ਅਕਤੂਬਰ ’ਚ ਪ੍ਰਚੂਨ ਮਹਿੰਗਾਈ 6.09 ਫ਼ੀਸਦੀ ’ਤੇ ਪੁੱਜੀ
ਨਵੀਂ ਦਿੱਲੀ, 12 ਨਵੰਬਰ (ਪੀ. ਟੀ.
ਨਵੀਂ ਦਿੱਲੀ, 12 ਨਵੰਬਰ (ਪੀ.ਟੀ.ਆਈ.)-ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਅਕਤੂਬਰ ’ਚ ਪ੍ਰਚੂਨ ਮਹਿੰਗਾਈ ਤੇਜ਼ੀ ਨਾਲ ਵਧ ਕੇ 6.09 ਫੀਸਦੀ ਹੋ ਗਈ ਹੈ। ਇਸ ਨਾਲ ਇਹ ਅਕਤੂਬਰ 2024 ਤੋਂ ਬਾਅਦ ਪਹਿਲੀ ਵਾਰ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ 6 ਫੀਸਦੀ ਦੀ ਉੱਪਰਲੀ ਸੀਮਾ ਤੋਂ ਪਾਰ ਚਲੀ ਗਈ ਹੈ। ਸਤੰਬਰ ’ਚ ਖਪਤਕਾਰ ਮੁੱਲ ਸੂਚਕਾਂਕ (ਸੀ.ਪੀ.ਆਈ.) ‘ਤੇ ਅਾਧਾਰਿਤ ਪਰਚੂਨ ਮਹਿੰਗਾਈ 5.54 ਫੀਸਦੀ ਸੀ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ 2026 ਵਿਚ ਖੁਰਾਕੀ ਮਹਿੰਗਾਈ ਪਿਛਲੇ ਮਹੀਨੇ ਦੇ 7.74 ਫੀਸਦੀ ਤੋਂ ਵਧ ਕੇ 8.94 ਫੀਸਦੀ ਹੋ ਗਈ ਹੈ। ਸਭ ਤੋਂ ਵੱਧ ਮਹਿੰਗਾਈ ਵਾਲੀਆਂ ਪੰਜ ਪ੍ਰਮੁੱਖ ਵਸਤਾਂ ਵਿਚ ਪਿਆਜ਼ (116.22 ਫੀਸਦੀ), ਲਸਣ (60.74 ਫੀਸਦੀ), ਚਾਂਦੀ ਦੇ ਗਹਿਣੇ (52.39 ਫੀਸਦੀ), ਅਦਰਕ (48.32 ਫੀਸਦੀ) ਅਤੇ ਨਿੰਬੂ (47.30 ਫੀਸਦੀ) ਸ਼ਾਮਿਲ ਹਨ। ਪਿਛਲੇ ਦੋ ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਪ੍ਰਚੂਨ ਮਹਿੰਗਾਈ ਨੇ ਆਰ.ਬੀ.ਆਈ. ਦੀ 6 ਫੀਸਦੀ ਦੀ ਉੱਪਰਲੀ ਸਹਿਣਯੋਗ ਸੀਮਾ ਨੂੰ ਪਾਰ ਕੀਤਾ ਹੈ। ਕੇਂਦਰੀ ਬੈਂਕ ਨੂੰ ਮਹਿੰਗਾਈ ਨੂੰ 2 ਤੋਂ 6 ਫੀਸਦੀ ਦੇ ਦਾਇਰੇ ਵਿਚ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਕਤੂਬਰ 2024 ਵਿਚ, ਪ੍ਰਚੂਨ ਮਹਿੰਗਾਈ 6.25 ਫੀਸਦੀ ਸੀ।