ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਬਾ ਆਤਮਾ ਰਾਮ ਦੀ ਮੀਟਿੰਗ ਹੋਈ
ਖੇਮਕਰਨ, 29 ਅਗਸਤ (ਰਾਕੇਸ਼ ਕੁਮਾਰ ਬਿੱਲਾ)–ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਆਤਮਾ ਰਾਮ ਜੀ ਤਲਵੰਡੀ ਦੀ ਕੋਰ ਕਮੇਟੀ ਦੀ ਮੀਟਿੰਗ ਪਿੰਡ ਤਲਵੰਡੀ ਵਿਖੇ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿਚ ਤਿੰਨ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ ।
ਖੇਮਕਰਨ, 29 ਅਗਸਤ (ਰਾਕੇਸ਼ ਕੁਮਾਰ ਬਿੱਲਾ)–ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਆਤਮਾ ਰਾਮ ਜੀ ਤਲਵੰਡੀ ਦੀ ਕੋਰ ਕਮੇਟੀ ਦੀ ਮੀਟਿੰਗ ਪਿੰਡ ਤਲਵੰਡੀ ਵਿਖੇ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿਚ ਤਿੰਨ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਗਏ । ਪਿੰਡਾਂ ਵਿਚ ਜੰਥੇਬੰਦੀ ਲਈ ਫੰਡ ਇਕੱਠਾ ਕਰਨਾ ਤੇ ਕੋਰ ਕਮੇਟੀ ਦੀ 15 ਦਿਨਾਂ ਅੰਦਰ ਮੀਟਿੰਗ ਕਰਨ ਨੂੰ ਜਰੂਰੀ ਬਣਾਉਣਾ ਅਤੇ ਨਾਲ ਜੋ ਵਿਵਾਦ ਜਥੇਬੰਦੀ ਦਾ ਪੱਟੀ ਜੋਨ ਅਤੇ ਜ਼ਿਲ੍ਹਾ ਇਕਾਈ ਵਿਚ ਚੱਲ ਰਿਹਾ ਹੈ, ਉਸ ਬਾਰੇ ਵੀ ਖੁੱਲ੍ਹੀ ਚਰਚਾ ਕਰਦੇ ਹੋਏ ਮੰਗ ਕੀਤੀ ਕਿ ਸੂਬੇ ਕਮੇਟੀ ਨੂੰ ਆਪ ਅੱਗੇ ਹੋ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਜੇਕਰ 19 ਪਿੰਡ ਜੰਥੇਬੰਦੀ ਛੱਡ ਕੇ ਚਲੇ ਜਾਣਾ ਤਾਂ ਇਕ ਵੱਡਾ ਘਾਟਾ ਹੈ ਕਿਉਂਕਿ ਜੋ ਸੰਘਰਸ਼ੀ ਲੋਕ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ, ਉਨ੍ਹਾਂ ਨੂੰ ਅੱਗੇ ਹੋ ਕੇ ਮੌਕਾ ਦੇਣਾ ਚਾਹੀਦਾ ਹੈ। ਯੂਨੀਅਨ ਇਕ ਪਰਿਵਾਰ ਹੈ ਜੇਕਰ ਇਸ ਵਿਚ ਕੋਈ ਨਿੱਕੀ ਮੋਟੀ ਗੱਲ ਦੀ ਖਰੋਟ ਆਈ ਹੈ ਤਾਂ ਉਸ ਨੂੰ ਮਿਲ ਕੇ ਹੱਲ ਕਰ ਲੈਣਾ ਚਾਹੀਦਾ ਹੈ ਨਾ ਕਿ ਤਾਨਾਸ਼ਾਹੀ ਫਰਮਾਨ ਸੁਣਾਕੇ ਮੈਬਰਾਂ ਨੂੰ ਬਾਹਰ ਕੱਢਿਆ ਜਾਵੇ। ਜੋਨ ਬਾਬਾ ਆਤਮਾ ਰਾਮ ਜੀ ਤਲਵੰਡੀ ਦੀ ਕੋਰ ਕਮੇਟੀ ਵਲੋਂ ਸੂਬੇ ਨੂੰ ਬੇਨਤੀ ਕੀਤੀ ਹੈ ਕਿ ਇਸ ਮਸਲੇ ’ਤੇ ਗੰਭੀਰਤਾ ਨਾਲ ਲੈਂਦੇ ਹੋਏ ਹਲ ਕੱਢਿਆ ਜਾਵੇ । ਇਸਦੇ ਨਾਲ ਸੂਬੇ ਕਮੇਟੀ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਮੀਟਿੰਗ ਵਿਚ ਪਰਮਜੀਤ ਸਿੰਘ ਤਲਵੰਡੀ, ਅਵਤਾਰ ਸਿੰਘ ਤਲਵੰਡੀ, ਸਰਜਾ ਸਿੰਘ ਜੱਲੋਕੇ, ਜੋਰਾ ਸਿੰਘ ਜੱਲੋਕੇ, ਜਸਬੀਰ ਸਿੰਘ ਸ਼ਹੀਦ, ਹਰਪਾਲ ਸਿੰਘ ਜਨਰਲ ਸਕੱਤਰ ਇਕਾਈ ਪਿੰਡ ਭੂਰਾ ਕੋਹਨਾ, ਨਰਿੰਦਰ ਸਿੰਘ ਤਲਵੰਡੀ ਮੋਹਰ ਸਿੰਘ, ਤਰਸੇਮ ਸਿੰਘ ਸ਼ਹੀਦ, ਨਿਰੰਜਨ ਸਿੰਘ ਕੋਟਬੁੱਢਾ, ਹਰਭਜਨ ਸਿੰਘ ਸ਼ਹੀਦ, ਅਮਰ ਸਿੰਘ, ਪੂਰਨ ਸਿੰਘ ਵਰਨਾਲਾ, ਹਰਭਜਨ ਸਿੰਘ ਅਤੇ ਬਚਿੱਤਰ ਸਿੰਘ ਕਾਲੂ ਝੁਗੀਆਂ ਹਾਜ਼ਰ ਸਨ।