30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਨੇ ਜ਼ਿਲ੍ਹਾ ਤਰਨ ਤਾਰਨ ਦਾ ਸਾਲਾਨਾ ਇਜਲਾਸ ਕਰਵਾਇਆ

ਹਰੀਕੇ ਪੱਤਣ, 29 ਅਗਸਤ (ਸੰਜੀਵ ਕੁੰਦਰਾ)–ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹੇ ਤਰਨ ਤਾਰਨ ਦਾ ਸਲਾਨਾ ਤੀਸਰਾ ਇਜਲਾਸ ਸਤਲੁਜ ਪੈਲੇਸ ਹਰੀਕੇ ਵਿਖੇ ਕਰਵਾਇਆ ਗਿਆ। ਜਿਸ ਵਿਚ ਤਰਨ ਤਾਰਨ ਜ਼ਿਲ੍ਹੇ ਦੀਆਂ ਵੱਖ ਵੱਖ 30 ਮੰਡੀਆਂ ਵਿਚੋਂ ਆੜ੍ਹਤੀਆਂ ਨੇ ਸ਼ਿਰਕਤ ਕੀਤੀ।

Ad Position 21
No active advertisement
ਇਜਲਾਸ ਦੌਰਾਨ ਹਾਜ਼ਰ ਆੜ੍ਹਤੀ। ਤਸਵੀਰਾਂ– ਕੁੰਦਰਾ 30-08-2026
ਹਰੀਕੇ ਪੱਤਣ, 29 ਅਗਸਤ (ਸੰਜੀਵ ਕੁੰਦਰਾ)–ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਜ਼ਿਲ੍ਹੇ ਤਰਨ ਤਾਰਨ ਦਾ ਸਲਾਨਾ ਤੀਸਰਾ ਇਜਲਾਸ ਸਤਲੁਜ ਪੈਲੇਸ ਹਰੀਕੇ ਵਿਖੇ ਕਰਵਾਇਆ ਗਿਆ। ਜਿਸ ਵਿਚ ਤਰਨ ਤਾਰਨ ਜ਼ਿਲ੍ਹੇ ਦੀਆਂ ਵੱਖ ਵੱਖ 30 ਮੰਡੀਆਂ ਵਿਚੋਂ ਆੜ੍ਹਤੀਆਂ ਨੇ ਸ਼ਿਰਕਤ ਕੀਤੀ। ਇਜਲਾਸ ਦੌਰਾਨ ਆੜ੍ਹਤੀਆਂ ਦੇ ਭੱਖਦੇ ਮਸਲਿਆਂ ’ਤੇ ਵੱਖ-ਵੱਖ ਆਗੂਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਫੈਡਰੇਸ਼ਨ ਆਫ਼ ਆੜ੍ਹਤੀਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਝੋਨੇ ਦੇ ਸੀਜ਼ਨ ਦੌਰਾਨ ਸਰਕਾਰੀ ਖਰੀਦ ਸ਼ੁਰੂ ਤੋਂ ਪਹਿਲਾਂ ਹੀ ਮੰਡੀਆਂ ਨੂੰ ਆਰ.ਓ (ਲਿਫਟਿੰਗ ਦੇ ਲਈ) ਸ਼ੈਲਰਾਂ ਦੀ ਅਲਾਟਮੈਂਟਾਂ ਕੀਤੀਆਂ ਜਾਣ ਤਾਂ ਕਿ ਮੰਡੀਆਂ ਵਿਚ ਲਿਫਟਿੰਗ ਨੂੰ ਲੈਕੇ ਕੋਈ ਮੁਸ਼ਕਿਲ ਨਾ ਆਵੇ ਉਨ੍ਹਾਂ ਕਿਹਾ ਕਿ ਸ਼ੈਲਰਾਂ ਵਾਲਿਆਂ ਨੂੰ ਠੀਕ ਸਮੇਂ ਸਿਰ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਦਾ ਕੰਮ ਸਮਾਂ ਬਾਊਂਡ ਕੀਤਾ ਜਾਵੇ। ਪ੍ਰਧਾਨ ਵਿਜੇ ਕਾਲੜਾ ਨੇ ਹੋਰ ਕਿਹਾ ਕਿ ਮੰਡੀਆਂ ਵਿਚੋਂ ਲਿਫਟਿੰਗ ਦਾ ਕੰਮ ਆੜ੍ਹਤੀਆਂ ਨੂੰ ਦਿੱਤਾ ਜਾਵੇ । ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤਾਂ ਕਿ ਠੇਕੇਦਾਰ ਵੱਲੋਂ ਆੜ੍ਹਤੀਆਂ ਦੀ ਕੀਤੀ ਜਾਂਦੀ ਲੁੱਟ ਨੂੰ ਬੰਦ ਕੀਤਾ ਜਾ ਸਕੇ, ਗੁਦਾਮਾਂ ਵਿੱਚ ਲੇਬਰ ਪਾਲਿਸੀ ਦੇ ਹਿਸਾਬ ਨਾਲ ਵਰਕਰਾਂ ਦੀ ਗਿਣਤੀ ਬਹੁਤ ਘੱਟ ਹੈ ਜਿਸ ਕਾਰਨ ਗੱਡੀਆਂ ਅਨਲੋਡ ਹੋਣ ਲਈ ਸਮਾਂ ਬਹੁਤ ਲੱਗਦਾ ਹੈ। ਇਸ ਲਈ ਲੇਬਰ ਪਾਲਿਸੀ ਬਦਲੀ ਕਰਕੇ ਵਰਕਰਾਂ ਦੀ ਗਿਣਤੀ ਦੋ ਗੁਣਾ ਕੀਤੀ ਜਾਵੇ, ਲੇਬਰ ਦੇ ਰੇਟਾਂ ਵਿਚ ਵਾਧਾ ਕੀਤਾ ਜਾਵੇ ਤਾਂ ਕਿ ਲੇਬਰ ਗੁਦਾਮਾਂ ਵਿਚ ਕੰਮਾਂ ਨੂੰ ਪਹਿਲ ਦੇਵੇਗੀ। ਇਸ ਮੌਕੇ ਪੰਜਾਬ ਪ੍ਰਧਾਨ ਵਿਜੇ ਕਾਲੜ, ,ਜ਼ਿਲਾ ਤਰਨ ਤਾਰਨ ਪ੍ਰਧਾਨ ਕੁਲਬੀਰ ਸਿੰਘ ਕਸੇਲ, ਜ਼ਿਲ੍ਹਾ ਅੰਮ੍ਰਿਤਸਰ ਭਗਤਾਂ ਵਾਲਾ ਮੰਡੀ ਪ੍ਰਧਾਨ ਅਮਨਦੀਪ ਸਿੰਘ ਛੀਨਾਂ , ਤਰਨਤਾਰਨ ਮੰਡੀ ਪ੍ਰਧਾਨ ਅਵਤਾਰ ਸ਼ਰਮਾ, ਕਰਨੈਲ ਸਿੰਘ ਦੇਊ ਬਾਠ, ਮੰਡੀ ਹਰੀਕੇ ਪ੍ਰਧਾਨ ਸੁਰਿੰਦਰ ਪੁਰੀ, ਰੌਸ਼ਨ ਲਾਲ ਚੌਧਰੀ ਹਰੀਕੇ, ਗੁਰਦਿਆਲ ਸਿੰਘ ਮੱਤਾ ਹਰੀਕ, ਰਾਜਸਲਵਿੰਦਰ ਸਿੰਘ ਮਰਹਾਣਾ, ਪ੍ਰੇਮ ਪਾਲ ਚੌਧਰੀ, ਗੁਰਪ੍ਰੀਤ ਸਿੰਘ ਬਾਠ ਹਰੀਕੇ, ਮੰਡੀ ਮਾੜੀਮੇਘਾ ਪ੍ਰਧਾਨ ਸਤਨਾਮ ਸਿੰਘ, ਗੁਰਸੇਵਕ ਸਿੰਘ ਬੱਬੂ ਪਹਿਲਵਾਨ, ਮੰਡੀ ਅਲਗੋ ਕੋਠੀ ਪ੍ਰਧਾਨ ਰੇਸ਼ਮ ਸਿੰਘ, ਸੁੱਖ ਚੇਅਰਮੈਨ, ਮੰਡੀ ਅਮਰਕੋਟ ਪ੍ਰਧਾਨ ਗੁਰਪ੍ਰਸੰਨ ਸਿੰਘ, ਸਾਹਿਬ ਸਿੰਘ ਸਰਪੰਚ, ਮੰਡੀ ਰਾਜੋਕੇ ਪ੍ਰਧਾਨ ਗੁਰਬਾਜ ਸਿੰਘ , ਮੰਡੀ ਬਹਾਦਰ ਨਗਰ ਪ੍ਰਧਾਨ ਸੋਨਾ ਸਿੰਘ, ਮੰਡੀ ਝਬਾਲ ਪ੍ਰਧਾਨ ਸ਼ਰਨਜੀਤ ਸਿੰਘ, ਮੰਡੀ ਚੀਮਾ ਪ੍ਰਧਾਨ ਦਵਿੰਦਰ ਸਿੰਘ, ਮੰਡੀ ਸੋਹਲ ਪ੍ਰਧਾਨ ਪੁਸ਼ਪਿੰਦਰ ਪਾਸੀ, ਮੰਡੀ ਦਿਆਲਪੁਰਾ ਪ੍ਰਧਾਨ ਦਿਲਬਾਗ ਸਿੰਘ, ਮੰਡੀ ਬੈਂਕਾਂ ਪ੍ਰਧਾਨ ਬਖਸ਼ੀਸ਼ ਸਿੰਘ, ਮੰਡੀ ਸੁਰਸਿੰਘ ਪ੍ਰਧਾਨ ਅਮਰਿੰਦਰ ਸਿੰਘ, ਮੰਡੀ ਘਰਿਆਲਾ ਪ੍ਰਧਾਨ ਕਾਰਜ ਸਿੰਘ, ਮੰਡੀ ਭਿੱਖੀਵਿੰਡ ਪ੍ਰਧਾਨ ਨਰਿੰਦਰ ਸਿੰਘ ਸੈਣੀ, ਮੰਡੀ ਤੂਤ ਪ੍ਰਧਾਨ ਅਮਰਿੰਦਰ ਸਿੰਘ ਬਿੱਟੂ ਸ਼ਾਹ, ਮੰਡੀ ਕੋਟ ਬੁੱਢਾ ਪ੍ਰਧਾਨ ਬਲਵਿੰਦਰ ਸਿੰਘ, ਮੰਡੀ ਭੰਗਾਲਾ ਪ੍ਰਧਾਨ ਸਤਨਾਮ ਸਿੰਘ, ਮੰਡੀ ਖਡੂਰ ਸਾਹਿਬ ਪ੍ਰਧਾਨ ਪਲਵਿੰਦਰ ਸਿੰਘ, ਮੰਡੀ ਗੋਇੰਦਵਾਲ ਸਾਹਿਬ ਪ੍ਰਧਾਨ ਨਿੰਦਰ ਸਿੰਘ, ਮੰਡੀ ਫਤਿਆਬਾਦ ਪ੍ਰਧਾਨ ਜਸਕਰਨ ਸਿੰਘ, ਮੰਡੀ ਛੋਟੀਆਂ ਦੇ ਪ੍ਰਧਾਨ ਲੱਖਾ ਸਿੰਘ, ਮੰਡੀ ਨੌਸ਼ਹਿਰਾ ਪੰਨੂਆਂ ਪ੍ਰਧਾਨ ਸ਼ਿਵਚਰਨ ਸਿੰਘ, ਮੰਡੀ ਸਹਾਬਾਜਪੁਰ ਪ੍ਰਧਾਨ ਗੁਰਨਿਸ਼ਾਨ ਸਿੰਘ, ਮੰਡੀ ਬਾਸਰਕੇ ਪ੍ਰਧਾਨ ਸੁਖਦੇਵ ਸਿੰਘ ਲਾਡੀ ਸ਼ਾਹ ਆਦਿ ਤੋਂ ਇਲਾਵਾ ਵੱਖ ਵੱਖ ਮੰਡੀਆਂ ਦੇ ਆੜ੍ਹਤੀਏ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੌਕੇ ਪੱਟੀ ਤੋਂ ਭਾਜਪਾ ਵਰਕਰ ਰੈਲੀ ’ਚ ਹੋਏ ਸ਼ਾਮਿਲ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮਸ਼ਾਲ ਰਿਲੇਅ ਦਾ ਤਰਨ ਤਾਰਨ ’ਚ ਹੋਇਆ ਸ਼ਾਨਦਾਰ ਸਵਾਗਤ
Ad Position 24