ਵਾਤਾਵਰਨ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਰੱਖਣ ਲਈ ਹਰ ਮਨੁੱਖ ਘਰ ਵਿਚ ਇਕ ਬੂਟਾ ਲਗਾਵੇ - ਰਾਜ ਕੁਮਾਰ ਲੁੱਧੜ
ਜੇਠੂਵਾਲ, 29 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਪੰਜਾਬ ’ਚ ਵੱਧ ਰਹੇ ਦਿਨ ਬ ਦਿਨ ਪ੍ਰਦੂਸ਼ਨ ਦੀ ਰੋਕਥਾਮ ਤੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਹਰ ਮਨੁੱਖ ਆਪਣੇ ਘਰ ਵਿਚ ਇਕ ਰੁੱਖ ਜਰੂਰ ਲਾਵੇ ਤਾਂ ਕਿ ਵਧ ਰਹੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਦਮੀ ਪਾਰਟੀ ਐੱਸ. ਸੀ.
ਜੇਠੂਵਾਲ, 29 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)- ਪੰਜਾਬ ’ਚ ਵੱਧ ਰਹੇ ਦਿਨ ਬ ਦਿਨ ਪ੍ਰਦੂਸ਼ਨ ਦੀ ਰੋਕਥਾਮ ਤੇ ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਰੱਖਣ ਲਈ ਹਰ ਮਨੁੱਖ ਆਪਣੇ ਘਰ ਵਿਚ ਇਕ ਰੁੱਖ ਜਰੂਰ ਲਾਵੇ ਤਾਂ ਕਿ ਵਧ ਰਹੀਆਂ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਦਮੀ ਪਾਰਟੀ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜ ਕੁਮਾਰ ਲੁੱਧੜ ਵਲੋਂ ਪਿੰਡ ਲੁੱਧੜ ਦੀ ਖੇਡ ਗਰਾਊਂਡ, ਸੜਕਾਂ ਦੇ ਕਿਨਾਰਿਆਂ ’ਤੇ ਹੋਰ ਜਨਤਕ ਥਾਵਾਂ ’ਤੇ 500 ਦੇ ਕਰੀਬ ਛਾਂਦਾਰ ਬੂਟੇ ਲਾਉਣ ਮੌਕੇ ਕੀਤਾ। ਪ੍ਰਧਾਨ ਲੁੱਧੜ ਨੇ ਕਿਹਾ ਕਿ ਰੁੱਖ ਲਗਾਉਣਾ ਕੋਈ ਰਸਮੀ ਕਾਰਵਾਈ ਨਹੀਂ, ਸਗੋਂ ਆਉਣ ਵਾਲੀਆਂ ਪੀੜੀਆਂ ਦੀ ਜ਼ਿੰਦਗੀ ਬਚਾਉਣ ਦਾ ਸੰਕਲਪ ਹੈ। ਅੱਜ ਜੇ ਅਸੀਂ ਹਵਾ ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਕਦਮ ਨਾ ਚੁੱਕੇ ਤਾਂ ਇਸ ਦਾ ਖਮਿਆਜ਼ਾ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ ਅਤੇ ਲਗਾਏ ਗਏ ਰੁੱਖ ਦਾ ਪਾਲਣ-ਪੋਸਣ ਕਰਕੇ ਵੱਡਾ ਕਰਨਾ ਹਰੇਕ ਇਨਸਾਨ ਦੀ ਅਸਲ ਜਿੰਮੇਵਾਰੀ ਹੈ ਤੇ ਵਾਤਾਵਰਨ ਨੂੰ ਲੋਕ ਲਹਿਰ ਬਣਾਉਣ ਲਈ ਹਰ ਪਰਿਵਾਰ ਨੂੰ ਘੱਟੋ ਘੱਟ ਪੰਜ ਰੁੱਖ ਲਗਾਉਣੇ ਚਾਹੀਦੇ। ਇਸ ਮੌਕੇ ਗੁਰਪ੍ਰੀਤ ਗੋਲਾ, ਜਸਵੰਤ ਸਿੰਘ ਜਪਾਨੀ, ਲਖਵਿੰਦਰ ਕੌਰ, ਮਨਜੀਤ ਕੌਰ, ਛਿੰਦਰ ਕੌਰ, ਮੈਡਮ ਪਿੰਕੀ, ਕੁਲਵਿੰਦਰ ਕੌਰ ਤੇ ਹਰਜੀਤ ਕੌਰ ਆਦਿ ਹਾਜ਼ਰ ਸਨ।