31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਹੱਕੀ ਮੰਗਾਂ ਦੀ ਪੂਰਤੀ ਲਈ ਭਗਵੰਤ ਮਾਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਸੂਬਾ ਪੱਧਰੀ ਮੀਟਿੰਗ ’ਚ ਸੰਗਰੂਰ ਮੁੱਖ ਮੰਤਰੀ ਦੇ ਘਰ ਦਾ ਘਿਰਾਓ 5 ਅਕਤੂਬਰ ਨੂੰ

ਖਡੂਰ ਸਾਹਿਬ, 30 ਅਗਸਤ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ, ਨੂੰ ਲਾਗੂ ਕਰਵਾਉਣ ਲਈ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁੱਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਨਾਲ ਕੀਤੀਆਂ ਚਾਰ ਪੰਜ ਮੀਟੰਗਾਂ ਵਿਚ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ ਅਤੇ ਰਾਹੇ ਬਗਾਹੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਿੱਠੀਆਂ ਗੋਲੀਆਂ ਨਾਲ ਹੀ ਹੁਣ ਤੱਕ ਡੰਗ ਟਪਾਉਂਦੇ ਆਏ ਹਨ, ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਬਾਡੀ ਦੀ ਪ੍ਰੀਤ ਪੈਲੇਸ ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ’ਚ ਸਮੂਹ ਪੰਜਾਬ ਬਾਡੀ ਦੇ ਅਹੁਦੇਦਾਰਾਂ, ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਇਕ ਸੁਰ ਹੁੰਦਿਆਂ ਫੈਸਲਾ ਕੀਤਾ ਕਿ ਹੁਣ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਜ਼ਰ ਨਹੀਂ ਆ ਰਿਹਾ ।

Ad Position 21
No active advertisement
ਸੂਬਾ ਬਾਡੀ ਦੀ ਮੀਟਿੰਗ ਉਪਰੰਤ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਸਾਥੀਆਂ ਸਮੇਤ ਪੰਜ ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਦੇ ਘਿਰਾਓ ਦਾ ਐਲਾਨ ਕਰਦੇ ਹੋਏ। ਤਸਵੀਰ: ਕੁਲਾਰ 31-08-2026
ਖਡੂਰ ਸਾਹਿਬ, 30 ਅਗਸਤ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਨੰਬਰਦਾਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ਵਿਚ ਗਰੰਟੀ ਦਿੱਤੀ ਗਈ ਸੀ, ਨੂੰ ਲਾਗੂ ਕਰਵਾਉਣ ਲਈ ਪਿਛਲੇ ਸਾਢੇ ਚਾਰ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁੱਚੇ ਨੰਬਰਦਾਰ ਭਾਈਚਾਰੇ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖਿਲਾਫ ਅੰਤਾਂ ਦਾ ਰੋਸ ਹੈ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਯੂਨੀਅਨ ਨਾਲ ਕੀਤੀਆਂ ਚਾਰ ਪੰਜ ਮੀਟੰਗਾਂ ਵਿਚ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ ਅਤੇ ਰਾਹੇ ਬਗਾਹੇ ਮੁੱਖ ਮੰਤਰੀ ਭਗਵੰਤ ਮਾਨ ਵੀ ਮਿੱਠੀਆਂ ਗੋਲੀਆਂ ਨਾਲ ਹੀ ਹੁਣ ਤੱਕ ਡੰਗ ਟਪਾਉਂਦੇ ਆਏ ਹਨ, ਪਰ ਹੁਣ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਬਾਡੀ ਦੀ ਪ੍ਰੀਤ ਪੈਲੇਸ ਵਿਖੇ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ’ਚ ਸਮੂਹ ਪੰਜਾਬ ਬਾਡੀ ਦੇ ਅਹੁਦੇਦਾਰਾਂ, ਜ਼ਿਲ੍ਹਿਆਂ ਅਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਇਕ ਸੁਰ ਹੁੰਦਿਆਂ ਫੈਸਲਾ ਕੀਤਾ ਕਿ ਹੁਣ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਜ਼ਰ ਨਹੀਂ ਆ ਰਿਹਾ । ਇਸ ਲਈ ਆਪਣੇ ਹੱਕਾਂ ਲਈ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ 5 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ ਅਤੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਰੰਧਾਵਾ ਹੁਸ਼ਿਆਰਪੁਰ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਜਲੰਧਰ, ਸੀਨੀ. ਮੀਤ ਪ੍ਰਧਾਨ ਹੁਸਿਆਰ ਸਿੰਘ ਝੰਡੇਰ ਅੰਮ੍ਰਿਤਸਰ, ਦਰਸਨ ਸਿੰਘ ਮਾਲਵਾ ਬਠਿੰਡਾ ਖਜਾਨਚੀ, ਮੀਤ ਪ੍ਰਧਾਨ ਹਰਪਾਲ ਸਿੰਘ ਪੰਨੂੰ ਅੰਮ੍ਰਿਤਸਰ, ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਅਸੀਂ ਮੁੱਖ ਮੰਤਰੀ ਨਾਲ ਮੀਟਿੰਗ ਮੰਗ ਰਹੇ ਹਾਂ, ਪਰ ਅਜੇ ਤੱਕ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਸਾਨੂੰ ਭਗਵੰਤ ਮਾਨ ਸਰਕਾਰ ਨੇ ਲਾਰਿਆਂ ਵਿਚ ਰੱਖਿਆ ਹੈ ਅਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿਚ ਨੰਬਰਦਾਰ ਵੀ ਆਮ ਆਦਮੀ ਪਾਰਟੀ ਨੂੰ ਲਾਰਿਆਂ ਵਿਚ ਰੱਖ ਕੇ ਦੱਸ ਦੇਣਗੇ ਕਿ ਝੂਠੇ ਵਾਅਦਿਆਂ ਦਾ ਸਿਲਾ ਕੀ ਹੁੰਦਾ ਹੈ। ਇਸ ਮੌਕੇ ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ, ਸੀਨੀ. ਮੀਤ ਪ੍ਰਧਾਨ ਪਿਆਰਾ ਸਿੰਘ ਦਹੇੜਕਾ ਲੁਧਿਆਣਾ, ਵਰਿੰਦਰ ਕੁਮਾਰ ਚੌਧਰੀ ਜ਼ਿਲ੍ਹਾ ਪ੍ਰਧਾਨ ਰੋਪੜ, ਸਿੰਗਾਰਾ ਸਿੰਘ ਲਾਖਣਾ ਸੀਨੀਅਰ ਪ੍ਰਧਾਨ, ਹਰਭਜਨ ਸਿੰਘ ਬੋਦੇਵਾਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਹਰਪਾਲ ਸਿੰਘ ਪੰਨੂੰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਯਾਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅੰਮ੍ਰਿਤਪਾਲ ਸਿੰਘ ਗੁਰਨੇ ਜ਼ਿਲ੍ਹਾ ਪ੍ਰਧਾਨ ਮਾਨਸਾ, ਕੁਲਵੰਤ ਸਿੰਘ ਜਾਂਗਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਮੁਖ ਸਿੰਘ ਤੱਖਤੂਚੱਕ ਤਹਿਸੀਲ ਪ੍ਰਧਾਨ ਖਡੂਰ ਸਾਹਿਬ, ਨਰਿੰਦਰ ਸਿੰਘ ਗੁਜਰਪੁਰਾ ਤਹਿਸੀਲ ਪ੍ਰਧਾਨ ਗੋਇੰਦਵਾਲ ਸਾਹਿਬ, ਕੁਲਵੰਤ ਸਿੰਘ ਮੱਖੀ ਤਹਿਸੀਲ ਪ੍ਰਧਾਨ ਪੱਟੀ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਗੁਰਸਰਨ ਸਿੰਘ ਭਗਵਾਨਪੁਰ ਤਹਿਸੀਲ ਪ੍ਰਧਾਨ ਖੇਮਕਰਨ, ਦਿਲਬਾਗ ਸਿੰਘ ਵਲਟੋਹਾ ਤਹਿਸੀਲ ਪ੍ਰਧਾਨ ਭਿੱਖੀਵਿੰਡ, ਰਣਜੀਤ ਸਿੰਘ ਸੰਧੂ ਚੋਹਲਾ ਸਾਹਿਬ, ਕ੍ਰਿਸ਼ਨ ਸਿੰਘ ਜ਼ਿਲ੍ਹਾ ਆਗੂ ਸੰਗਰੂਰ, ਰਣਜੀਤ ਸਿੰਘ ਰਾਜਾ ਮਜੀਠਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੀ ਰਜਿਸਟਰੀ ਨਾ ਕਰਨ ’ਤੇ 6 ਲੱਖ ਦੀ ਕੀਤੀ ਧੋਖਾਧੜੀ ਅਗਲੀ ਖ਼ਬਰ ਸਿੱਖ ਸਦਭਾਵਨਾ ਦਲ ਦੇ ਆਗੂ ਅਰਵਿੰਦਰ ਸਿੰਘ ਕੱਦਗਿੱਲ, ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ, ਸੁਖਚੈਨ ਸਿੰਘ ਕੰਡਿਆਲਾ, ਭਾਈ...
Ad Position 24