ਖਾਲੜਾ ਮੰਡੀ ’ਚ 1509 ਦੀ ਆਮਦ ਸ਼ੁਰੂ, 3400 ਤੋਂ ਲੈ ਕੇ 3800 ਪ੍ਰਤੀ ਕੁਇੰਟਲ ਰਿਹਾ ਭਾਅ
ਖਾਲੜਾ, 1 ਸਤੰਬਰ (ਜੱਜਪਾਲ ਸਿੰਘ ਜੱਜ)-ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਵਿਖੇ 1509 ਦੀ ਆਮਦ ਸ਼ੁਰੂ ਹੋ ਗਈ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀ ਬਿਜਾਈ ਘੱਟ ਕੀਤੀ ਗਈ ਹੈ ਅਤੇ ਜ਼ਿਆਦਾ ਝੋਨੇ ਦੀ ਬਿਜਾਈ ਨੂੰ ਪਹਿਲ ਦਿੱਤੀ ਗਈ ਹੈ।
ਖਾਲੜਾ, 1 ਸਤੰਬਰ (ਜੱਜਪਾਲ ਸਿੰਘ ਜੱਜ)-ਮਾਰਕੀਟ ਕਮੇਟੀ ਭਿੱਖੀਵਿੰਡ ਅਧੀਨ ਆਉਂਦੀ ਦਾਣਾ ਮੰਡੀ ਖਾਲੜਾ ਵਿਖੇ 1509 ਦੀ ਆਮਦ ਸ਼ੁਰੂ ਹੋ ਗਈ ਹੈ। ਇੱਥੇ ਵਰਨਣਯੋਗ ਹੈ ਕਿ ਇਸ ਵਾਰ ਕਿਸਾਨਾਂ ਵਲੋਂ ਬਾਸਮਤੀ ਦੀ ਬਿਜਾਈ ਘੱਟ ਕੀਤੀ ਗਈ ਹੈ ਅਤੇ ਜ਼ਿਆਦਾ ਝੋਨੇ ਦੀ ਬਿਜਾਈ ਨੂੰ ਪਹਿਲ ਦਿੱਤੀ ਗਈ ਹੈ। ਬਾਸਮਤੀ ਦੀ ਬੋਲੀ ਕਰਾਉਣ ਪਹੁੰਚੇ ਵਪਾਰੀ ਵਿੱਕੀ ਧਵਨ, ਲਵਲੀ ਧਵਨ, ਗੌਰਵ ਬੈਂਬੀ, ਸੇਵਾ ਸਿੰਘ ਆਦਿ ਨੇ ਕਿਸਾਨਾਂ ਨੂੰ ਪੱਕੀ ਫਸਲ ਮੰਡੀ ਵਿਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵਾਰ 1509 ਬਾਸਮਤੀ ਦਾ ਭਾਅ ਪਿਛਲੇ ਸਾਲ ਨਾਲੋਂ ਜ਼ਿਆਦਾ ਹੈ ਅਤੇ 3400 ਰੁਪਏ ਤੋਂ ਲੈ ਕੇ 3800 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵਿਕ ਰਹੀ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਬਾਸਮਤੀ ਲੈ ਕੇ ਪਹੁੰਚੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਭਾਅ 1509 ਬਾਸਮਤੀ ਵਿਕ ਰਹੀ ਹੈ ਅਤੇ ਇਸ ਸਾਲ ਬਾਸਮਤੀ ਪ੍ਰਤੀ ਕੁਇੰਟਲ 18 ਤੋਂ ਲੈ ਕੇ 20 ਕੁਇੰਟਲ ਪ੍ਰਤੀ ਏਕੜ ਨਿਕਲ ਰਹੀ ਹੈ ।