ਮੰਦਰ ਵਾਲੇ ਰਸਤੇ ਦੀ ਸਾਫ ਸਫਾਈ ਕਰਵਾਈ-ਢਿੱਲੋਂ
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਵਿਖ਼ੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋ ਬੀਤੇ ਖੇਮਕਰਨ ਵਿਖ਼ੇ ਸਫਾਈ ਪੰਦਰਵੜਾ ਤਹਿਤ ਪਤੀ ਲਹੀਆਂ ਦੀ ਫਿਰਨੀ ਤੋਂ ਮੇਨ ਬਾਜ਼ਾਰ ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਸੁਖਦੇਵ ਸਿੰਘ ਢਿੱਲੋਂ ਅਤੇ ਸਾਬਕਾ ਮੈਂਬਰ ਪੰਚਾਇਤ ਦਰਸਨ ਸਿੰਘ ਧਾਮੀ ਦੇ ਉਪਰਾਲੇ ਸਦਕਾ ਕਰਵਾਈ ਗਈ। ਇਸ ਮੌਕੇ ਸੁਖਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਰਸਤੇ ਨਗਰ ਕੀਰਤਨ ਵੀ ਜਾਂਦਾ ।
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਵਿਖ਼ੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋ ਬੀਤੇ ਖੇਮਕਰਨ ਵਿਖ਼ੇ ਸਫਾਈ ਪੰਦਰਵੜਾ ਤਹਿਤ ਪਤੀ ਲਹੀਆਂ ਦੀ ਫਿਰਨੀ ਤੋਂ ਮੇਨ ਬਾਜ਼ਾਰ ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਸੁਖਦੇਵ ਸਿੰਘ ਢਿੱਲੋਂ ਅਤੇ ਸਾਬਕਾ ਮੈਂਬਰ ਪੰਚਾਇਤ ਦਰਸਨ ਸਿੰਘ ਧਾਮੀ ਦੇ ਉਪਰਾਲੇ ਸਦਕਾ ਕਰਵਾਈ ਗਈ। ਇਸ ਮੌਕੇ ਸੁਖਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਰਸਤੇ ਨਗਰ ਕੀਰਤਨ ਵੀ ਜਾਂਦਾ । 18 ਸਤੰਬਰ ਨੂੰ ਬਹਾਦਰ ਬਾਬਾ ਬਿਧੀ ਚੰਦ ਜੀ ਜੋਤੀ ਜੋਤ ਸਮਾਉਣ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਸਬੰਧ ਵਿਚ ਨਗਰ ਕੀਰਤਨ ਆ ਰਿਹਾ ਹੈ। ਸਫਾਈ ਸ਼ੁਰੂ ਕਰਨ ਸਮੇਂ ਦਿਲਬਾਗ ਸਿੰਘ ਢਿੱਲੋਂ ਸਰਪੰਚ, ਰਾਣਾ ਰਣਬੀਰ ਸਿੰਘ ਮੈਂਬਰ ਬਲਾਕ ਸੰਮਤੀ ਭਿੱਖੀਵਿੰਡ, ਸੁਖਦੇਵ ਸਿੰਘ ਢਿੱਲੋਂ, ਦਰਸ਼ਨ ਸਿੰਘ ਧਾਮੀ, ਗੁਰਭੇਜ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਸੋਨੂੰ, ਸਰਪੰਚ ਪ੍ਰਗਟ ਸਿੰਘ ਆਦਿ ਹਾਜ਼ਰ ਸਨ।