03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਕੰਡਕਟਰ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈ ਗੋਲੀ

ਤਰਨ ਤਾਰਨ, 2 ਸਤੰਬਰ (ਹਰਿੰਦਰ ਸਿੰਘ)—ਕੰਡਕਟਰ ਨਾਲ ਗਾਲੀ ਗਲੋਚ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਗੋਲੀ ਚਲਾਉਣ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ 2 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਅਮਰਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਲਾਖਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਾਝਾ ਟਰਾਂਸਪੋਰਟ ਦੀ ਬੱਸ ਨੰਬਰ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਤਰਨ ਤਾਰਨ, 2 ਸਤੰਬਰ (ਹਰਿੰਦਰ ਸਿੰਘ)—ਕੰਡਕਟਰ ਨਾਲ ਗਾਲੀ ਗਲੋਚ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਗੋਲੀ ਚਲਾਉਣ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ 2 ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਅਮਰਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਲਾਖਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਾਝਾ ਟਰਾਂਸਪੋਰਟ ਦੀ ਬੱਸ ਨੰਬਰ ਪੀ.ਬੀ. 02 ਸੀ.ਸੀ. 6779 ’ਤੇ ਕੰਡਕਟਰੀ ਕਰਦਾ ਹੈ। ਉਸ ਦੀ ਬੱਸ ਅੰਮ੍ਰਿਤਸਰ ਤੋਂ ਫਿਰੋਜਪੁਰ ਰੋਜਾਨਾਂ ਆਉਂਦੀ-ਜਾਂਦੀ ਹੈ। 31 ਅਗਸਤ ਨੂੰ ਉਹ ਅਤੇ ਬੱਸ ਦਾ ਡਰਾਇਵਰ ਨਿਸ਼ਾਨ ਸਿੰਘ ਵਾਸੀ ਅਲਗੋ ਕੋਠੀ ਤਰਨ ਤਾਰਨ ਆਪਣੀ ਬੱਸ ਲੈ ਕੇ ਫਿਰੋਜਪੁਰ ਨੂੰ ਜਾ ਰਹੇ ਸੀ ਤਾਂ ਤਰਨ ਤਾਰਨ ਦਾ ਬੱਸ ਅੱਡਾ ਦਾ ਇੰਚਾਰਜ ਕਾਬਲ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਨਿਊ ਦੀਪ ਬੱਸ ਅੱਡਾ ਦਾ ਇੰਚਾਰਜ ਰਣਜੀਤ ਸਿੰਘ ਰਾਣਾ ਪੁੱਤਰ ਜਸਵੰਤ ਸਿੰਘ ਵਾਸੀ ਖਾਲੜਾ ਨੇ ਜੰਡਿਆਲਾ ਚੌਂਕ ਤਰਨ ਤਾਰਨ ਵਿਚ ਉਸ ਦੀ ਬੱਸ ਰੋਕ ਕੇ ਉਸ ਨਾਲ ਗੋਲੀ ਗਲੋਚ ਕੀਤਾ ਅਤੇ ਕਾਬਲ ਸਿੰਘ ਨੇ ਆਪਣੀ ਡੱਬ ਵਿਚੋਂ ਪਿਸਤੌਲ ਕੱਢ ਕੇ ਉਸ ਉਪਰ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਹੋਏ ਉਕਤ ਵਿਅਕਤੀ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਾਥੀ ਗੁਰਨਾਮ ਸਿੰਘ ਦਾਊਦ ਦਾ ਦਿਹਾਂਤ ਅਗਲੀ ਖ਼ਬਰ ਵਿਜੀਲੈਂਸ ਵਿਭਾਗ ਵਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਸਿਵਲ ਹਸਪਤਾਲ ਦਾ ਦਰਜਾਚਾਰ ਕਰਮਚਾਰੀ ਕਾਬੂ
Ad Position 24