ਸ਼ੇਰੋਂ ਖੰਡ ਮਿੱਲ ਮੋਰਚਾ 105 ਵੇਂ ਦਿਨ ’ ਚ ਦਾਖਲ
ਨੌਸ਼ਹਿਰਾ ਪੰਨੂੰਆਂ, 2 ਸਤੰਬਰ (ਦੀਪਕ ਮੈਣੀ)-ਸੇਰੋਂ ਖੰਡ ਮਿੱਲ ਮੋਰਚੇ ਦੇ 105ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਝੂਠੇ ਹਾਕਮਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ.
ਨੌਸ਼ਹਿਰਾ ਪੰਨੂੰਆਂ, 2 ਸਤੰਬਰ (ਦੀਪਕ ਮੈਣੀ)-ਸੇਰੋਂ ਖੰਡ ਮਿੱਲ ਮੋਰਚੇ ਦੇ 105ਵੇਂ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਝੂਠੇ ਹਾਕਮਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਡਾ. ਇੰਦਰਜੀਤ ਸਿੰਘ ਮਰਹਾਣਾ, ਤਰਸੇਮ ਸਿੰਘ ਲੁਹਾਰ, ਪ੍ਰਿੰਸੀਪਲ ਦਲਬੀਰ ਸਿੰਘ ਦਿਉਲ, ਜੱਸਾ ਸਿੰਘ ਕੱਦਗਿੱਲ, ਮਨਜੀਤ ਸਿੰਘ ਬੱਗੂ, ਜਸਬੀਰ ਸਿੰਘ ਨਿੱਝਰ ਆਦਿ ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਸੇਰੋਂ ਖੰਡ ਮਿੱਲ ਦੀ ਜ਼ਮੀਨ ਵੇਚਣ ਅਤੇ ਕੀਤੇ ਵਾਅਦੇ ਮੁਤਾਬਿਕ ਖੰਡ ਮਿੱਲ ਮੁੜ ਚਾਲੂ ਕਰਨ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਸਥਾਨਕ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਵਿਧਾਇਕਾਂ ਦੀ ਪਿਛਲੇ ਇਕ ਸਾਲ ਤੋਂ ਧਾਰਨ ਕੀਤੀ ਖਾਮੋਸ਼ੀ ਇਲਾਕੇ ਨੂੰ ਚੁੱਭ ਰਹੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਅਦਾਰੇ ਦੀ ਇਹ ਬੰਦ ਪਈ ਖੰਡ ਮਿੱਲ ਚਾਲੂ ਕਰਨੀ ਬਦਲਵੀਂ ਖੇਤੀ ਲਈ ਬਹੁਤ ਜ਼ਰੂਰੀ ਹੈ, ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਦੋ ਮੂੰਹੀ ਸਾਬਿਤ ਹੋਈ ਹੈ, ਕਿਉਂਕਿ ਭਗਵੰਤ ਮਾਨ ਨੇ ਸੂਬੇ ਦਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਖੰਡ ਮਿੱਲ ਦੀ ਜ਼ਮੀਨ ਵਿਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਸਮੇਂ ਸੱਤਾ ਵਿਚ ਆਉਣ ਤੇ ਖੰਡ ਮਿੱਲ ਚਾਲੂ ਕਰਨ ਦਾ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ, ਪਰ ਹੁਣ ਸਾਢੇ ਚਾਰ ਸਾਲ ਤੋਂ ਚੁੱਪ ਵੱਟੀ ਹੈ, ਜੋ ਨਿੰਦਣਯੋਗ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਗੰਡੀਵਿੰਡ, ਕਰਮ ਸਿੰਘ ਲਾਲਪੁਰਾ, ਸੁਖਬਾਜ ਸਿੰਘ ਸਿੱਧੂ, ਗੁਰਚਰਨ ਸਿੰਘ ਸਭਰਾ, ਅਗਰੇਜ਼ ਸਿੰਘ ਗੋਰਖਾ, ਗੁਰਚਰਨ ਸਿੰਘ ਵੈਰੋਵਾਲ, ਬਲਵਿੰਦਰ ਸਿੰਘ ਮੁੰਡਾਪਿੰਡ, ਮੁਖਤਾਰ ਸਿੰਘ ਜੋਹਲ ਢਾਏਵਾਲਾ ਨੇ ਕਿਸਾਨੀ ਹਿੱਤਾਂ ਲਈ ਵੱਡੀ ਲਾਮਬੰਦੀ ਕਰਨ ’ਤੇ ਜ਼ੋਰ ਦਿੱਤਾ।