ਪੰਜਾਬ ਸਰਕਾਰ 15 ਤੋਂ ਝੋਨੇ ਦੀ ਖਰੀਦ ਸ਼ੁਰੂ ਕਰੇ -ਮੀਆਂਵਿੰਡ, ਭਲੋਜਲਾ
ਖਡੂਰ ਸਾਹਿਬ, 7 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਜਗਜੀਤ ਸਿੰਘ ਭਲੋਜਲਾ, ਸਕੱਤਰ ਸੁਖਚੈਨ ਸਿੰਘ ਵੈਰੋਵਾਲ ਦਾਰਾਪੁਰ, ਸਤਨਾਮ ਸਿੰਘ ਖੋਜਕੀਪੁਰ, ਹਰਜਿੰਦਰ ਸਿੰਘ ਘੱਗੇ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਬਲਾਕ ਖਡੂਰ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿਚ ਅਗੇਤਾ ਲੱਗਾ ਹੋਇਆ ਝੋਨਾ ਜੋ ਇਸ ਵੇਲੇ ਪੱਕ ਚੁਕਾ ਹੈ, ਜਿਸਦੀ ਵਢਾਈ ਚਾਲੂ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਜਾ ਰਿਹਾ ਹੈ, ਜਿਸ ਦੀ ਪ੍ਰਾਈਵੇਟ ਏਜੰਸੀਆਂ ਵਲੋਂ ਸਮਰਥਨ ਮੁੱਲ ਤੋ ਘੱਟ ਖਰੀਦ ਕਰਕੇ ਕਿਸਾਨਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ 15 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ।
ਖਡੂਰ ਸਾਹਿਬ, 7 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਧਾਨ ਜਗਜੀਤ ਸਿੰਘ ਭਲੋਜਲਾ, ਸਕੱਤਰ ਸੁਖਚੈਨ ਸਿੰਘ ਵੈਰੋਵਾਲ ਦਾਰਾਪੁਰ, ਸਤਨਾਮ ਸਿੰਘ ਖੋਜਕੀਪੁਰ, ਹਰਜਿੰਦਰ ਸਿੰਘ ਘੱਗੇ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਨੇ ਕਿਹਾ ਕਿ ਬਲਾਕ ਖਡੂਰ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿਚ ਅਗੇਤਾ ਲੱਗਾ ਹੋਇਆ ਝੋਨਾ ਜੋ ਇਸ ਵੇਲੇ ਪੱਕ ਚੁਕਾ ਹੈ, ਜਿਸਦੀ ਵਢਾਈ ਚਾਲੂ ਹੋ ਚੁੱਕੀ ਹੈ ਅਤੇ ਮੰਡੀਆਂ ਵਿੱਚ ਜਾ ਰਿਹਾ ਹੈ, ਜਿਸ ਦੀ ਪ੍ਰਾਈਵੇਟ ਏਜੰਸੀਆਂ ਵਲੋਂ ਸਮਰਥਨ ਮੁੱਲ ਤੋ ਘੱਟ ਖਰੀਦ ਕਰਕੇ ਕਿਸਾਨਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਕਿਸਾਨਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ 15 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਾਰਾ ਇਲਾਕਾ ਜੋ ਸਬਜ਼ੀ ਦੀ ਬੈਲਟ ਮੰਨੀ ਜਾਂਦੀ ਹੈ ਕਿਉਂਕਿ ਝੋਨੇ ਦੀ ਕਟਾਈ ਤੋਂ ਤੁਰੰਤ ਬਾਅਦ ਮਟਰ, ਗੋਭੀ, ਫਲੀਆਂ ਦੀ ਬਿਜਾਈ ਬੜੇ ਵੱਡੇ ਪੱਧਰ ’ਤੇ ਹੁੰਦੀ ਹੈ, ਇਸ ਲਈ ਟਿਊਬਵੈਲਾਂ ਲਈ ਬਿਜਲੀ ਦਾ ਵੀ ਬਹੁਤ ਬੁਰਾ ਹਾਲ ਹੈ, 8 ਘੰਟੇ ਬਿਜਲੀ ਦੀ ਸਪਲਾਈ ਨਾ ਦੇ ਬਰਾਬਰ ਹੈ। ਦਿਨ ਵਿਚ ਬਹੁਤ ਵੱਡੇ ਵੱਡੇ ਕੱਟ ਲਗਾਏ ਜਾਂਦੇ ਹਨ ਸਿਰਫ 8 ਘੰਟੇ ਦੀ ਬਜਾਏ ਸਿਰਫ਼ 2-3 ਘੰਟੇ ’ਤੇ ਹੀ ਸਿਮਟ ਕੇ ਰਹਿ ਗਈ ਹੈ. ਜਿਸ ਨਾਲ ਕਿਸਾਨਾਂ ਵਲੋਂ ਬੀਜੀ ਪਛੇਤੀ ਝੋਨੇ ਦੀ ਫ਼ਸਲ ਨੂੰ ਪਾਣੀ ਨਾ ਮਿਲਣ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਲਈ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋ ਵੀ ਕਿਸਾਨ ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ 8 ਘੰਟੇ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਬਿਜ਼ਲੀ ਦੀ ਸਪਲਾਈ ਨੂੰ ਦਿਨ ਵੇਲੇ ਕੀਤਾ ਜਾਵੇ। ਇਸ ਮੌਕੇ ਪ੍ਰਮਜੀਤ ਸਿੰਘ ਬਾਠ, ਸਾਹਿਬ ਸਿੰਘ ਨਰੋਤਮਪੁਰ, ਬਲਜਿੰਦਰ ਸਿੰਘ ਆਲਮਪੁਰ, ਲਵਜੀਤ ਸਿੰਘ ਖੋਜਕੀਪੁਰ, ਹਰਵਿੰਦਰ ਸਿੰਘ ਭਲੋਜਲਾ, ਜਸਵਿੰਦਰ ਸਿੰਘ ਖੋਜਕੀਪੁਰ, ਤਜਿੰਦਰ ਸਿੰਘ ਬਹਾਦਰਪੁਰ, ਅਵਤਾਰ ਸਿੰਘ ਭਲੋਜਲਾ, ਹਰਜਿੰਦਰ ਸਿੰਘ ਜਲਾਲਾਬਾਦ, ਧਰਮਿੰਦਰ ਸਿੰਘ ਆਲਮਪੁਰ, ਵਿਰਸਾ ਸਿੰਘ ਜਲਾਲਾਬਾਦ, ਬਿਕਰਮਜੀਤ ਸਿੰਘ ਮੀਆਂ ਵਿੰਡ, ਰੂਪ ਸਿੰਘ ਵੈਰੋਵਾਲ ਬਾਵਿਆਂ, ਸੁਖਚੈਨ ਸਿੰਘ ਨਰੋਤਮਪੁਰ, ਹਰਜੀਤ ਸਿੰਘ ਹੋਠੀਆਂ, ਰਾਜਿੰਦਰ ਸਿੰਘ ਫਾਜਲਪੁਰ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋ ਕਿਸਾਨ ਆਗੂ ਹਾਜ਼ਰ ਸਨ।