14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਾਸ਼ਪਤੀ ਦੇ ਬਾਗਾਂ ਵਿਚ ਬੂਟੇ ਸੁੱਕਣ ਦੀ ਸਮੱਸਿਆ ਬਣੀ ਚਿੰਤਾ ਦਾ ਵਿਸ਼ਾ ਵੱਧ ਪਾਣੀ ਦੀ ਵਰਤੋਂ ਨਾਲ ਫੰਗਸ ਦੀ ਬਿਮਾਰੀ ਵਧਣ ਦਾ ਖ਼ਦਸ਼ਾ

ਪੱਟੀ, 13 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਪੱਟੀ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਨਾਸ਼ਪਤੀ ਦੇ ਬਾਗਾਂ ਵਿਚ ਬੂਟੇ ਸੁੱਕਣ ਦੀ ਸਮੱਸਿਆ ਸਾਹਮਣੇ ਆਉਣ ਕਾਰਨ ਬਾਗ਼ਬਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਸ ਸਮੱਸਿਆ ਦਾ ਜਾਇਜ਼ਾ ਲੈਣ ਲਈ ਫਲ ਵਿਗਿਆਨ ਨਾਲ ਸੰਬੰਧਿਤ ਮਾਹਿਰ ਪ੍ਰਿੰਸੀਪਲ ਫਰੂਟ ਸਾਇੰਟਿਸਟ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਪੱਟੀ, 13 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)—ਪੱਟੀ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਨਾਸ਼ਪਤੀ ਦੇ ਬਾਗਾਂ ਵਿਚ ਬੂਟੇ ਸੁੱਕਣ ਦੀ ਸਮੱਸਿਆ ਸਾਹਮਣੇ ਆਉਣ ਕਾਰਨ ਬਾਗ਼ਬਾਨਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਸ ਸਮੱਸਿਆ ਦਾ ਜਾਇਜ਼ਾ ਲੈਣ ਲਈ ਫਲ ਵਿਗਿਆਨ ਨਾਲ ਸੰਬੰਧਿਤ ਮਾਹਿਰ ਪ੍ਰਿੰਸੀਪਲ ਫਰੂਟ ਸਾਇੰਟਿਸਟ ਡਾ. ਪਰਮਪਾਲ ਸਿੰਘ ਗਿੱਲ ਅਤੇ ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ ਫਰੂਟ ਸਾਇੰਸ ਡਾ. ਰਚਨਾ ਅਰੋੜਾ ਵਲੋਂ ਬਾਗ਼ਬਾਨੀ ਵਿਭਾਗ ਦੇ ਤਰਨ ਤਾਰਨ ਤੋਂ ਡਿਪਟੀ ਡਾਇਰੈਕਟਰ ਡਾ. ਤੇਜਿੰਦਰ ਸਿੰਘ ਅਤੇ ਡਾ. ਹਰਵਿੰਦਰ ਸਿੰਘ ਨਾਲ ਪੱਟੀ ਦੀ ਗਾਰਡਨ ਕਲੋਨੀ ਵਿਖੇ ਨਾਸ਼ਪਤੀ ਦੇ ਬਾਗਾਂ ਦਾ ਨਿਰੀਖਣ ਕੀਤਾ ਗਿਆ। ਮਾਹਿਰਾਂ ਨੇ ਬਾਗ਼ਬਾਨ ਅਵਤਾਰ ਸਿੰਘ ਖਹਿਰਾ ਅਤੇ ਬਾਜ ਸਿੰਘ ਖਹਿਰਾ ਦੇ ਨਾਸ਼ਪਤੀ ਦੇ ਬਾਗਾਂ ਦਾ ਦੌਰਾ ਕਰਕੇ ਬੂਟਿਆਂ ਨੂੰ ਆ ਰਹੀ ਸਮੱਸਿਆ ਦਾ ਮੌਕੇ ’ਤੇ ਜਾਇਜ਼ਾ ਲਿਆ ਅਤੇ ਬਾਗ਼ਬਾਨਾਂ ਤੋਂ ਬਿਮਾਰੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਪਰਮਪਾਲ ਸਿੰਘ ਗਿੱਲ ਨੇ ਕਿਹਾ ਕਿ ਪੱਟੀ ਸ਼ਹਿਰ ਅਤੇ ਆਸ-ਪਾਸ ਦਾ ਇਲਾਕਾ ਨਾਸ਼ਪਤੀ ਦੀ ਪੈਦਾਵਾਰ ਅਤੇ ਗੁਣਵੱਤਾ ਪੱਖੋਂ ਵਿਸ਼ੇਸ਼ ਮਹੱਤਵ ਰੱਖਦਾ ਹੈ। ਇੱਥੇ ਪੈਦਾ ਹੋਣ ਵਾਲੀ ਨਾਸ਼ਪਤੀ ਆਪਣੀ ਵਧੀਆ ਕੁਆਲਿਟੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਮੰਡੀਆਂ ਤੱਕ ਜਾਂਦੀ ਹੈ ਅਤੇ ਬਾਗ਼ਬਾਨਾਂ ਨੂੰ ਇਸ ਦਾ ਵਧੀਆ ਭਾਅ ਵੀ ਮਿਲਦਾ ਹੈ। ਇਸ ਲਈ ਨਾਸ਼ਪਤੀ ਦੇ ਬਾਗਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਡਾ. ਗਿੱਲ ਨੇ ਕਿਹਾ ਕਿ ਮਈ ਮਹੀਨੇ ਦੌਰਾਨ ਪਾਣੀ ਦੀ ਵਰਤੋਂ ਬਹੁਤ ਸੰਤੁਲਿਤ ਅਤੇ ਘੱਟ ਮਾਤਰਾ ਵਿਚ ਕੀਤੀ ਜਾਣੀ ਚਾਹੀਦੀ ਹੈ, ਜਦਕਿ ਇਸ ਤੋਂ ਬਾਅਦ ਜੇਕਰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤਾਂ ਬੂਟਿਆਂ ਦੀ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਵੇ। ਉਨ੍ਹਾਂ ਬਾਗ਼ਬਾਨਾਂ ਅਤੇ ਕਾਸ਼ਤਕਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਾਸ਼ਪਤੀ ਦੇ ਬਾਗਾਂ ਵਿਚ ਫ਼ਸਲਾਂ ਦੀ ਬੇਲੋੜੀ ਕਾਸ਼ਤ ਕਰਨ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਬਾਗ ਵਿਚ ਪਾਣੀ ਦੀ ਮੰਗ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਛੋਟੇ ਬਾਗਾਂ ਵਿਚ ਕੋਈ ਫ਼ਸਲ ਬੀਜਣੀ ਜ਼ਰੂਰੀ ਹੋਵੇ ਤਾਂ ਅਜਿਹੀ ਫ਼ਸਲ ਦੀ ਚੋਣ ਕੀਤੀ ਜਾਵੇ, ਜਿਸ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੋਵੇ, ਤਾਂ ਜੋ ਬਾਗ ਦੀ ਮਿੱਟੀ ਵਿਚ ਵਾਧੂ ਨਮੀ ਨਾ ਬਣੇ ਅਤੇ ਨਾਸ਼ਪਤੀ ਦੇ ਬੂਟਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਨਾ ਪਵੇ। ਮਾਹਿਰਾਂ ਨੇ ਕਿਹਾ ਕਿ ਨਾਸ਼ਪਤੀ ਦੇ ਬਾਗਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਪਾਣੀ ਦੀ ਸਹੀ ਮਾਤਰਾ, ਜ਼ਮੀਨ ਵਿਚ ਨਿਕਾਸੀ ਪ੍ਰਬੰਧ, ਬੇਲੋੜੀ ਫ਼ਸਲਾਂ ਦੀ ਕਾਸ਼ਤ ਤੋਂ ਗੁਰੇਜ਼ ਅਤੇ ਫੰਗਸ ਦੀ ਸਮੇਂ ਸਿਰ ਰੋਕਥਾਮ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਬਾਗ਼ਬਾਨਾਂ ਨੂੰ ਕਿਸੇ ਵੀ ਦਵਾਈ ਦੀ ਵਰਤੋਂ ਆਪਣੇ ਪੱਧਰ ’ਤੇ ਕਰਨ ਦੀ ਬਜਾਇ ਬਾਗ਼ਬਾਨੀ ਮਾਹਿਰਾਂ ਦੀ ਸਲਾਹ ਅਨੁਸਾਰ ਕਰਨ ਲਈ ਕਿਹਾ।
Ad Position 22
No active advertisement
ਪਿਛਲੀ ਖ਼ਬਰ ਆਯੂਸ਼ ਵਿਭਾਗ ਨੇ ਗੁਰਦੁਆਰਾ ਲਕੀਰ ਸਾਹਿਬ ਵਿਖੇ ਲਗਾਇਆ ਮੁਫ਼ਤ ਕੈਂਪ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੇ ਬਿਨਾਂ ਮੁਕਾਬਲੇ ਜੇਤੂ ਐਡਵੋਕੇਟ ਹਰਜਿੰਦਰ ਸਿੰਘ ਸੋਖੀ ਦਾ ਸਨਮਾਨ
Ad Position 24