15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਕਿਰਤੋਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ

ਹਰੀਕੇ ਪੱਤਣ, 15 ਸਤੰਬਰ (ਸੰਜੀਵ ਕੁੰਦਰਾ)-ਦਿਹਾਤੀ ਮਜ਼ਦੂਰ ਸਭਾ ਵਲੋਂ ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਵਿਖੇ ਖੇਤ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਕਿਰਤੋਵਾਲ ਦੇ ਮਜ਼ਦੂਰਾਂ ਨੂੰ ਪਿਛਲੀ ਕਾਂਗਰਸ ਦੀ ਚੰਨੀ ਸਰਕਾਰ ਸਮੇਂ ਡੀ.

Ad Position 21
repet_subhas-goyals [Copy P29]
ਪਿੰਡ ਕਿਰਤੋਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਤੇ ਹੋਰ। ਤਸਵੀਰ: ਕੁੰਦਰਾ 16-09-2026
ਹਰੀਕੇ ਪੱਤਣ, 15 ਸਤੰਬਰ (ਸੰਜੀਵ ਕੁੰਦਰਾ)-ਦਿਹਾਤੀ ਮਜ਼ਦੂਰ ਸਭਾ ਵਲੋਂ ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਵਿਖੇ ਖੇਤ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਮਜ਼ਦੂਰ ਔਰਤਾਂ ਤੇ ਮਰਦਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡ ਕਿਰਤੋਵਾਲ ਦੇ ਮਜ਼ਦੂਰਾਂ ਨੂੰ ਪਿਛਲੀ ਕਾਂਗਰਸ ਦੀ ਚੰਨੀ ਸਰਕਾਰ ਸਮੇਂ ਡੀ.ਸੀ. ਤਰਨ ਤਾਰਨ ਵਲੋਂ ਪਿੰਡ ਕਿਰਤੋਵਾਲ ਦੇ ਗ਼ਰੀਬ ਲੋਕਾਂ ਨੂੰ 5-5 ਮਰਲੇ ਪਲਾਟਾਂ ਦੀਆਂ ਸਨਦਾਂ ਜਾਰੀ ਹੋਈਆਂ ਸਨ, ਪਰ ਗ਼ਰੀਬ ਲੋਕਾਂ ਨੂੰ ਦਿੱਤੀਆਂ ਹੋਈਆਂ ਸੰਨਦਾਂ ਦੇ ਮੁਤਾਬਿਕ ਜ਼ਮੀਨਾਂ ’ਤੇ ਕਬਜ਼ੇ ਨਹੀਂ ਦਿੱਤੇ ਗਏ। ਇਹ ਗ਼ਰੀਬਾਂ ਨਾਲ ਬੇਇਨਸਾਫ਼ੀ ਹੈ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਦਿੱਤੀਆਂ ਹੋਈਆਂ ਸਨਦਾਂ ਦੇ ਮੁਤਾਬਿਕ ਗ਼ਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕਰਕੇ ਦਿੱਤੇ ਜਾਣ ਅਤੇ ਘਰ ਬਣਾਉਣ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋ-ਘੱਟ 5 ਹਜ਼ਾਰ ਕੀਤੀ ਜਾਵੇ, ਜੇਕਰ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਦਿਹਾਤੀ ਮਜ਼ਦੂਰ ਸਭਾ ਵਲੋਂ 11-12 ਅਕਤੂਬਰ ਨੂੰ ਦੋ ਰੋਜ਼ਾ ਰਾਤ-ਦਿਨ ਦਾ ਧਰਨਾ ਮੁੱਖ ਮੰਤਰੀ ਦੇ ਸੰਗਰੂਰ ਵਾਲੇ ਘਰ ਅੱਗੇ ਦਿੱਤਾ ਜਾਵੇਗਾ, ਜੋ ਇਨਸਾਫ਼ ਲੈਣ ਤੱਕ ਜਾਰੀ ਰਹੇਗਾ। ਇਸ ਮੌਕੇ ਕਾ. ਧਰਮ ਸਿੰਘ ਪੱਟੀ, ਜਗਤਾਰ ਸਿੰਘ ਆਸਲ, ਦਿਆਲ ਸਿੰਘ ਲੋਹਕਾ, ਗੱਜਣ ਨਾਰਲਾ, ਡਾ. ਜਸਬੀਰ ਸਿੰਘ ਕਿਰਤੋਵਾਲ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੌਸ਼ਹਿਰਾ ਢਾਲਾ ਵਿਖੇ ਲੱਗੇ ਮੁਫ਼ਤ ਆਯੂਸ਼ ਕੈਂਪ ਦੌਰਾਨ 701 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਆਊਟਸੋਰਸ ਸਿਹਤ ਕਰਮਚਾਰੀਆਂ ਵਲੋਂ ਸਿਵਲ ਹਸਪਤਾਲ ’ਚ ਰੋਸ ਧਰਨਾ
Ad Position 24