15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨੌਸ਼ਹਿਰਾ ਢਾਲਾ ਵਿਖੇ ਲੱਗੇ ਮੁਫ਼ਤ ਆਯੂਸ਼ ਕੈਂਪ ਦੌਰਾਨ 701 ਮਰੀਜ਼ਾਂ ਦੀ ਜਾਂਚ

ਝਬਾਲ, 15 ਸਤੰਬਰ (ਸੁਖਦੇਵ ਸਿੰਘ)-ਆਯੂਸ਼ ਮੰਤਰਾਲੇ ਵਲੋਂ ਲੋਕਾਂ ਨੂੰ ਆਯੂਰਵੇਦ ਅਤੇ ਹੋਮਿਓਪੈਥੀ ਇਲਾਜ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾ ਰਹੇ 10 ਆਯੂਸ਼ ਕੈਂਪਾਂ ਦੀ ਲੜੀ ਤਹਿਤ ਗੁਰਦੁਆਰਾ ਬਾਬਾ ਜਲਣ ਦਾਸ ਜੀ, ਨੌਸ਼ਹਿਰਾ ਢਾਲਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਡਾਇਰੈਕਟਰ ਆਯੁਰਵੇਦਾ ਪੰਜਾਬ ਡਾ.

Ad Position 21
repet_subhas-goyals [Copy P29]
ਨੌਸ਼ਹਿਰਾ ਢਾਲਾ ਵਿਖੇ ਲੱਗੇ ਮੁਫ਼ਤ ਆਯੂਸ਼ ਕੈਂਪ ਦਾ ਦ੍ਰਿਸ਼। ਤਸਵੀਰ: ਸੁਖਦੇਵ ਸਿੰਘ 16-09-2026
ਝਬਾਲ, 15 ਸਤੰਬਰ (ਸੁਖਦੇਵ ਸਿੰਘ)-ਆਯੂਸ਼ ਮੰਤਰਾਲੇ ਵਲੋਂ ਲੋਕਾਂ ਨੂੰ ਆਯੂਰਵੇਦ ਅਤੇ ਹੋਮਿਓਪੈਥੀ ਇਲਾਜ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾ ਰਹੇ 10 ਆਯੂਸ਼ ਕੈਂਪਾਂ ਦੀ ਲੜੀ ਤਹਿਤ ਗੁਰਦੁਆਰਾ ਬਾਬਾ ਜਲਣ ਦਾਸ ਜੀ, ਨੌਸ਼ਹਿਰਾ ਢਾਲਾ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਆਯੁਰਵੇਦਿਕ, ਯੂਨਾਨੀ ਅਫ਼ਸਰ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਵਿਚ ਲਗਾਏ ਗਏ ਇਸ ਕੈਂਪ ਦੌਰਾਨ ਆਯੁਰਵੇਦਿਕ ਅਤੇ ਹੋਮਿਓਪੈਥਿਕ ਮਾਹਿਰ ਡਾਕਟਰਾਂ ਵਲੋਂ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਆਯੁਰਵੇਦਿਕ ਵਿਭਾਗ ਵਲੋਂ 403 ਅਤੇ ਹੋਮਿਓਪੈਥਿਕ ਵਿਭਾਗ ਵਲੋਂ 298, ਕੁੱਲ 701 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਜਾਂਚ ਉਪਰੰਤ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਆਯੁਰਵੇਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਤਰਨ ਤਾਰਨ ਡਾ. ਸੰਦੀਪ ਸ਼੍ਰੀਧਰ, ਸਰਪੰਚ ਜਗੀਰ ਸਿੰਘ ਅਤੇ ਸਾਬਕਾ ਸਰਪੰਚ ਜਗਬੀਰ ਸਿੰਘ ਟਿੰਮੀ, ਹਰਭਜਨ ਸਿੰਘ, ਹਰਭਾਲ ਸਿੰਘ ਅਤੇ ਸਰਤਾਜ ਸਿੰਘ ਵੱਲੋਂ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਲਗਪਗ 1000 ਔਸ਼ਧੀ ਪੌਦੇ ਵੀ ਮੁਫ਼ਤ ਵੰਡੇ ਗਏ, ਤਾਂ ਜੋ ਲੋਕ ਇਨ੍ਹਾਂ ਪੌਦਿਆਂ ਦੀ ਵਰਤੋਂ ਕਰਕੇ ਕੁਦਰਤੀ ਢੰਗ ਨਾਲ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰ ਸਕਣ। ਕੈਂਪ ਨੂੰ ਸਫ਼ਲ ਬਣਾਉਣ ਵਿਚ ਆਯੁਰਵੇਦਿਕ ਵਿਭਾਗ ਵਲੋਂ ਡਾ. ਮਨਵਿੰਦਰ ਕੌਰ, ਡਾ. ਚਾਰੂ ਅਰੋੜਾ, ਅਮਨਪ੍ਰੀਤ ਸਿੰਘ ਅਤੇ ਮਹਾਂਵੀਰ ਸਿੰਘ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਡਾ. ਦਿਲਬਾਗ ਸਿੰਘ, ਡਾ. ਹਰਿੰਦਰਪਾਲ ਵੇਗਲ, ਸੁਖਵਿੰਦਰ ਕੌਰ ਅਤੇ ਹਰਜੀਤ ਕੌਰ ਫਾਰਮਾਸਿਸਟ ਤੋਂ ਇਲਾਵਾ ਅਮਰਜੀਤ ਕੌਰ, ਮਹਿੰਦਰ ਕੌਰ ਅਤੇ ਹਰਪ੍ਰੀਤ ਕੌਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਕੈਂਪ ਦੌਰਾਨ ਲੋਕਾਂ ਵਲੋਂ ਆਯੂਸ਼ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਅਤੇ ਔਸ਼ਧੀ ਪੌਦਿਆਂ ਦੀ ਵੰਡ ਲਈ ਵਿਭਾਗ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੇ ਪ੍ਰਾਪਤ ਦਾਅਵੇ ਤੇ ਇਤਰਾਜ਼ਾਂ ਦੀਆਂ ਸੂਚੀਆਂ ਰਾਜਨੀਤਿਕ ਪਾਰਟੀਆਂ ਨੂੰ ਸੌਂਪੀਆਂ ਅਗਲੀ ਖ਼ਬਰ ਪਿੰਡ ਕਿਰਤੋਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ
Ad Position 24