17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੈਂਕ ਵਿਚ ਨਕਲੀ ਕਰੰਸੀ ਜਮਾਂ ਕਰਵਾਉਣ ਵਾਲੇ ਖਿਲਾਫ਼ ਮਾਮਲਾ ਦਰਜ

ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸਥਾਨਿਕ ਸਟੇਟ ਬੈਂਕ ਆਫ ਇੰਡੀਆ ਤਰਨ ਤਾਰਨ ਦੀ ਬ੍ਰਾਂਚ ਵਿਚ ਇਕ ਖਾਤਾਧਾਰਕ ਵਲੋਂ 50 ਹਜ਼ਾਰ ਰੁਪਏ ਦੀ ਨਕਲੀ ਕਾਰੰਸੀ ਜਮਾਂ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਭਾਰਤ ਲਾਲ ਮੀਨਾ ਸ਼ਾਖਾ ਪ੍ਰਬੰਧਕ ਐੱਸ.

Ad Position 21
No active advertisement
ਅਜੀਤ ਡੈਸਕ 17-09-2026
ਤਰਨ ਤਾਰਨ, 16 ਸਤੰਬਰ (ਹਰਿੰਦਰ ਸਿੰਘ)—ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸਥਾਨਿਕ ਸਟੇਟ ਬੈਂਕ ਆਫ ਇੰਡੀਆ ਤਰਨ ਤਾਰਨ ਦੀ ਬ੍ਰਾਂਚ ਵਿਚ ਇਕ ਖਾਤਾਧਾਰਕ ਵਲੋਂ 50 ਹਜ਼ਾਰ ਰੁਪਏ ਦੀ ਨਕਲੀ ਕਾਰੰਸੀ ਜਮਾਂ ਕਰਵਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਉਸਦੇ ਖਿਲਾਫ਼ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਭਾਰਤ ਲਾਲ ਮੀਨਾ ਸ਼ਾਖਾ ਪ੍ਰਬੰਧਕ ਐੱਸ.ਬੀ.ਆਈ. ਬੈਂਕ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਜਰ ਸਿੰਘ ਵਾਸੀ ਮਕਾਨ ਨੰਬਰ 496 ਨੂਰਦੀ ਅੱਡਾ ਤਰਨਤ ਾਰਨ ਨੇ ਆਪਣਾ ਖਾਤੇ ਵਿਚ 50 ਹਜ਼ਾਰ ਰੁਪਏ ਜਮਾਂ ਕਰਵਾਉਣ ਲਈ ਕਾਊਟਰ ਤੇ ਨਗਲੀ ਨੋਟ ਜਮਾਂ ਕਰਵਾਏ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਕਬਜੇ ਵਿਚ ਲੈ ਕੇ ਰਜਿਸਟਰ ’ਤੇ ਇਤਰਾਜ ਕਰਕੇ ਅਗਲੀ ਕਾਰਵਾਈ ਕੀਤੀ ਗਈ ਹੈ। ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਮੇਜਰ ਸਿੰਘ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਢਾਈ ਸਾਲ ਦੀ ਲੜਕੀ ਨੂੰ ਖੋਹ ਕੇ ਲਿਜਾਣ ’ਤੇ ਤਿੰਨ ਖਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੈਨਟ ਚੋਣਾਂ ਲਈ ਵਰਿੰਦਰ ਸਿੰਘ ਵਿੱਕੀ ਗਿੱਲ ਨੇ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਨਾਲ ਕੀਤਾ ਰਾਬਤਾ
Ad Position 24