17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਬਲਾਕ ਗੰਡੀਵਿੰਡ ਦੇ ਦੋ ਮੈਂਬਰਾਂ ਨੂੰ ਜਥੇਬੰਦੀ ਵਿਚੋਂ ਛੇਕਿਆ

ਝਬਾਲ, 16 ਸਤੰਬਰ (ਸੁਖਦੇਵ ਸਿੰਘ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੀ ਪ੍ਰਧਾਨਗੀ ਹੇਠ ਝਬਾਲ ਵਿਖੇ ਹੋਈ ਵਿਖੇ ਹੋਈ। ਮੀਟਿੰਗ ਵਿਚ ਅਹਿਮ ਮਤੇ ਪਾਸ ਕੀਤੇ ਗਏ।

Ad Position 21
No active advertisement
ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਬੀ.ਕੇ.ਯੂ ਉਗਰਾਹਾਂ ਦੇ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ, ਸੁਖਬੀਰ ਸਿੰਘ ਗੱਗੋਬੂਹਾ ਅਤੇ ਧਿਆਨ ਸਿੰਘ ਮੰਨਣ। ਤਸਵੀਰ : ਸੁਖਦੇਵ ਸਿੰਘ 17-09-2026
ਝਬਾਲ, 16 ਸਤੰਬਰ (ਸੁਖਦੇਵ ਸਿੰਘ)–ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿੱਧਵਾਂ ਦੀ ਪ੍ਰਧਾਨਗੀ ਹੇਠ ਝਬਾਲ ਵਿਖੇ ਹੋਈ ਵਿਖੇ ਹੋਈ। ਮੀਟਿੰਗ ਵਿਚ ਅਹਿਮ ਮਤੇ ਪਾਸ ਕੀਤੇ ਗਏ। ਮੀਟਿੰਗ ਦੌਰਾਨ ਆਗੂਆਂ ਨੇ ਫੈਸਲਾ ਲੈਂਦਿਆਂ ਬਲਾਕ ਗੰਡੀਵਿੰਡ ਵਿਖੇ ਕੰਮ ਕਰਦੇ ਮੇਜ਼ਰ ਸਿੰਘ ਕਸੇਲ ਅਤੇ ਗੁਰਜੀਤ ਸਿੰਘ ਗੰਡੀਵਿੰਡ ਨੂੰ ਜਥੇਬੰਦੀ ਦੀ ਅਨੁਸ਼ਾਸਨਹੀਣਤਾ ਕਰਨ ਕਾਰਨ ਜਥੇਬੰਦੀ ਵਿਚੋਂ ਛੇਕ ਦਿੱਤਾ ਗਿਆ। ਜ਼ਿਲਾ ਆਗੂ ਬਾਬਾ ਬਲਜਿੰਦਰ ਸਿੰਘ ਕਾਲਾ, ਸੁਖਬੀਰ ਸਿੰਘ ਗੱਗੋਬੂਹਾ ਅਤੇ ਬਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ ਨੇ ਕਿਹਾ ਕਿ ਦੋਵਾਂ ਵਲੋਂ ਜਥੇਬੰਦੀ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਜਥੇਬੰਦੀ ਦੇ ਉਲਟ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਧਰਨੇ ਪ੍ਰਦਰਸ਼ਨ ਵਿਚ ਉਹ ਸ਼ਾਮਿਲ ਨਹੀਂ ਹੁੰਦੇ ਅਤੇ ਉਨਾਂ ਵਲੋਂ ਆਪਣੇ ਤੌਰ ’ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਮੇਜਰ ਸਿੰਘ ਕਸੇਲ ਅਤੇ ਗੁਰਜੀਤ ਸਿੰਘ ਗੰਡੀਵਿੰਡ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਕੋਈ ਸਬੰਧ ਨਹੀਂ ਹੋਵੇਗਾ। ਜੇਕਰ ਉਹ ਜਥੇਬੰਦੀ ਦੇ ਨਾਮ ’ਤੇ ਕੋਈ ਵੀ ਕੰਮ ਕਰਦੇ ਹਨ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ, ਜਥੇਬੰਦੀ ਦੀ ਕੋਈ ਜਵਾਬਦੇਹੀ ਨਹੀਂ ਹੋਵੇਗੀ। ਇਨ੍ਹਾਂ ਦੀ ਮੈਂਬਰਸ਼ਿਪ 14 ਫਰਵਰੀ 2026 ਤੋਂ 15 ਸਤੰਬਰ 2026 ਤੱਕ ਸੀ ਪਰ ਇਨ੍ਹਾਂ ਵਲੋਂ ਪੂਰਾ ਫੰਡ ਜਥੇਬੰਦੀ ਕੋਲ ਜਮ੍ਹਾਂ ਨਹੀਂ ਕਰਵਾਇਆ ਗਿਆ। ਇਸ ਮੌਕੇ ਨਿਰਵੈਲ ਸਿੰਘ ਪੰਜਵੜ, ਸੁਖਚੈਨ ਸਿੰਘ ਬੋਹੜੂ, ਲਖਵਿੰਦਰ ਸਿੰਘ ਮੰਨਣ, ਹਰਭਾਲ ਸਿੰਘ ਬੁਰਜ ਸਮੇਤ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੜਾ ਸੱਟਾ ਲਗਾਉਣ ਵਾਲਿਆਂ ਖਿਲਾਫ ਲਗਾਤਾਰ ਸਖ਼ਤ ਕਾਰਵਾਈ ਕਰਨਾ ਪੁਲਿਸ ਪ੍ਰਸ਼ਾਸਨ ਦਾ ਸ਼ਲਾਘਾਯੋਗ ਕੰਮ—ਅਭਿਸ਼ੇਕ ਜੋਸ਼ੀ ਅਗਲੀ ਖ਼ਬਰ ਸਾਲਾਨਾ ਜੋੜ ਮੇਲੇ ਸੰਬੰਧੀ ਗੁਰਦੁਆਰਾ ਸੰਤ ਨਿਵਾਸ ਵਿਖੇ ਮੀਟਿੰਗ 19 ਨੂੰ: ਬਾਬਾ ਭੋਲਾ ਸਿੰਘ
Ad Position 24