17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨੈਸ਼ਨਲ ਹਾਈਵੇ ਦੀਆਂ ਲਾਈਟਾਂ ਦੀ ਬੱਤੀ ਗੁੱਲ

ਸਰਹਾਲੀ ਕਲਾਂ, 16 ਸਤੰਬਰ (ਅਜੇ ਸਿੰਘ ਹੁੰਦਲ)-ਸਰਹਾਲੀ ਪਿੰਡ ’ਚੋਂ ਲੰਘਦੇ ਨੈਸ਼ਨਲ ਹਾਈਵੇ ’ਤੇ ਲੱਗੀਆਂ ਲਾਈਟਾਂ ਲੰਮੇ ਸਮੇਂ ਤੋਂ ਅਕਸਰ ਬੰਦ ਹੀ ਰਹਿੰਦੀਆਂ ਹਨ। ਮਹਿੰਗੇ ਉਪਕਰਨਾਂ ਨਾਲ ਲਗਾਈਆਂ ਇਹ ਬੱਤੀਆਂ ਰੱਖ ਰਖਾਅ ਨਾ ਹੋਣ ਕਾਰਨ ਸਿਰਫ ਦਿਨ ਵੇਲੇ ਹੀ ਦਿਖਾਈ ਦਿੰਦੀਆਂ ਹਨ।

Ad Position 21
No active advertisement
ਅਜੀਤ ਡੈਸਕ 17-09-2026
ਸਰਹਾਲੀ ਕਲਾਂ, 16 ਸਤੰਬਰ (ਅਜੇ ਸਿੰਘ ਹੁੰਦਲ)-ਸਰਹਾਲੀ ਪਿੰਡ ’ਚੋਂ ਲੰਘਦੇ ਨੈਸ਼ਨਲ ਹਾਈਵੇ ’ਤੇ ਲੱਗੀਆਂ ਲਾਈਟਾਂ ਲੰਮੇ ਸਮੇਂ ਤੋਂ ਅਕਸਰ ਬੰਦ ਹੀ ਰਹਿੰਦੀਆਂ ਹਨ। ਮਹਿੰਗੇ ਉਪਕਰਨਾਂ ਨਾਲ ਲਗਾਈਆਂ ਇਹ ਬੱਤੀਆਂ ਰੱਖ ਰਖਾਅ ਨਾ ਹੋਣ ਕਾਰਨ ਸਿਰਫ ਦਿਨ ਵੇਲੇ ਹੀ ਦਿਖਾਈ ਦਿੰਦੀਆਂ ਹਨ। ਯਾਤਰੀਆਂ ਦੀ ਜੇਬ ’ਚੋਂ ਟੋਲ ਰੂਪੀ ਮੋਟੀ ਰਕਮ ਤਾਂ ਹਾਈਵੇ ਅਥਾਰਟੀ ਵਸੂਲ ਕਰ ਰਹੀ ਹੈ, ਪਰ ਸਹੂਲਤਾਂ ਪੱਖੋਂ ਅਧਿਕਾਰੀ ਅੱਖਾਂ ਮੀਟੀ ਬੈਠੇ ਹਨ। ਬੱਤੀਆਂ ਦੇ ਖੰਬੇ ਹੁਣ ਸਿਰਫ ਇਸ਼ਤਿਹਾਰਬਾਜੀ ਦੇ ਫਲੈਕਸ ਬੋਰਡ ਟੰਗਣ ਦੇ ਹੀ ਕੰਮ ਆ ਰਹੇ ਹਨ। ਲੁੱਟ ਖੋਹ ਦੇ ਚੱਲ ਰਹੇ ਦੌਰ ਸਮੇਂ ਫਲਾਈਓਵਰ ਦੇ ਹੇਠਾਂ ਅਤੇ ਸਰਵਿਸ ਲੇਨ ’ਤੇ ਰਾਤ ਨੂੰ ਹੁੰਦੇ ਘੁੱਪ ਹਨੇਰੇ ’ਚੋਂ ਲੰਘਣ ਵੇਲੇ ਨੇੜ੍ਹਲੇ ਪਿੰਡਾਂ ਦੇ ਲੋਕ ਮੁਸੀਬਤ ਮੁੱਲ ਲੈ ਕੇ ਗੁਜਰਦੇ ਹਨ। ਲੋਕਾਂ ਦੀ ਮੰਗ ਹੈ ਕਿ ਮਹਿੰਗੇ ਭਾਅ ’ਚ ਬਣੀ ਇਸ ਸਰਕਾਰੀ ਸੰਮਤੀ ਦਾ ਸਹੀ ਰੱਖ ਰਖਾਓ ਕਰਕੇ ਲੋਕਾਂ ਦੀ ਸਹੂਲਤ ਲਈ ਇਸਨੂੰ ਚਾਲੂ ਕੀਤਾ ਜਾਵੇ। ਜਮਹੂਰੀ ਕਿਸਾਨ ਸਭਾ ਦੇ ਆਗੂ ਕਾ. ਬਲਜਿੰਦਰ ਸਿੰਘ ਦਦੇਹਰ ਸਾਹਿਬ ਨੇ ਹਾਈਵੇ ਅਥਾਰਟੀ ਨੂੰ ਅਪੀਲ ਕੀਤੀ ਕਿ ਇਹ ਬੱਤੀਆਂ ਛੇਤੀ ਚਾਲੂ ਕੀਤੀਆਂ ਜਾਣ, ਨਹੀਂ ਤਾਂ ਜਥੇਬੰਦੀ ਜਾਇਜ ਐਕਸ਼ਨ ਲੈਣ ਲਈ ਮਜ਼ਬੂਰ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਮਾਰੀ ਬਾਜ਼ੀ ਅਗਲੀ ਖ਼ਬਰ ਦੜਾ ਸੱਟਾ ਲਗਾਉਣ ਵਾਲਿਆਂ ਖਿਲਾਫ ਲਗਾਤਾਰ ਸਖ਼ਤ ਕਾਰਵਾਈ ਕਰਨਾ ਪੁਲਿਸ ਪ੍ਰਸ਼ਾਸਨ ਦਾ ਸ਼ਲਾਘਾਯੋਗ ਕੰਮ—ਅਭਿਸ਼ੇਕ ਜੋਸ਼ੀ
Ad Position 24