17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ੍ਰੀ ਰਾਮ ਲੀਲ੍ਹਾ ਕਲੱਬ ਮੁਰਾਦਪੁਰਾ ਦੀ ਮੀਟਿੰਗ

ਤਰਨ ਤਾਰਨ, 16 ਸਤੰਬਰ (ਪਰਮਜੀਤ ਜੋਸ਼ੀ)— ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਦੀ ਮੀਟਿੰਗ ਹੋਈ। ਮੀਟਿੰਗ ਵਿਚ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਹਰ ਸਾਲ ਕਰਵਾਈ ਜਾਂਦੀ ਸ੍ਰੀ ਰਾਮ ਲੀਲਾ ਸੰਬੰਧੀ ਪਹੁੰਚੇ ਹੋਏ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 17-09-2026
ਤਰਨ ਤਾਰਨ, 16 ਸਤੰਬਰ (ਪਰਮਜੀਤ ਜੋਸ਼ੀ)— ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਦੀ ਮੀਟਿੰਗ ਹੋਈ। ਮੀਟਿੰਗ ਵਿਚ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਹਰ ਸਾਲ ਕਰਵਾਈ ਜਾਂਦੀ ਸ੍ਰੀ ਰਾਮ ਲੀਲਾ ਸੰਬੰਧੀ ਪਹੁੰਚੇ ਹੋਏ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਕੁਲਦੀਪ ਸਿੰਘ ਵਿੱਕੀ ਡਾਇਰੈਕਟਰ, ਬਲਦੇਵ ਸਿੰਘ ਗੋਰਾ ਪ੍ਰਧਾਨ, ਅਜੇ ਸਿੰਘ, ਅਰੁਣ ਸਿੰਘ, ਵਰੁਣ ਸਿੰਘ, ਪਵਨਦੀਪ ਸਿੰਘ, ਮੰਗਾ ਸਿੰਘ, ਚਿਲੂ ਸਿੰਘ, ਅਮਿਤ ਸਿੰਘ, ਆਦੇਸ਼ ਸਿੰਘ, ਮਾਦਵ ਸਿੰਘ, ਅਰਸ਼ਦੀਪ ਸਿੰਘ ਆਦਿ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਸ਼ਾਮਿਲ ਹੋਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 11 ਅਕਤੂਬਰ ਨੂੰ ਸ੍ਰੀ ਰਾਮ ਲੀਲਾ ਦੀ ਪਹਿਲੀ ਨਾਈਟ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਸੰਬੰਧੀ ਵੱਖ-ਵੱਖ ਅਹੁਦੇਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਡਾਇਰੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਵਲੋਂ ਹਰ ਸਾਲ ਸ੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿਚ ਪਹੁੰਚਦੇ ਹਨ ਅਤੇ ਇਸ ਵਾਰ ਵੀ ਬੜੀ ਧੂਮਧਾਮ ਨਾਲ ਦੁਸ਼ਹਿਰੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ੍ਰੀ ਰਾਮ ਲੀਲਾ ਦੀ ਸ਼ੁਰੂਆਤ 11 ਅਕਤੂਬਰ ਨੂੰ ਹੋਵੇਗੀ, ਜਿਸ ਵਿਚ ਵੱਖ-ਵੱਖ ਕਲਾਕਾਰ ਸ੍ਰੀ ਰਾਮਲੀਲਾ ਦੀਆਂ ਝਾਕੀਆਂ ਪੇਸ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਲੋੜੀ... ਅਗਲੀ ਖ਼ਬਰ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਪੌਸ਼ਟਿਕ ਬਗੀਚੀ ਸੰਬੰਧੀ ਜਾਗਰੂਕਤਾ ਕੈਂਪ
Ad Position 24