ਜਮਹੂਰੀ ਕਿਸਾਨ ਸਭਾ ਨੇ ਲਗਾਏ ਗ੍ਰਾਮ ਪੰਚਾਇਤ ’ਤੇ ਦੋਸ਼ ਬੀ.ਡੀ.ਪੀ.ਓ. ਰਮਦਾਸ ਵਲੋਂ ਮਾਮਲਾ ਜਲਦ ਹੱਲ ਕਰਨ ਦਾ ਵਿਸ਼ਵਾਸ
ਮਾਮਲਾ ਪਿੰਡ ਨਾਸਰ ਦੇ ਘਰਾਂ ਵਿਚ ਛੱਪੜ ਦਾ ਗੰਦਲਾ ਪਾਣੀ ਆ ਉ ਣ ਦਾ ਗੱਗੋਮਾਹਲ/ਅਜਨਾਲਾ, 16 ਸਤੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ)– ਬਲਾਕ ਰਮਦਾਸ ਦੇ ਪਿੰਡ ਨਾਸਰ ਦਾ ਛੱਪੜ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਤੇ ਗਲ੍ਹੀਆਂ ਵਿਚ ਆਉਣ ਕਾਰਨ ਨਜਦੀਕ ਵੱਸਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਪਿੰਡ ਨਾਸਰ ਵਿਖੇ ਪਹੁੰਚੀ ਰੋਜਾਨਾ ‘ਅਜੀਤ’ ਦੀ ਟੀਮ ਨੂੰ ਜਿੱਥੇ ਪਿੰਡ ਵਾਸੀਆਂ ਨੇ ਆਪਣੇ ਦੁਖੜੇ ਸੁਣਾਏ ਉੱਥੇ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਤੇਜ ਸਿੰਘ ਦਿਆਲਪੁਰਾ ਵਲੋਂ ਕਿਹਾ ਗਿਆ ਕਿ ਥੋੜਾ ਜਿਹਾ ਮੀਂਹ ਪੈਣ ’ਤੇ ਵੀ ਛੱਪੜ ਦਾ ਪਾਣੀ ਗਰੀਬ ਲੋਕਾਂ ਦੇ ਘਰਾਂ ਵਿਚ ਪਹੁੰਚ ਜਾਂਦਾ ਹੈ ਜਿਸ ਵਿਚ ਜਹਿਰੀਲੇ ਜਾਨਵਰ ਲੋਕਾਂ ਲਈ ਮੁਸੀਬਤ ਖੜੀ ਕਰਦੇ ਹਨ।
ਅਜੀਤ ਡੈਸਕ
17-09-2026
ਗੱਗੋਮਾਹਲ/ਅਜਨਾਲਾ, 16 ਸਤੰਬਰ (ਬਲਵਿੰਦਰ ਸਿੰਘ ਸੰਧੂ/ ਗੁਰਪ੍ਰੀਤ ਸਿੰਘ ਢਿੱਲੋਂ)– ਬਲਾਕ ਰਮਦਾਸ ਦੇ ਪਿੰਡ ਨਾਸਰ ਦਾ ਛੱਪੜ ਦਾ ਮਾਮਲਾ ਗੰਭੀਰ ਰੂਪ ਧਾਰਨ ਕਰ ਰਿਹਾ ਹੈ, ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਤੇ ਗਲ੍ਹੀਆਂ ਵਿਚ ਆਉਣ ਕਾਰਨ ਨਜਦੀਕ ਵੱਸਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਪਿੰਡ ਨਾਸਰ ਵਿਖੇ ਪਹੁੰਚੀ ਰੋਜਾਨਾ ‘ਅਜੀਤ’ ਦੀ ਟੀਮ ਨੂੰ ਜਿੱਥੇ ਪਿੰਡ ਵਾਸੀਆਂ ਨੇ ਆਪਣੇ ਦੁਖੜੇ ਸੁਣਾਏ ਉੱਥੇ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਤੇਜ ਸਿੰਘ ਦਿਆਲਪੁਰਾ ਵਲੋਂ ਕਿਹਾ ਗਿਆ ਕਿ ਥੋੜਾ ਜਿਹਾ ਮੀਂਹ ਪੈਣ ’ਤੇ ਵੀ ਛੱਪੜ ਦਾ ਪਾਣੀ ਗਰੀਬ ਲੋਕਾਂ ਦੇ ਘਰਾਂ ਵਿਚ ਪਹੁੰਚ ਜਾਂਦਾ ਹੈ ਜਿਸ ਵਿਚ ਜਹਿਰੀਲੇ ਜਾਨਵਰ ਲੋਕਾਂ ਲਈ ਮੁਸੀਬਤ ਖੜੀ ਕਰਦੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਪਿੰਡ ਵਿਚ ਇਕ ਹੋਰ ਛੱਪੜ ਹੈ ਜਿਸ ਵਿਚ ਪਾਣੀ ਦੀ ਨਿਕਾਸੀ ਲਈ ਜਾਂਦੀਆਂ ਪੁਲੀਆਂ ਕੁਝ ਰਸੂਖਦਾਰਾਂ ਨੇ ਬੰਦ ਕਰ ਦਿੱਤੀਆਂ ਜਿਸ ਕਰਕੇ ਛੱਪੜ ਦਾ ਪਾਣੀ ਲੋਕਾਂ ਦੇ ਘਰਾਂ ਤੇ ਗਲੀਆਂ ਵਿਚ ਇਕੱਤਰ ਹੁੰਦਾ ਹੈ, ਜਿਸ ਨਾਲ ਮਹੱਲੇ ਦੇ ਲੋਕਾਂ ਦਾ ਜਿਊਣਾ ਦੁਬਰ ਹੋਇਆ ਪਿਆ ਹੈ। ਇਸ ਸੰਬੰਧੀ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਨੂੰ ਨਾਲ ਲੈ ਕੇ ਐੱਸ.ਡੀ.ਐੱਮ. ਅਜਨਾਲਾ ਨੂੰ ਦਰਖਾਸਤ ਪੇਸ਼ ਕੀਤੀ ਜਿਨ੍ਹਾਂ ਇਸ ਦਰਖਾਸਤ ਨੂੰ ਬੀ.ਡੀ.ਪੀ.ਓ. ਰਮਦਾਸ ਨੂੰ ਕਾਰਵਾਈ ਲਈ ਭੇਜਿਆ ਪ੍ਰੰਤੂ 2 ਹਫਤੇ ਬੀਤ ਜਾਣ ਪਿੱਛੋਂ ਵੀ ਕੋਈ ਕਾਰਵਾਈ ਨਾ ਹੋਈ । ਇਸ ਸੰਬੰਧੀ ਪਾਸਟਰ ਥੋਮਸ, ਬਿਕਰਮਜੀਤ ਤੇ ਕਮਲੇਸ਼ ਕੌਰ ਨੇ ਵੀ ਆਪਣੇ ਦੁੱਖੜੇ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ। ਜਦੋਂ ਇਸ ਸੰਬੰਧੀ ਬੀ.ਡੀ.ਪੀ.ਓ. ਰਮਦਾਸ ਮਲਕੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਨਾਸਰ ਤੋਂ ਐੱਸ.ਡੀ.ਐੱਮ. ਅਜਨਾਲਾ ਰਾਹੀ ਇਕ ਦਰਖਾਸਤ ਪ੍ਰਾਪਤ ਹੋਈ ਸੀ । ਇਸ ਸੰਬੰਧੀ ਵਿਚ ਪੰਚਾਇਤ ਸਕੱਤਰ ਨੂੰ ਮੌਕੇ ਵੇਖਣ ਲਈ ਭੇਜਿਆ ਸੀ ਜਿੱਥੇ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਆਪਣੀ ਮਰਜੀ ਨਾਲ ਹਲਫੀਆ ਬਿਆਨ ਦੇ ਕੇ ਜਗ੍ਹਾ ਗੁਰਦੁਆਰਾ ਸਾਹਿਬ ਲਈ ਦਿੱਤੀ ਹੈ ਜਿਸ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਦੂਜੇ ਛੱਪੜ ਤੱਕ ਪਾਇਪ ਲਾਈਨ ਵਿਛਾ ਕੇ ਮਸਲਾ ਹੱਲ ਕਰ ਦਿੱਤਾ ਜਾਵੇਗਾ।