17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਦਾਣਾ ਮੰਡੀ ਸਠਿਅਲਾ ’ਚ ਝੋਨੇ ਦੀ ਆਮਦ ਤੇਜ਼

ਸਠਿਅਲਾ, 16 ਸਤੰਬਰ (ਜਗੀਰ ਸਿੰਘ ਸਫਰੀ) ਦਾਣਾ ਮੰਡੀ ਸਠਿਅਲਾ ਵਿਖੇ ਝੋਨੇ ਦੀ ਫ਼ਸਲ ਦੀ ਆਮਦ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਝੋਨੇ ਦੀ ਫ਼ਸਲ ਮੰਡੀ ਵਿਚ ਲਿਆਂਦੀ ਜਾ ਰਹੀ ਹੈ, ਜਿਸ ਕਾਰਨ ਮੰਡੀ ਵਿਚ ਝੋਨੇ ਦੀਆਂ ਢੇਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਮੰਡੀ ਭਰਨ ਲੱਗ ਪਈ ਹੈ।

Ad Position 21
No active advertisement
ਅਜੀਤ ਡੈਸਕ 17-09-2026
ਸਠਿਅਲਾ, 16 ਸਤੰਬਰ (ਜਗੀਰ ਸਿੰਘ ਸਫਰੀ) ਦਾਣਾ ਮੰਡੀ ਸਠਿਅਲਾ ਵਿਖੇ ਝੋਨੇ ਦੀ ਫ਼ਸਲ ਦੀ ਆਮਦ ਤੇਜ਼ ਹੋਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਝੋਨੇ ਦੀ ਫ਼ਸਲ ਮੰਡੀ ਵਿਚ ਲਿਆਂਦੀ ਜਾ ਰਹੀ ਹੈ, ਜਿਸ ਕਾਰਨ ਮੰਡੀ ਵਿਚ ਝੋਨੇ ਦੀਆਂ ਢੇਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਮੰਡੀ ਭਰਨ ਲੱਗ ਪਈ ਹੈ। ਝੋਨੇ ਦੀ ਲਗਾਤਾਰ ਆਮਦ ਕਾਰਨ ਮੰਡੀ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਚਹਿਲ-ਪਹਿਲ ਵੀ ਵਧ ਗਈ ਹੈ। ਇਸ ਮੌਕੇ ’ਤੇ ਵਿਸਕੀ ਆੜ੍ਹਤੀ, ਅਵਤਾਰ ਸਿੰਘ, ਆੜ੍ਹਤੀ ਸਰਦੂਲ ਸਿੰਘ, ਸੁਖਾ ਆੜ੍ਹਤੀਆ ਨੇ ਦੱਸਿਆ ਹੈ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਾਸਤੇ ਮੰਡੀ ਵਿਚ ਪਾਣੀ ਤੇ ਬਿਜਲੀ ਦਾ ਪੂਰਾ ਪ੍ਰਬੰਧ ਹੈ । ਇਸ ਮੌਕੇ ਮੰਡੀ ਸੁਪਰਵਾਈਜ਼ਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਸਰਕਾਰੀ ਬੋਲੀ ਨਹੀਂ ਹੋਈ ਅਜੇ ਤਾਂ 8 ਹਜ਼ਾਰ ਕੁਇੰਟਲ ਝੋਨੇ ਦੀ ਫਸਲ ਆ ਆਈ ਹੈ। ਇਸ ਮੌਕੇ ਕਿਸਾਨ ਸੁਖਚੈਨ ਸਿੰਘ ਨੇ ਫ਼ਸਲ ਦੀ ਖਰੀਦ, ਤੋਲ ਅਤੇ ਲਿਫ਼ਟਿੰਗ ਦੇ ਸੁਚੱਜੇ ਪ੍ਰਬੰਧ ਕਰਨ ਦੀ ਮੰਗ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਖੰਡ ਮਿੱਲ ਭਲਾ ਪਿੰਡ ਦੇ ਜਨਰਲ ਮੈਨੇਜਰ ਵਜੋਂ ਅਮਰਦੀਪ ਸਿੰਘ ਸੰਧੂ ਨੇ ਸੰਭਾਲਿਆ ਚਾਰਜ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਨੇ ਲਗਾਏ ਗ੍ਰਾਮ ਪੰਚਾਇਤ ’ਤੇ ਦੋਸ਼ ਬੀ.ਡੀ.ਪੀ.ਓ. ਰਮਦਾਸ ਵਲੋਂ ਮਾਮਲਾ ਜਲਦ ਹੱਲ ਕਰਨ ਦਾ ਵਿਸ਼ਵਾਸ
Ad Position 24