17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਖੰਡ ਮਿੱਲ ਭਲਾ ਪਿੰਡ ਦੇ ਜਨਰਲ ਮੈਨੇਜਰ ਵਜੋਂ ਅਮਰਦੀਪ ਸਿੰਘ ਸੰਧੂ ਨੇ ਸੰਭਾਲਿਆ ਚਾਰਜ

ਹਰਸਾ ਛੀਨਾ, 16 ਸਤੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ ‘ਦੀ ਅਜਨਾਲਾ ਸਹਿਕਾਰੀ ਖੰਡ ਮਿਲਣ ਭਲਾ ਪਿੰਡ’ ਵਿਖੇ ਅੱਜ ਅਮਰਦੀਪ ਸਿੰਘ ਸੰਧੂ ਨੇ ਮਿੱਲ ਦੇ ਸੀਨੀਅਰ ਅਧਿਕਾਰੀਆਂ ਅਤੇ ਮਿੱਲ ਕਾਮਿਆਂ ਦੀ ਹਾਜਰੀ ਵਿਚ ਬਤੌਰ ਜਨਰਲ ਮੈਨੇਜਰ ਅਹੁਦਾ ਸੰਭਾਲਿਆ। ਇਸ ਸਮੇਂ ਨਵ-ਨਿਯੁਕਤ ਜਨਰਲ ਮੈਨੇਜਰ ਅਮਰਦੀਪ ਸਿੰਘ ਸੰਧੂ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਿੱਲ ਨਾਲ ਸੰਬੰਧਿਤ ਗੰਨਾਂ ਕਾਸ਼ਤਕਾਰਾਂ ਅਤੇ ਮਿੱਲ ਕਾਮਿਆਂ ਦੀ ਹਰੇਕ ਮੁਸ਼ਕਿਲ ਨੂੰ ਹੱਲ ਕਰਨਾ ਜਿਥੇ ਉਨ੍ਹਾਂ ਦੀ ਪ੍ਰਾਰਥਮਿਕਤਾ ਹੋਵੇਗੀ ਉਥੇ ਹੀ ਉਨ੍ਹਾਂ ਕਿਹਾ ਕਿ ਖੰਡ ਮਿੱਲ ਭਲਾ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਮਿੱਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਉਹ ਦਿਨ ਰਾਤ ਮਿਹਨਤ ਕਰਨਗੇ।

Ad Position 21
No active advertisement
ਅਜੀਤ ਡੈਸਕ 17-09-2026
ਹਰਸਾ ਛੀਨਾ, 16 ਸਤੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ ‘ਦੀ ਅਜਨਾਲਾ ਸਹਿਕਾਰੀ ਖੰਡ ਮਿਲਣ ਭਲਾ ਪਿੰਡ’ ਵਿਖੇ ਅੱਜ ਅਮਰਦੀਪ ਸਿੰਘ ਸੰਧੂ ਨੇ ਮਿੱਲ ਦੇ ਸੀਨੀਅਰ ਅਧਿਕਾਰੀਆਂ ਅਤੇ ਮਿੱਲ ਕਾਮਿਆਂ ਦੀ ਹਾਜਰੀ ਵਿਚ ਬਤੌਰ ਜਨਰਲ ਮੈਨੇਜਰ ਅਹੁਦਾ ਸੰਭਾਲਿਆ। ਇਸ ਸਮੇਂ ਨਵ-ਨਿਯੁਕਤ ਜਨਰਲ ਮੈਨੇਜਰ ਅਮਰਦੀਪ ਸਿੰਘ ਸੰਧੂ ਨੇ ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮਿੱਲ ਨਾਲ ਸੰਬੰਧਿਤ ਗੰਨਾਂ ਕਾਸ਼ਤਕਾਰਾਂ ਅਤੇ ਮਿੱਲ ਕਾਮਿਆਂ ਦੀ ਹਰੇਕ ਮੁਸ਼ਕਿਲ ਨੂੰ ਹੱਲ ਕਰਨਾ ਜਿਥੇ ਉਨ੍ਹਾਂ ਦੀ ਪ੍ਰਾਰਥਮਿਕਤਾ ਹੋਵੇਗੀ ਉਥੇ ਹੀ ਉਨ੍ਹਾਂ ਕਿਹਾ ਕਿ ਖੰਡ ਮਿੱਲ ਭਲਾ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਉਣ ਲਈ ਮਿੱਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਉਹ ਦਿਨ ਰਾਤ ਮਿਹਨਤ ਕਰਨਗੇ। ਸ. ਸੰਧੂ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਖੰਡ ਮਿੱਲ ਵਰਕਰਣ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ, ਮਿੱਲ ਪ੍ਰਧਾਨ ਜਗਰੂਪ ਸਿੰਘ ਰੂਪ ੋਵਾਲੀ, ਇੰਜੀ. ਜਸਕਰਨ ਸਿੰਘ, ਏ.ਏ.ਓ. ਮੈਡਮ ਪ੍ਰਦੀਪ ਕੌਰ, ਸਤਿੰਦਰਜੀਤ ਸਿੰਘ ਮਜੀਠਾ ਮੁੱਖ ਗੰਨਾ ਵਿਕਾਸ ਅਫਸਰ, ਸੁਪਰਡੈਂਟ ਕੁਲਵੰਤ ਸਿੰਘ, ਜਸਪਾਲ ਸਿੰਘ ਜਗਦੇਵ ਕਲਾਂ, ਪ੍ਰਿਤਪਾਲ ਸਿੰਘ ਕੋਹਾਲਾ, ਬਲਜੀਤ ਸਿੰਘ ਰੋਖੇ, ਦਲਜੀਤ ਸਿੰਘ ਮਹਿਮੂਦਪੁਰਾ, ਜਸਵਿੰਦਰ ਸਿੰਘ ਮਹਿਲਾਂਵਾਲਾ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਬਲਵਿੰਦਰ ਸਿੰਘ ਔਲਖ ਸਲੇਮਪੁਰਾ, ਹਰਜਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਅਜਨਾਲਾ, ਗੁਰਬਾਜ ਸਿੰਘ ਮਾਨ, ਦੀਪਕ ਗੁਪਤਾ, ਬਲਜੀਤ ਸਿੰਘ ਪੈੜੇਵਾਲ, ਨਿਸ਼ਾਨ ਸਿੰਘ ਭਲਾ ਪਿੰਡ, ਮਨਜੀਤ ਸਿੰਘ ਵੇਹਰਾ, ਜਗਦੀਸ਼ ਓਠੀਆਂ, ਗੁਰਜਤਿੰਦਰ ਸਿੰਘ ਸਮੇਤ ਮਿੱਲ ਕਾਮਿਆਂ ਤੇ ਅਧਿਕਾਰੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਐਕਸ਼ਨ ਫਰੰਟ ਨੇ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੂੰ ਸਮਰਥਨ ਦੇਣ ਉਪਰੰਤ ਕੀਤਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਦਾਣਾ ਮੰਡੀ ਸਠਿਅਲਾ ’ਚ ਝੋਨੇ ਦੀ ਆਮਦ ਤੇਜ਼
Ad Position 24