ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲ ਕੰਪਲੈਕਸ ਮਜੀਠਾ ’ਚ ਸਫਾਈ ਦਾ ਮੰਦਾ ਹਾਲ, ਥਾਂ ਥਾਂ ਲੱਗੇ ਕੂੜੇ ਦੇ ਢੇਰ
ਮਜੀਠਾ, 16 ਸਤੰਬਰ (ਮਨਿੰਦਰ ਸਿੰਘ ਸੋਖੀ)-ਉਪ ਮੰਡਲ ਮੈਜਿਸਟਰੇਟ ਦਫਤਰ ਮਜੀਠਾ ਵਿਚ ਅਤੇ ਤਹਿਸੀਲ ਕੰਪਲੈਕਸ ਵਿਚ ਸਫਾਈ ਦਾ ਮੰਦਾ ਹਾਲ ਹੈ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ। ਦਫਤਰ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਇਸ ਫੈਲੀ ਗੰਦਗੀ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਮਜੀਠਾ, 16 ਸਤੰਬਰ (ਮਨਿੰਦਰ ਸਿੰਘ ਸੋਖੀ)-ਉਪ ਮੰਡਲ ਮੈਜਿਸਟਰੇਟ ਦਫਤਰ ਮਜੀਠਾ ਵਿਚ ਅਤੇ ਤਹਿਸੀਲ ਕੰਪਲੈਕਸ ਵਿਚ ਸਫਾਈ ਦਾ ਮੰਦਾ ਹਾਲ ਹੈ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ। ਦਫਤਰ ਵਿਚ ਕੰਮ ਕਰਵਾਉਣ ਆਏ ਲੋਕਾਂ ਨੂੰ ਇਸ ਫੈਲੀ ਗੰਦਗੀ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਫਤਰ ਕੰਪਲੈਕਸ ਵਿਚ ਲੱਗੇ ਥਾਂ-ਥਾਂ ’ਤੇ ਕੂੜੇ ਦੇ ਢੇਰ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਦਰਜਾ-ਬ-ਦਰਜਾ ਕਰਮਚਾਰੀਆਂ ਦਾ ਸ਼ਰੇਆਮ ਮੂੰਹ ਚਿੜਾ ਰਹੇ ਹਨ ਪ੍ਰੰਤੂ ਉਹ ਇਹ ਸਭ ਕੁਝ ਦੇਖਦੇ ਹੋਏ ਵੀ ਅਣਜਾਣ ਬਣੇ ਹੋਏ ਹਨ। ਐੱਸ.ਡੀ.ਐੱਮ. ਦਫਤਰ ਅਤੇ ਤਹਿਸੀਲਦਾਰ ਦਫਤਰ ਮਜੀਠਾ ਵਿਚ ਫੈਲੀ ਇਹ ਗੰਦਗੀ ਬੇਸ਼ੱਕ ਲੋਕਾਂ ਨੂੰ ਤਾਂ ਦਿਖਾਈ ਦਿੰਦੀ ਹੈ ਪ੍ਰੰਤੂ ਇਥੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਗੰਦਗੀ ਦਿਖਾਈ ਨਾ ਦੇਣਾ ਵੀ ਇਕ ਬੁਝਾਰਤ ਬਣੀ ਹੋਈ ਹੈ। ਦਫਤਰ ਵਿਚ ਆਉਣ ਜਾਣ ਵਾਲੇ ਲੋਕਾਂ ਦਾ ਗੰਦਗੀ ਕਰਕੇ ਸਾਹ ਲੈਣਾ ਵੀ ਔਖਾ ਹੋਇਆ ਹੈ। ਇਸ ਸੰਬੰਧੀ ਨਗਰ ਕੌਂਸਲ ਦਫਤਰ ਮਜੀਠਾ ਵਿਖੇ ਜਾ ਕੇ ਕੁੜਾ ਚੁੱਕਣ ਸੰਬੰਧੀ ਪੁੱਛਣਾ ਚਾਹਿਆ ਤਾਂ ਨਾਂ ਤਾਂ ਕਰਜ ਸਾਧਕ ਅਫਸਰ ਅਤੇ ਨਾਂ ਹੀ ਕੋਈ ਜਿੰਮੇਵਾਰ ਅਧਿਕਾਰੀ ਨਾਲ ਰਾਬਤਾ ਹੋ ਸਕਿਆ। ਐੱਸ.ਡੀ.ਐੱਮ. ਦਫਤਰ ਕਰਮਚਾਰੀ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ।