ਲੁਟੇਰਿਆਂ ਲੁੱਟ-ਖੋਹ ਦੌਰਾਨ ਵਿਅਕਤੀ ਦੀ ਸਿਰ ’ਚ ਮਾਰੀ ਰਾਡ
ਪੱੱਟੀ, 18 ਸਤੰਬਰ (ਖਹਿਰਾ, ਕਾਲੇਕੇ)—ਸਿਟੀ ਪੱਟੀ ਦੀ ਪੁਲਿਸ ਨੇ 2 ਲੁਟੇਰਿਆਂ ਵਲੋਂ ਇਕ ਵਿਅਕਤੀ ਪਾਸੋਂ ਲੁੱਟ-ਖੋਹ ਦੌਰਾਨ ਉਸ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੱਟੀ ਵਿਖੇ ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਰਸਤੇ ਵਿਚ ਕੁਲਵਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਪੱਟੀ ਅਤੇ ਸਾਗਰ ਸਿੰਘ ਵਾਸੀ ਸਰਹਾਲੀ ਨੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਉਸ ਦੇ ਗਲੇ ਵਿਚ ਪਾਈ ਸੋਨੀ ਦੀ ਚੈਨ ਖੋਹ ਲਈ ਅਤੇ ਜਦੋਂ ਭੱਜਣ ਲੱਗੇ ਤਾਂ ਉਸ ਵਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਕੁਲਵਿੰਦਰ ਸਿੰਘ ਨੇ ਉਸ ਦੇ ਸਿਰ ਵਿਚ ਲੋਹੇ ਦੀ ਰਾਡ ਮਾਰੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਕਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਅਜੀਤ ਡੈਸਕ
19-09-2026