20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਗੁਰੂ ਹਰਗੋਬਿੰਦ ਸਾਹਿਬ ਸੀਨੀ. ਸਕੂਲ ਦੇ ਬੱਚਿਆਂ ਨੇ ਅਥਲੈਟਿਕਸ ’ਚ ਮਾਰੀਆਂ ਮੱਲਾਂ

ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਾਮਾਰਾਏ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾ ਪਿੰਡ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਦੇ ਵਿਦਿਆਰਥੀਆਂ ਨੇ ਜ਼ੋਨਲ ਅਥਲੈਟਿਕਸ ਮੀਟ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਵਰਗ ਵਿਚ ਮਾਨਵਪ੍ਰੀਤ ਸਿੰਘ ਨੇ 100 ਮੀਟਰ ਵਿਚ ਪਹਿਲਾ ਸਥਾਨ, 200 ਮੀਟਰ ਵਿਚ ਦੂਜਾ ਸਥਾਨ ਅਤੇ ਲੌਂਗ ਜੰਪ ਵਿਚ ਪਹਿਲਾ ਸਥਾਨ।

Ad Position 21
No active advertisement
ਮਾਤਾ ਬਲਵਿੰਦਰ ਕੌਰ ਦੇ ਸਸਕਾਰ ਮੌਕੇ ਵੱਖ-ਵੱਖ ਧਾਰਮਿਕ ਤੇ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਮਾਤਾ ਬਲਵਿੰਦਰ ਕੌਰ। ਤਸਵੀਰਾਂ: ਖਹਿਰ 20-09-2026
ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਾਮਾਰਾਏ ਵਿਖੇ ਬਾਬਾ ਬਿਧੀ ਚੰਦ ਜੀ ਦੀ ਸੇਵਾ ਸੰਸਥਾ ਮੁੰਡਾ ਪਿੰਡ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਜਾਮਾਰਾਏ ਦੇ ਵਿਦਿਆਰਥੀਆਂ ਨੇ ਜ਼ੋਨਲ ਅਥਲੈਟਿਕਸ ਮੀਟ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਡਰ-19 ਵਰਗ ਵਿਚ ਮਾਨਵਪ੍ਰੀਤ ਸਿੰਘ ਨੇ 100 ਮੀਟਰ ਵਿਚ ਪਹਿਲਾ ਸਥਾਨ, 200 ਮੀਟਰ ਵਿਚ ਦੂਜਾ ਸਥਾਨ ਅਤੇ ਲੌਂਗ ਜੰਪ ਵਿਚ ਪਹਿਲਾ ਸਥਾਨ। ਲਵਪ੍ਰੀਤ ਸਿੰਘ ਨੇ 200 ਮੀਟਰ ਵਿਚ ਪਹਿਲਾ ਸਥਾਨ ਅਤੇ ਸ਼ਾਟਪੁੱਟ ਵਿਚ ਪਹਿਲਾ ਸਥਾਨ ਅਤੇ 100 ਮੀਟਰ ਵਿਚ ਦੂਜਾ ਸਥਾਨ ਹਾਸਲ ਕੀਤਾ। ਗੁਰਜੀਤ ਸਿੰਘ ਨੇ 3000 ਮੀਟਰ ਦੌੜ ਵਿਚ ਦੂਜਾ ਸਥਾਨ, ਹਰਮਨਪ੍ਰੀਤ ਸਿੰਘ ਨੇ ਤੀਜਾ ਸਥਾਨ, ਗੁਰਜਿੰਦਰ ਸਿੰਘ 400 ਮੀਟਰ ਵਿਚ ਦੂਜਾ ਸਥਾਨ, ਸ਼ਰਨਪ੍ਰੀਤ ਸਿੰਘ ਨੇ ਸ਼ਾਟਪੁੱਟ ਵਿਚ ਤੀਜਾ ਸਥਾਨ, ਹਰਜਸਪ੍ਰੀਤ ਸਿੰਘ ਨੇ ਜੈਵਲਿਨ ਥਰੋਅ ਵਿਚ ਦੂਜਾ ਸਥਾਨ, ਅੰਡਰ-17 ਵਰਗ ਵਿਚ ਮਨਤਾਜ ਸਿੰਘ, ਸ਼ਾਟ ਪੁੱਟ ਅਤੇ ਡਿਸਕਸ ਥਰੋਅ ਦੋਵਾਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ’ਚੋਂ ਕੋਮਲਪ੍ਰੀਤ ਕੌਰ ਲੌਂਗ ਜੰਪ ਵਿਚ ਦੂਜਾ ਸਥਾਨ, ਗੁਰਪ੍ਰੀਤ ਕੌਰ ਸ਼ਾਟ ਪੁੱਟ ਵਿਚ ਦੂਜਾ ਸਥਾਨ, ਅਰਪਨਪ੍ਰੀਤ ਕੌਰ, ਡਿਸਕਸ ਥਰੋਅ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨਾਲ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਖੇਡ ਵਿਭਾਗ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਪਲੱਬਧੀ ਲਈ ਹਾਰਦਿਕ ਵਧਾਈ ਦਿੱਤੀ ਗਈ। ਇਸ ਮੌਕੇ ਸਕੂਲ ਦੇ ਮੈਨੇਜ਼ਰ ਡਾਇਰੈਕਟਰ ਹਰਪ੍ਰੀਤ ਕੌਰ ਸੰਧੂ, ਕੁਆਰਡੀਨੇਟਰ ਸੁਖਵਿੰਦਰ ਕੌਰ, ਗੁਰਦੀਪ ਸਿੰਘ, ਛਿੰਦਰ ਸਿੰਘ, ਸਰਬਜੀਤ ਕੌਰ, ਬਲਜੀਤ ਸਿੰਘ ਅਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਕਸਿੰਗ ਮੁਕਾਬਲੇ ਵਿਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪੱਟੀ ਦੀਆਂ ਪੰਜ ਵਿਦਿਆਰਥਣਾਂ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸੀਨੀਅਰ ਸਿਆਸੀ ਆਗੂ ਜਤਿੰਦਰ ਤੇਜ ਸਿੰਘ ਧਗਾਣਾ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ
Ad Position 24