22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਸਕੂਲ ਵਲੋਂ ਬੈਸਟ ਟੀਚਰ ਐਵਾਰਡ ਸਮਾਗਮ

ਤਰਨ ਤਾਰਨ, 21 ਸਤੰਬਰ (ਪਰਮਜੀਤ ਜੋਸ਼ੀ)– ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਦੇ ਸੀ. ਬੀ.

Ad Position 21
No active advertisement
ਅਜੀਤ ਡੈਸਕ 22-09-2026
ਤਰਨ ਤਾਰਨ, 21 ਸਤੰਬਰ (ਪਰਮਜੀਤ ਜੋਸ਼ੀ)– ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਦੇ ਸੀ.ਬੀ.ਐਸ.ਈ ਸਕੂਲਾਂ ਦੀ ਜਾਨੀ ਮਾਨੀ ਸੰਸਥਾ ਹੈ। ਇਸ ਦੀ ਹੋਂਦ ਤਰਨ ਤਾਰਨ ਵਿਚ ਸਿੱਖਿਆ ਦੇ ਮਿਆਰ ਨੂੰ ਚੁੱਕਣ ਵਿਚ ਕਿਸੇ ਵਰਦਾਨ ਤੋਂ ਘੱਟ ਨਹੀਂ। ਸਿੱਖਿਆ ਸੰਬੰਧੀ ਸਮੱਸਿਆਵਾਂ ਅਤੇ ਤਰੁੱਟੀਆਂ ਨੂੰ ਦੂਰ ਕਰਨ ਲਈ ਮਮਤਾ ਨਿਕੇਤਨ ਕਾਨਵੈਂਟ ਸਕੂਲ ਦੇ ਚੇਅਰਮੈਨ ਮਨਿੰਦਰਪਾਲ ਸਿੰਘ ਪਲਾਸੌਰ ਅਤੇ ਪ੍ਰਿੰਸੀਪਲ ਗੁਰਚਰਨ ਕੌਰ ਦੇ ਉਪਰਾਲਿਆਂ ਸਦਕਾ ਇਹ ਸੰਸਥਾ ਹੋਂਦ ਵਿਚ ਆਈ। ਉਨ੍ਹਾਂ ਦੀ ਅਗਵਾਈ ਹੇਠ ਤਰਨ ਤਾਰਨ ਦੇ ਸਕੂਲ ਸਫਲਤਾ ਪੂਰਵਕ ਸਿੱਖਿਆ ਸੰਬੰਧੀ ਆਪਣੀਆਂ ਗਤੀਵਿਧੀਆਂ ਅਤੇ ਕਾਰਜਾਂ ਨੂੰ ਨੇਪਰੇ ਚਾੜ ਰਹੇ ਹਨ ਅਤੇ ਸਭ ਕੁਝ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਵਾਰ ਅਧਿਆਪਕ ਦਿਵਸ ਦੇ ਮੌਕੇ ਤੇ ਸਹੋਦਿਆ ਸਕੂਲਾਂ ਦੁਆਰਾ ਬੈਸਟ ਟੀਚਰ ਅਵਾਰਡ ਸਮਾਗਮ ਦਾ ਆਯੋਜਨ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਵਿਖੇ ਸਹੋਦਿਆ ਦੀ ਕੋਰ ਕਮੇਟੀ ਦੀ ਨਿਗਰਾਨੀ ਹੇਠ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਏ.ਡੀ.ਸੀ.ਅਦਿਤਯ ਸ਼ਰਮਾ ਅਤੇ ਐਸ.ਪੀ (ਹੈਡ ਕੁਆਰਟਰ) ਸੁਖਨਿੰਦਰ ਸਿੰਘ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਨਾਲ ਕੀਤਾ ਗਿਆ। ਇਸ ਉਪਰੰਤ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਨਵਦੀਪ ਕੌਰ ਸੰਧੂ, ਗੁਰੂ ਨਾਨਕ ਦੇਵ ਅਕੈਡਮੀ ਝਬਾਲ ਦੇ ਪ੍ਰਿੰਸੀਪਲ ਜਸਪਾਲ ਕੌਰ ਸਿੱਧੂ, ਅਮਰਪੁਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਨਿੰਦਰ ਦੀਪ ਕੌਰ, ਡੂਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਰਪਨਾ ਮੈਤਰਾ, ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ੈਲੀ ਨੂੰ ਉਹਨਾਂ ਦੀਆਂ ਪ੍ਰਿੰਸੀਪਲ ਵਜੋਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਦੇ ਅਧਿਆਪਕ ਹਰਪ੍ਰੀਤ ਸਿੰਘ ਅਤੇ ਮਹਿਕਪ੍ਰੀਤ ਕੈਥ, ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਕੌਰ, ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਦੇ ਅਧਿਆਪਕ ਨਿਪੁਨ ਮਿੱਤਲ ਅਤੇ ਸਮਰੀਨਾ ਗਿੱਲ, ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪਨੂੰਆਂ ਦੇ ਅਧਿਆਪਕ ਅਮਨਪ੍ਰੀਤ ਕੌਰ ਅਤੇ ਗੌਰਵ ਦੇਵਗਨ, ਬ੍ਰਿਟਿਸ਼ ਸਕੂਲ ਪੱਟੀ ਦੇ ਅਧਿਆਪਕ ਪੂਜਾ ਅਤੇ ਹਰਮਨਦੀਪ ਕੌਰ, ਗੁਰੂ ਨਾਨਕ ਦੇਵ ਅਕੈਡਮੀ ਝਬਾਲ ਰੋਡ ਦੇ ਅਧਿਆਪਕ ਰੇਸ਼ਮ ਸਿੰਘ ਅਤੇ ਰੁਪਿੰਦਰ ਕੌਰ, ਹੌਲੀ ਏਂਜਲ ਕਾਨਵੈਂਟ ਸਕੂਲ ਦੇ ਅਧਿਆਪਕ ਹਰਜੀਤ ਕੌਰ ਅਤੇ ਤਰਨਜੀਤ ਕੌਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ ਜਾਮਾਰਾਏ ਦੇ ਅਧਿਆਪਕ ਰਮਨਦੀਪ ਕੌਰ ਅਤੇ ਅਰਵਿੰਦਰ ਕੌਰ, ਹਾਵਰਡ ਲੇਨ ਸੀਨੀਅਰ ਸਕੂਲ ਦੇ ਅਧਿਆਪਕ ਪਰਮਜੀਤ ਕੌਰ ਅਤੇ ਹਰਮਨਲੀਨ ਕੌਰ, ਲਕਸਤਾ ਇੰਟਰਨੈਸ਼ਨਲ ਸਕੂਲ ਦੇ ਅਧਿਆਪਕ ਜੈਸਮੀਨ ਕਰਨ ਧਾਲੀਵਾਲ ਅਤੇ ਮਹਿਕਪ੍ਰੀਤ ਕੌਰ, ਮੋਰਨਿੰਗ ਸਟਾਰ ਸੀਨੀਅਰ ਸੈਕੈਂਡਰੀ ਸਕੂਲ ਦੇ ਅਧਿਆਪਕ ਸ਼ਰਨਜੀਤ ਕੌਰ ਅਤੇ ਅਮਨਦੀਪ ਕੌਰ, ਵੁਡ ਬਲੋਸਮ ਸਕੂਲ ਦੇ ਅਧਿਆਪਕ ਮਨਦੀਪ ਕੌਰ ਅਤੇ ਨਵਦੀਪ ਕੌਰ, ਦੀ ਅਲਪਾਈਨ ਸਕੂਲ ਦੇ ਅਧਿਆਪਕ ਰਮਨਦੀਪ ਕੌਰ ਅਤੇ ਜਸਪਿੰਦਰ ਸਿੰਘ, ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੇ ਅਧਿਆਪਕ ਰਮਨਦੀਪ ਕੌਰ ਅਤੇ ਕਨਵਲਜੀਤ ਕੌਰ, ਜੀ.ਐਨ.ਡੀ ਡੀ ਏ ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਅਧਿਆਪਕ ਰਜਨੀ ਬਾਲਾ ਅਤੇ ਪੂਜਾ ਕੋਹਲੀ, ਗੁਰੂ ਅਮਰਦਾਸ ਆਦਰਸ਼ ਇੰਸਟੀਟਿਊਟ ਗੋਇੰਦਵਾਲ ਸਾਹਿਬ ਦੇ ਅਧਿਆਪਕ ਦਵਿੰਦਰ ਕੌਰ ਅਤੇ ਮਨਦੀਪ ਕੌਰ, ਭਾਈ ਗੁਰਦਾਸ ਅਕੈਡਮੀ ਦੇ ਅਧਿਆਪਕ ਗੁਰਜੀਤ ਕੌਰ ਅਤੇ ਕਰਨ, ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਅਧਿਆਪਕ ਅੰਕੁਰ ਅਰੋੜਾ ਅਤੇ ਕੁਲਬੀਰ ਕੌਰ, ਐਮ.ਐਸ.ਐਮ. ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਚੋਹਲਾ ਸਾਹਿਬ ਦੇ ਅਧਿਆਪਕ ਰਾਜਵਿੰਦਰ ਕੌਰ ਅਤੇ ਨਿਰਮਲ ਕੌਰ, ਲੋਟਸ ਵੈਲੀ ਸੀਨੀਅਰ ਸਕੂਲ ਦੇ ਅਧਿਆਪਕ ਮਨਪ੍ਰੀਤ ਕੌਰ ਅਤੇ ਮਨਿੰਦਰ ਕੌਰ, ਅਕਾਲ ਅਕੈਡਮੀ ਢੋਟੀਆਂ ਦੇ ਅਧਿਆਪਕ ਰਾਜਬੀਰ ਕੌਰ ਅਤੇ ਰਣਬੀਰ ਕੌਰ, ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਦੇ ਅਧਿਆਪਕ ਰੂਬੀਨਾ ਸਿੰਘ ਅਤੇ ਅਮਨਦੀਪ ਕੌਰ, ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੇ ਅਧਿਆਪਕ ਅਨੁਪਮਾ ਅਤੇ ਲਵਪ੍ਰੀਤ ਕੌਰ, ਡੂਨ ਪਬਲਿਕ ਸਕੂਲ ਦੇ ਅਧਿਆਪਕ ਪ੍ਰੀਆ ਸਚਦੇਵਾ ਅਤੇ ਕਸਸ਼ ਸ਼ਰਮਾ, ਸੇਂਟ ਰਾਮਾ ਮੈਰੀਡੀਅਨ ਅਕੈਡਮੀ ਪਿੱਦੀ ਦੇ ਅਧਿਆਪਕ ਮਧੂਬਾਲਾ ਅਤੇ ਲਖਵਿੰਦਰ ਕੌਰ, ਸੇਂਟ ਕਬੀਰ ਕਾਨਵੈਂਟ ਡੇ-ਬੋਰਡਿੰਗ ਸਕੂਲ ਦੇ ਅਧਿਆਪਕ ਸੰਦੀਪ ਕੌਰ ਅਤੇ ਸਿਮਰਨਜੀਤ ਕੌਰ, ਏ.ਪੀ.ਕੇ.ਐਫ ਪਬਲਿਕ ਸਕੂਲ ਦੇ ਅਧਿਆਪਕ ਕੋਮਲਪ੍ਰੀਤ ਕੌਰ ਅਤੇ ਰੋਜ਼ੀ ਚੋਪੜਾ, ਪੀ.ਐਮ. ਸ਼੍ਰੀ ਸਕੂਲ ਜੇ.ਐਨ.ਵੀ ਗੋਇੰਦਵਾਲ ਸਾਹਿਬ ਦੇ ਅਧਿਆਪਕ ਹਰਜੀਤ ਸਿੰਘ ਅਤੇ ਅਖੀਲੇਸ਼ ਛਾਬਰਾ, ਮਮਤਾ ਨਿਕੇਤਨ ਸਪ੍ਰਾਉਟਸ ਦੇ ਅਧਿਆਪਕ ਪ੍ਰੀਆ ਅਤੇ ਮੋਹਿੰਦਰ ਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੈ ਂਡਰੀ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਅਤੇ ਰੁਪਿੰਦਰ ਕੌਰ, ਮਾਤਾ ਗੁਜਰੀ ਕਾਨਵੈਂਟ ਸਕੂਲ ਸਰਹਾਲੀ ਕਲਾਂ ਦੇ ਅਧਿਆਪਕ ਪ੍ਰਦੀਪ ਕੌਰ ਅਤੇ ਮਨਦੀਪ ਸਿੰਘ, ਕੈਮਬਰਿਜ ਇੰਟਰਨੈਸ਼ਨਲ ਸਕੂਲ ਪੱਟੀ ਦੇ ਅਧਿਆਪਕ ਨਵਨੀਤ ਕੌਰ ਅਤੇ ਗੁਰਪ੍ਰੀਤ ਕੌਰ, ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਅਧਿਆਪਕ ਗੁਰਪ੍ਰੀਤ ਕੌਰ ਅਤੇ ਰੇਖਾ, ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਰਾ ਸਾਹਿਬ ਦੇ ਅਧਿਆਪਕ ਹਰਵਿੰਦਰ ਕੌਰ ਅਤੇ ਗਗਨਪ੍ਰੀਤ ਕੌਰ, ਅਮਰਪੂਰੀ ਸੀਨੀਅਰ ਸੈਕੈਂਡਰੀ ਪਬਲਿਕ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਦੇ ਅਧਿਆਪਕ ਅਮਨਦੀਪ ਕੌਰ ਅਤੇ ਕੁਲਦੀਪ ਕੌਰ, ਕੇ.ਡੀ ਇੰਟਰਨੈਸ਼ਨਲ ਸਕੂਲ ਤਰਨ ਤਾਰਨ ਦੇ ਅਧਿਆਪਕ ਮੋਨਿਕਾ ਸਿਯਾਲ ਅਤੇ ਅਰਵਿੰਦਰ ਕੌਰ, ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਦੇ ਅਧਿਆਪਕ ਰਾਜਵੀਰ ਕੌਰ ਅਤੇ ਅਮਨਦੀਪ ਕੌਰ ਨੂੰ ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦੇ ਪ੍ਰਧਾਨ ਅਤੇ ਪ੍ਰਿੰਸੀਪਲ ਮਮਤਾ ਨਿਕੇਤਨ ਕਾਨਵੈਂਟ ਸਕੂਲ ਗੁਰਚਰਨ ਕੌਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ ’ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ ਅਗਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ-ਢਿੱਲੋਂ
Ad Position 24