22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖਾਲੜਾ ਪੁਲਿਸ ਵਲੋਂ 2 ਪਿਸਟਲ ਸਮੇਤ 50 ਕਾਰਤੂਸ ਬਰਾਮਦ

ਖਾਲੜਾ, 21 ਸਤੰਬਰ (ਜੱਜਪਾਲ ਸਿੰਘ ਜੱਜ)— ਥਾਣਾ ਖਾਲੜਾ ਦੀ ਪੁਲਿਸ ਨੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 22-09-2026
ਖਾਲੜਾ, 21 ਸਤੰਬਰ (ਜੱਜਪਾਲ ਸਿੰਘ ਜੱਜ)— ਥਾਣਾ ਖਾਲੜਾ ਦੀ ਪੁਲਿਸ ਨੇ ਬੀ.ਐੱਸ.ਐੱਫ਼ ਵਲੋਂ ਦਿੱਤੀ ਹੋਈ ਸੂਚਨਾ ਦੇ ਅਧਾਰ ’ਤੇ ਕਾਰਵਾਈ ਕਰਦੇ ਹੋਏ ਪਿੰਡ ਡੱਲ ਦੇ ਖੇਤਾਂ ਵਿਚੋਂ ਇਕ ਪੈਕੇਟ ਨੂੰ ਬਰਾਮਦ ਕਰਕੇ ਉਸ ਵਿਚੋਂ 2 ਪਿਸਟਲ ਜਿਗਾਨਾ 30 ਬੋਰ ਸਮੇਤ 50 ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ । ਥਾਣਾ ਖਾਲੜਾ ਦੇ ਐੱਸ.ਆਈ. ਅਰਵਿੰਦ ਕੰਬੋਜ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਪਿੰਡ ਦੋਦੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਬੀ.ਐੱਸ.ਐੱਫ. ਦੇ ਇੰਸਪੈਕਟਰ ਮੋਹਨ ਲਾਲ ਨੇ ਸੂਚਨਾ ਦਿੱਤੀ ਕਿ ਪਿੰਡ ਡੱਲ ਦੇ ਸ਼ੇਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਡੱਲ ਦੇਖੇਤ ਵਿਚੋਂ ਪੀਲੇ ਰੰਗ ਦੇ ਪੈਕੇਟ ਹੋਏ ਹੋਏ ਹਨ ਤਾਂ ਤੁਰੰਤ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਪੈਕੇਟਾਂ ਨੂੰ ਜਦੋਂ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ 2 ਪਿਸਟਲ ਮਾਰਕਾ ਜਿਗਾਨਾ 30 ਬੋਰ ਅਤੇ 50 ਕਾਰਤੂਸ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਕਲੀ ਜ਼ਮਾਨਤਾਂ ਕਰਵਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਸਬਜ਼ੀਆਂ ਦੇ ਭਾਅ ’ਚ ਭਾਰੀ ਉਛਾਲ, ਰਸੋਈ ਦਾ ਬਜਟ ਵਿਗੜਿਆ
Ad Position 24