22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੋਇੰਦਵਾਲ ਸਾਹਿਬ ’ਚ ਕਾਂਗਰਸ ਨੂੰ ਮਿਲਿਆ ਵੱਡਾ ਬਲ

ਗੋਇੰਦਵਾਲ ਸਾਹਿਬ, 21 ਸਤੰਬਰ (ਸਕੱਤਰ ਸਿੰਘ ਅਟਵਾਲ)-ਹਲਕਾ ਖਡੂਰ ਸਾਹਿਬ ਦੇ ਸਰਕਲ ਗੋਇੰਦਵਾਲ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਹਰਪਾਲ ਸਿੰਘ ਪੰਨੂੰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ।

Ad Position 21
No active advertisement
ਅਜੀਤ ਡੈਸਕ 22-09-2026
ਗੋਇੰਦਵਾਲ ਸਾਹਿਬ, 21 ਸਤੰਬਰ (ਸਕੱਤਰ ਸਿੰਘ ਅਟਵਾਲ)-ਹਲਕਾ ਖਡੂਰ ਸਾਹਿਬ ਦੇ ਸਰਕਲ ਗੋਇੰਦਵਾਲ ਸਾਹਿਬ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਹਰਪਾਲ ਸਿੰਘ ਪੰਨੂੰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਡਾ. ਹਰਪਾਲ ਸਿੰਘ ਪੰਨੂੰ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿਚ ਹਾਰਦਿਕ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਗੋਇੰਦਵਾਲ ਸਾਹਿਬ ਅਤੇ ਹਲਕਾ ਖਡੂਰ ਨੂੰ ਹੋਰ ਮਜ਼ਬੂਤੀ ਮਿਲੇਗੀ। ਹਰਪਾਲ ਸਿੰਘ ਪੰਨੂੰ ਅਤੇ ਸਾਥੀਆਂ ਦਾ ਕਾਂਗਰਸ ਪਾਰਟੀ ਵਿਚ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਗੁਲਵਿੰਦਰ ਸਿੰਘ ਰਾਏ, ਨਿਸ਼ਾਨ ਸਿੰਘ ਢੋਟੀ ਨੇ ਕਿਹਾ ਕੇ ਕਾਂਗਰਸ ਪਾਰਟੀ ਨੇ ਹਲਕਾ ਖਡੂਰ ਸਾਹਿਬ ਵਿਚ ਪਹਿਲਾਂ ਹੀ ਆਪਣੀ ਪੂਰੀ ਪਕੜ ਬਣਾਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਕਾਂਗਰਸ ਨਾਲ ਜੁੜ ਰਹੇ ਜੋ ਕਾਂਗਰਸ ਪਾਰਟੀ ਵਾਸਤੇ ਬੜੀ ਮਾਣ ਵਾਲੀ ਗੱਲ ਹੈ । ਲੋਕ ‘ਆਪ’ ਸਰਕਾਰ ਤੋਂ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਨੇ 2027 ’ਚ ਲੋਕ ਕਾਂਗਰਸ ਸਰਕਾਰ ਨੂੰ ਮੁੜ ਸੱਤਾ ’ਚ ਦੇਖਣ ਲਈ ਉਤਾਵਲੇ ਹਨ । ਇਸ ਮੌਕੇ ਮੁਹੰਮਦ ਹੈਦਰ ਯੂਥ ਪ੍ਰਧਾਨ ਤੇਲਗਾਨਾ ਇਲੈਕਸ਼ਨ ਕੋਆਰਡੀਨੇਟਰ ਤਰਨ ਤਾਰਨ, ਸਰਪੰਚ ਜਗਵਿੰਦਰ ਸਿੰਘ ਫਤਿਆਬਾਦ, ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ, ਬੀ.ਐਲ.ਓ. ਕੁਲਰਾਜਬੀਰ ਸਿੰਘ, ਹਰਜਿੰਦਰ ਸਿੰਘ ਖਹਿਰਾ ਐਕਸ ਐਗਰੀਕਲਚਰ ਅਫਸਰ, ਨੰਬਰਦਾਰ ਸੁਖਦੇਵ ਸਿੰਘ ਫਤਿਆਬਾਦ, ਮੈਂਬਰ ਸੁਖਦੇਵ ਰਾਜ, ਹਰਵਿੰਦਰ ਸਿੰਘ ਲਾਡੀ ਬਾਠ, ਭੁਪਿੰਦਰ ਸਿੰਘ ਪੰਪ ਵਾਲੇ, ਰਘਬੀਰ ਸਿੰਘ ਵਿਰਕ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਸਾਹਿਬ ਸਿੰਘ ਰੱਤੋਕੇ, ਫਤਿਹ ਸਿੰਘ ਬਾਠ, ਬਲਵਿੰਦਰ ਸਿੰਘ ਨੀਲਾ, ਕੈਪਟਨ ਅਨੋਖ ਸਿੰਘ, ਦਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਰਕਰਾਂ ਦੀ ਪੁਰਾਣਾ ਭੰਗਾਲਾ ਵਿਖੇ ਮੀਟਿੰਗ ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਮੇਲੇ ਦੀਆਂ ਤਿਆਰੀਆਂ ਸੰਬੰਧੀ ਇਲਾਕੇ ਦੇ ਮੁਹਤਬਰਾਂ ਦੀ ਮੀਟਿੰਗ
Ad Position 24