26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨੱਕ ਤੇ ਗਲੇ ਦੀ ਐਲਰਜੀ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ - ਡਾ. ਰੰਧਾਵਾ

ਤਰਨ ਤਾਰਨ, 26 ਸਤੰਬਰ (ਪਰਮਜੀਤ ਜੋਸ਼ੀ)-ਨੱਕ ਅਤੇ ਗਲੇ ਦੀ ਅਲਰਜੀ ਇਕ ਗੰਭੀਰ ਬਿਮਾਰੀ ਹੈ। ਸਮੇਂ ਸਿਰ ਇਸਦਾ ਇਲਾਜ ਹੋਣ ਨਾਲ ਬੀਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 27-09-2026
ਤਰਨ ਤਾਰਨ, 26 ਸਤੰਬਰ (ਪਰਮਜੀਤ ਜੋਸ਼ੀ)-ਨੱਕ ਅਤੇ ਗਲੇ ਦੀ ਅਲਰਜੀ ਇਕ ਗੰਭੀਰ ਬਿਮਾਰੀ ਹੈ। ਸਮੇਂ ਸਿਰ ਇਸਦਾ ਇਲਾਜ ਹੋਣ ਨਾਲ ਬੀਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਜਾਣਕਾਰੀ ਈ.ਐੱਨ.ਟੀ.ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਨਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੱਕ ਅਤੇ ਗਲੇ ਦੀ ਅਲਰਜੀ ਦੇ ਕਈ ਲੱਛਣ ਜਿਵੇਂ ਕਿ ਵਾਰ-ਵਾਰ ਛਿੱਕਾਂ ਆਉਣਾ, ਨੱਕ ਵਿਚੋਂ ਪਾਣੀ ਵਗਣਾ, ਸੁਗੰਧ ਨਾ ਆਉਣਾ, ਨੱਕ ਬੰਦ ਰਹਿਣਾ, ਗਲੇ ਵਿਚੋਂ ਰੇਸ਼ਾ ਡਿੱਗਣਾ, ਗਲੇ ’ਚ ਖਾਰਿਸ਼ ਤੇ ਦਰਦ ਰਹਿਣਾ, ਕੰਨਾਂ ਦਾ ਭਾਰੀ ਹੋਣਾ, ਸਿਰ ਦਰਦ ’ਤੇ ਸਿਰ ਭਾਰੀ ਰਹਿਣਾ ਆਦਿ। ਉਨ੍ਹਾਂ ਕਿਹਾ ਕਿ ਅਲਰਜੀ ਕਿਸੇ ਖਾਣ ਵਾਲੀ ਚੀਜ ਤੋਂ, ਮੌਸਮ ਦੀ ਤਬਦੀਲੀ, ਦਵਾਈ ਜਾਂ ਕੌਸਮੈਟਿਕ ਤੇ ਹੋਰ ਪਦਾਰਥਾਂ ਤੋਂ ਹੋ ਸਕਦੀ ਹੈ, ਜਿਸ ਦਾ ਪਤਾ ਪਹਿਲਾ ਅਲਰਜੀ ਪ੍ਰੋਫਾਈਲ ਟੈਸਟ ’ਚ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ਇਮਉਨੋਥਰੈਪੀ ਵਿਧੀ ਨਾਲ ਇਸ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਉਹ ਉਕਤ ਬਿਮਾਰੀ ਦੇ ਲੱਛਣਾਂ ਤੋਂ ਪੀੜਤ ਹਨ ਤਾਂ ਤੁਰੰਤ ਇਲਾਜ ਸ਼ੁਰੂ ਕਰਵਾਉਣ ਤਾਂ ਕਿ ਬੀਮਾਰੀ ਗੰਭੀਰ ਨਾ ਹੋਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਨੇ ਕੌਮਾਂਤਰੀ ਫਾਰਮਾਸਿਸਟ ਦਿਵਸ ਮਨਾਇਆ ਅਗਲੀ ਖ਼ਬਰ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ
Ad Position 24