27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਘਰਾਂ ਵਿਚ ਦਾਖ਼ਲ ਹੋ ਕੇ ਸਾਮਾਨ ਦੀ ਭੰਨ ਤੋੜ ਕਰਨ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ 19 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)–ਤਰਨ ਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਚਾਰ ਘਰਾਂ ਵਿਚ ਦਾਖ਼ਲ ਹੋ ਕੇ ਘਰ ਦੇ ਕੀਮਤੀ ਸਾਮਾਨ ਦੀ ਭੰਨਤੋੜ ਕਰਨ ’ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ 19 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਤਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਰਾਣੀਵਲਾਹ ਨੇ ਦੱਸਿਆ ਕਿ ਮਿਤੀ 25 ਸਤੰਬਰ ਨੂੰ ਮੈਂ ਸ਼ਾਮ ਸਮੇਂ ਆਪਣੇ ਘਰੋਂ ਆਪਣੇ ਨਿੱਜੀ ਕੰਮ ਲਈ ਬਾਹਰ ਗਿਆ ਸੀ ਤਾਂ ਜਦ ਉਹ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ, ਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਉਰਫ ਸੋਨੀ ਵਾਸੀਆਨ ਰਾਣੀਵਲਾਹ, ਜੋ ਮੋਟਰਸਾਈਕਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਸਵਾਰ ਸਨ, ਜਿੰਨਾਂ ਨੇ ਮੈਨੂੰ ਜਬਰੀ ਰੋਕ ਲਿਆ ਅਤੇ ਆਉਂਦੇ ਸਾਰ ਹੀ ਗਾਲੀ ਗਲੋਚ ਕਰਨ ਲੱਗ ਪਏ।

Ad Position 21
No active advertisement
ਅਜੀਤ ਡੈਸਕ 28-09-2026
ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)–ਤਰਨ ਤਾਰਨ ਦੇ ਪਿੰਡ ਰਾਣੀਵਲਾਹ ਵਿਖੇ ਚਾਰ ਘਰਾਂ ਵਿਚ ਦਾਖ਼ਲ ਹੋ ਕੇ ਘਰ ਦੇ ਕੀਮਤੀ ਸਾਮਾਨ ਦੀ ਭੰਨਤੋੜ ਕਰਨ ’ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ 19 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਤਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਰਾਣੀਵਲਾਹ ਨੇ ਦੱਸਿਆ ਕਿ ਮਿਤੀ 25 ਸਤੰਬਰ ਨੂੰ ਮੈਂ ਸ਼ਾਮ ਸਮੇਂ ਆਪਣੇ ਘਰੋਂ ਆਪਣੇ ਨਿੱਜੀ ਕੰਮ ਲਈ ਬਾਹਰ ਗਿਆ ਸੀ ਤਾਂ ਜਦ ਉਹ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ, ਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਉਰਫ ਸੋਨੀ ਵਾਸੀਆਨ ਰਾਣੀਵਲਾਹ, ਜੋ ਮੋਟਰਸਾਈਕਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਸਵਾਰ ਸਨ, ਜਿੰਨਾਂ ਨੇ ਮੈਨੂੰ ਜਬਰੀ ਰੋਕ ਲਿਆ ਅਤੇ ਆਉਂਦੇ ਸਾਰ ਹੀ ਗਾਲੀ ਗਲੋਚ ਕਰਨ ਲੱਗ ਪਏ। ਉਨ੍ਹਾਂ ਮੇਰੇ ਗਲ ਤੋਂ ਫੜ ਲਿਆ ਤੇ ਮੈਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇਨ੍ਹਾਂ ਪਾਸੋਂ ਕਿਸੇ ਤਰੀਕੇ ਨਾਲ ਆਪਣਾ ਬਚਾਅ ਕਰਕੇ ਵਾਪਿਸ ਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ, ਸੁਬੇਗ ਸਿੰਘ ਪੁੱਤਰ ਸੂਰਤਾ ਸਿੰਘ, ਕਸ਼ਮੀਰ ਸਿੰਘ ਪੁੱਤਰ ਸੂਰਤਾ ਸਿੰਘ ਪਿੰਡ ਰਾਣੀਵਲਾਹ ਵਿਖੇ ਇਕੋ ਘਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਘਰ ਦੇ ਦੋ ਗੇਟ ਹਨ। ਵਕਤ ਕਰੀਬ ਅੱਠ ਸਾਢੇ ਅੱਠ ਵਜੇ ਰਾਤ ਦਾ ਹੋਵੇਗਾ ਕਿ ਉਕਤ ਵਿਅਕਤੀਆਂ ਤੇ ਇਨ੍ਹਾਂ ਨਾਲ ਕੁਝ ਅਣਪਛਾਤੇ ਵਿਅਕਤੀ ਮਿਲੀਭੁਗਤ ਨਾਲ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਲੈਂਸ ਹੋ ਕੇ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ, ਜਿੰਨਾਂ ਨੇ ਉਨ੍ਹਾਂ ਦੇ ਚਾਰੇ ਘਰਾਂ ਦੀ ਬਹੁਤ ਬੁਰੀ ਤਰ੍ਹਾਂ ਭੰਨਤੋੜ ਕੀਤੀ ਅਤੇ ਘਰ ਵਿਚ ਪਿਆ ਸਮਾਨ ਜਿੰਨਾਂ ਵਿਚ ਦੋ ਕੂਲਰ, 3 ਮੋਟਰਸਾਈਕਲ, ਇਕ ਫਰਿੱਜ, ਦੋ ਵਾਸ਼ਵੇਸ਼ਨ, ਕੱਪੜਿਆਂ ਵਾਲੀ ਵਾਸ਼ਿੰਗ ਮਸ਼ੀਨ, ਟੇਬਲ, ਕੁਰਸੀ, ਪੱਖਾ, ਫਰਾਟਾ ਪੱਖਾ, ਕਮਰਿਆਂ ਦੀਆਂ ਖਿੜਕੀਆਂ, ਦਰਵਾਜੇ ਸ਼ੀਸਿਆਂ ਪੂਰੀ ਤਰ੍ਹਾਂ ਭੰਨ ਤੋੜ ਕੀਤੀੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਉਕਤ ਵਿਅਕਤੀਆਂ ਨੇ ਸਾਡੇ ਦੋਵੇਂ ਵੱਡੇ ਗੇਟ ਦਾਤਰ ਮਾਰ-ਮਾਰ ਕੇ ਭੰਨ ਦਿੱਤੇ। ਅਸੀਂ ਇਨ੍ਹਾਂ ਤੋਂ ਡਰਦੇ ਹੋਏ ਅੰਦਰਾਂ ਵਿਚ ਲੁੱਕ ਕੇ ਮਸਾਂ ਜਾਨ ਬਚਾਈ ਤਾਂ ਕੁਝ ਸਮੇਂ ਬਾਅਦ ਉਕਤ ਹਮਲਾਵਰ ਲਲਕਾਰੇ ਮਾਰਦੇ ਪਿੰਡ ਦੀਆਂ ਗਲੀਆਂ ਵਿਚ ਗਦਰ ਮਚਾਉਂਦੇ ਜਾਂਦੇ–ਜਾਂਦੇ ਜਾਨੋ ਮਾਰਨ ਦੀਆ ਧਮਕੀਆਂ ਦਿੰਦੇ ਹੋਏ ਮੌਕਾ ਤੋਂ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਸੀ ਕਿ ਉਕਤ ਵਿਅਕਤੀਆਂ ਨਾਲ ਉਸ ਦਾ ਅਦਾਲਤ ਵਿਚ ਕੇਸ ਚੱਲਦਾ ਹੈ ਅਤੇ ਉਕਤ ਵਿਅਕਤੀ ਮਿਲੀਭੁਗਤ ਹੋ ਕੇ ਤੇ ਦਬਾਅ ਪਾ ਕੇ ਕੇਸ ਵਾਪਿਸ ਲੈਣ ਲਈ ਡਰਾ ਧਮਕਾ ਰਹੇ ਸਨ। ਇਸ ਸੰਬੰਧੀ ਸ਼ਿਕਾਇਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਏ.ਐਸ.ਆਈ. ਅਮਰਜੀਤ ਸਿੰਘ ਨੇ ਸਰਬਜੀਤ ਸਿੰਘ ਪੁੱਤਰ ਕਰਮ ਸਿੰਘ, ਸਬੀਰ ਸਿੰਘ ਪੁੱਤਰ ਕਰਮ ਸਿੰਘ, ਕੁਲਵਿੰਦਰ ਸਿੰਘ ਉਰਫ਼ ਸੀਨੋ ਪੁੱਤਰ ਕਰਮ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ ਪੁੱਤਰ ਸਰਬਜੀਤ ਸਿੰਘ, ਕਰਨ ਸਿੰਘ ਪੁੱਤਰ ਸਰਬਜੀਤ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਉਰਫ਼ ਸੋਨੀ, ਲਵਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਉਰਫ਼ ਸੋਨੀ, ਸੁਖਦੇਵ ਸਿੰਘ ਪੁੱਤਰ ਕਾਬਲ ਸਿੰਘ, ਅਰਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਸਾਜਨਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ, ਦਿਲਬਾਗ ਸਿੰਘ ਵਪਾਰੀ ਪੁੱਤਰ ਗੁਰਨਾਮ ਸਿੰਘ, ਨਿਸ਼ਾਨ ਸਿੰਘ ਪੁੱਤਰ ਦਿਲਬਾਗ ਸਿੰਘ, ਬੂਟਾ ਸਿੰਘ ਪੁੱਤਰ ਦਿਲਬਾਗ ਸਿੰਘ, ਸਤਨਾਮ ਸਿੰਘ ਪੁੱਤਰ ਅਮਰ ਸਿੰਘ, ਜਸਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਹਰਮੀਤ ਸਿੰਘ ਰੋਹੀ ਪੁੱਤਰ ਸਤਨਾਮ ਸਿੰਘ ਸਾਰੇ ਵਾਸੀਆਨ ਪਿੰਡ ਰਾਣੀਵਲਾਹ ਤੋਂ ਇਲਾਵਾ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਥਾਣਾ ਚੋਹਲਾ ਸਾਹਿਬ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ’ਚ ਪਹੁੰਚੀਆਂ ਸੰਗਤਾਂ ਦਾ ਮੈਨੇਜਰ ਨਿਰਮਲ ਸਿੰਘ ਕਾਹਲਵਾਂ ਵਲੋਂ ਧੰਨਵਾਦ ਅਗਲੀ ਖ਼ਬਰ ਹਲਕਾ ਖੇਮਕਰਨ ਦੇ ਪਿੰਡ ਭੰਡਾਲ ਦੇ ਅਨੇਕਾਂ ਟਕਸਾਲੀ ਅਕਾਲੀ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ
Ad Position 24