29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵੱਖ-ਵੱਖ ਸਥਾਨਾਂ ’ਤੇ 6 ਅਕਤੂਬਰ ਤੱਕ ਹੋਣਗੇ ਮੁਕਾਬਲੇ- ਜ਼ਿਲ੍ਹਾ ਖੇਡ ਅਫ਼ਸਰ

ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)– ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- ਸੀਜ਼ਨ 4’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪੱਧਰੀ ਖੇਡਾਂ ਵੱਖ-ਵੱਖ ਸਥਾਨਾਂ ’ਤੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਵਲੋਂ ਵੱਖ-ਵੱਖ ਗੇਮਾਂ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ।

Ad Position 21
No active advertisement
ਸਤਵੰਤ ਕੌਰ ਜ਼ਿਲ੍ਹਾ ਖੇਡ ਅਫ਼ਸਰ 29-09-2026
ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)– ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ- ਸੀਜ਼ਨ 4’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪੱਧਰੀ ਖੇਡਾਂ ਵੱਖ-ਵੱਖ ਸਥਾਨਾਂ ’ਤੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਵਲੋਂ ਵੱਖ-ਵੱਖ ਗੇਮਾਂ ਦਾ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸ਼ਡਿਊਲ ਅਨੁਸਾਰ ਬੈਡਮਿੰਟਨ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 28 ਸਤੰਬਰ ਤੋਂ 1 ਅਕਤੂਬਰ ਤੱਕ, ਟੈਨਿਸ ਬਾਲ ਕ੍ਰਿਕਟ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 28- ਸਤੰਬਰ ਤੋਂ 29 ਸਤੰਬਰ ਤੱਕ, ਬਾਸਕਿਟਬਾਲ ਦੇ ਮੁਕਾਬਲੇ ਮਮਤਾ ਨਿਕੇਤਨ ਵਿਖੇ ਮਿਤੀ 29 ਸਤੰਬਰ ਨੂੰ, ਹੈਂਡਬਾਲ ਮੁਕਾਬਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨ ਤਾਰਨ ਮਿਤੀ 29 ਸਤੰਬਰ ਨੂੰ, ਖੋ-ਖੋ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 30 ਸਤੰਬਰ ਤੋਂ 1 ਅਕਤੂਬਰ ਤੱਕ, ਸਾਫਟਬਾਲ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 30 ਸਤੰਬਰ ਨੂੰ, ਸਵੀਮਿੰਗ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 30 ਸਤੰਬਰ ਨੂੰ, ਵਾਲੀਬਾਲ ਸਮੈਸਿੰਗ ਦੇ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 1 ਅਕਤੂਬਰ ਤੋਂ 3 ਅਕਤੂਬਰ ਤੱਕ, ਸ਼ੂਟਿੰਗ ਮੁਕਾਬਲੇ ਸ਼ਹੀਦ ਬਾਬਾ ਦੀਪ ਸਿੰਘ ਸ਼ੂਟਿੰਗ ਰੇਂਜ ਪਹੂਵਿੰਡ ਸਾਹਿਬ ਵਿਖੇ ਮਿਤੀ 1 ਅਕਤੂਬਰ ਤੋਂ 2 ਅਕਤੂਬਰ ਤੱਕ, ਟੇਬਲ ਟੈਨਿਸ ਮੁਕਾਬਲੇ ਸਰਕਾਰੀ ਹਾਈ ਸਕੂਲ ਕੱਦ ਗਿੱਲ ਮਿਤੀ 1 ਅਕਤੂਬਰ ਨੂੰ, ਫੈਂਸਿੰਗ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਮਿਤੀ 2 ਅਕਤੂਬਰ ਨੂੰ, ਕਬੱਡੀ ਸਰਕਲ ਸਟਾਈਲ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ ਤੋਂ 3 ਅਕਤੂਬਰ ਤੱਕ, ਫੁੱਟਬਾਲ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ ਤੋਂ 4 ਅਕਤੂਬਰ ਤੱਕ, ਗਤਕਾ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 2 ਅਕਤੂਬਰ ਤੋਂ 3 ਅਕਤੂਬਰ ਤੱਕ, ਕਿੱਕ ਬਾਕਸਿੰਗ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ ਨੂੰ, ਕੁਸ਼ਤੀ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ ਤੋਂ 4 ਅਕਤੂਬਰ ਤੱਕ, ਬਾਕਸਿੰਗ ਮੁਕਾਬਲੇ ਮਹਾਰਾਜਾ ਰਣਜੀਤ ਸਿੰਘ ਸਕੂਲ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ ਤੋਂ 4 ਅਕਤੂਬਰ ਤੱਕ, ਨੈੱਟਬਾਲ ਮੁਕਾਬਲੇ ਸੇਵਾ ਦੇਵੀ ਕਾਲਜ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ ਨੂੰ, ਵਾਲੀਬਾਲ ਸ਼ੂਟਿੰਗ ਮੁਕਾਬਲੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਮਿਤੀ 3 ਅਕਤੂਬਰ ਨੂੰ, ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਮਿਤੀ 4 ਅਕਤੂਬਰ ਤੋਂ 5 ਅਕਤੂਬਰ ਤੱਕ, ਤੀਰਅੰਦਾਜ਼ੀ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 4 ਅਕਤੂਬਰ ਨੂੰ, ਚੈੱਸ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਖੇ ਮਿਤੀ 4 ਅਕਤੂਬਰ ਨੂੰ, ਜੂਡੋ ਮੁਕਾਬਲੇ ਮਲਟੀਪਰਪਜ਼ ਇੰਡੋਰ ਹਾਲ ਤਰਨ ਤਾਰਨ ਵਿਖੇ ਮਿਤੀ 5 ਅਕਤੂਬਰ ਨੂੰ, ਵੇਟ ਲਿਫਟਿੰਗ ਮੁਕਾਬਲੇ ਡਾਇਮੰਡ ਜਿੰਮ ਤਰਨ ਤਾਰਨ ਵਿਖੇ ਮਿਤੀ 6 ਅਕਤੂਬਰ ਨੂੰ ਅਤੇ ਪਾਵਰ ਵੇਟ ਲਿਫਟਿੰਗ ਮੁਕਾਬਲੇ ਡਾਇਮੰਡ ਜਿਮ ਤਰਨ ਤਾਰਨ ਵਿਖੇ ਮਿਤੀ 6 ਅਕਤੂਬਰ ਨੂੰ ਕਰਵਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਦੇਸ਼ ਦੇ ਕਿਰਤੀ ਅੱਗੇ ਆਉਣ-ਵਿਜੈ ਸੋਹਲ ਅਗਲੀ ਖ਼ਬਰ ਪੱਤਰਕਾਰ ਦੀਪਕ ਮੈਣੀ ਦੇ ਪੁੱਤਰ ਅਨੂਦੀਪ ਮੈਣੀ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24