28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

35ਵੇਂ ਕੰਨਿਆ ਦਾਨ ਸਮਾਗਮ ਸੰਬੰਧੀ ਸਿਟੀਜ਼ਨ ਕੌਂਸਲ ਦੀ ਮੀਟਿੰਗ

ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)– ਪ੍ਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨ ਤਾਰਨ ਵਲੋਂ 35ਵਾਂ ਕੰਨਿਆਂ ਦਾਨ ਸਮਾਗਮ 15 ਨਵੰਬਰ ਦਿਨ ਐਤਵਾਰ (30 ਕੱਤਕ) ਨੂੰ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕਰਵਾਇਆ ਜਾਵੇਗਾ। ਪ੍ਰਸਿੱਧ ਸਮਾਜ ਸੇਵੀ ਕੌਂਸਲਰ ਸਰਬਜੀਤ ਸਿੰਘ ਭੁੱਲਰ (ਮਹਿੰਦਰਾ ਟਰੈਕਟਰ ਏਜੰਸੀ ਵਾਲੇ) ਸਮਾਗਮ ਦੇ ਮੁੱਖ ਮਹਿਮਾਨ ਹੋਣਗੇ| ਕੰਨਿਆ ਦਾਨ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਅਤੇ ਸਮਾਗਮ ਦੇ ਕਨਵੀਨਰ ਸਾਬਕਾ ਸੂਬੇਦਾਰ ਮੁਖਤਿਆਰ ਸਿੰਘ ਨੇ ਮੀਟਿੰਗ ਦੌਰਾਨ ਦੱਸਿਆ ਕਿ ਨਵ ਵਿਵਾਹਿਤ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਬੈਡ, ਬਿਸਤਰਾ, ਲੜਕਾ, ਲੜਕੀ, ਦੇ ਕੱਪੜੇ, ਮੇਜ, ਕੁਰਸੀਆਂ, ਪੱਖੇ, ਬਰਤਨ,ਅਟੈਚੀ ਕੇਸ ਆਦਿ ਵੀ ਕੌਂਸਲ ਵਲੋਂ ਦਿੱਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 29-09-2026
ਤਰਨ ਤਾਰਨ, 28 ਸਤੰਬਰ (ਇਕਬਾਲ ਸਿੰਘ ਸੋਢੀ)– ਪ੍ਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨ ਤਾਰਨ ਵਲੋਂ 35ਵਾਂ ਕੰਨਿਆਂ ਦਾਨ ਸਮਾਗਮ 15 ਨਵੰਬਰ ਦਿਨ ਐਤਵਾਰ (30 ਕੱਤਕ) ਨੂੰ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕਰਵਾਇਆ ਜਾਵੇਗਾ। ਪ੍ਰਸਿੱਧ ਸਮਾਜ ਸੇਵੀ ਕੌਂਸਲਰ ਸਰਬਜੀਤ ਸਿੰਘ ਭੁੱਲਰ (ਮਹਿੰਦਰਾ ਟਰੈਕਟਰ ਏਜੰਸੀ ਵਾਲੇ) ਸਮਾਗਮ ਦੇ ਮੁੱਖ ਮਹਿਮਾਨ ਹੋਣਗੇ| ਕੰਨਿਆ ਦਾਨ ਸਮਾਗਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਅਤੇ ਸਮਾਗਮ ਦੇ ਕਨਵੀਨਰ ਸਾਬਕਾ ਸੂਬੇਦਾਰ ਮੁਖਤਿਆਰ ਸਿੰਘ ਨੇ ਮੀਟਿੰਗ ਦੌਰਾਨ ਦੱਸਿਆ ਕਿ ਨਵ ਵਿਵਾਹਿਤ ਜੋੜਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਬੈਡ, ਬਿਸਤਰਾ, ਲੜਕਾ, ਲੜਕੀ, ਦੇ ਕੱਪੜੇ, ਮੇਜ, ਕੁਰਸੀਆਂ, ਪੱਖੇ, ਬਰਤਨ,ਅਟੈਚੀ ਕੇਸ ਆਦਿ ਵੀ ਕੌਂਸਲ ਵਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋੜਵੰਦ ਪਰਿਵਾਰ ਆਪਣੇ ਬੱਚਿਆਂ ਦੇ ਲੋੜੀਂਦੇ ਫਾਰਮ 10 ਅਕਤੂਬਰ ਤੱਕ ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਪੈਟਰਨ ਡਾਕਟਰ ਸੁਖਦੇਵ ਸਿੰਘ ਲੌਹੁਕਾ ਨੂਰਦੀ ਬਾਜ਼ਾਰ ਤਰਨ ਤਾਰਨ, ਅਵਤਾਰ ਸਿੰਘ ਤਨੇਜਾ ਆਦਿ ਨਾਲ ਸੰਪਰਕ ਕਰ ਸਕਦੇ ਹਨ | ਫਾਰਮ ਭਰਨ ਵਾਸਤੇ ਲੜਕੇ, ਲੜਕੀ ਦੀਆਂ ਤਿੰਨ ਤਿੰਨ ਫੋਟੋਆਂ ਅਤੇ ਮਾਤਾ ਪਿਤਾ ਸਮੇਤ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਲਿਆਉਣਾ ਜਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤੇਜਾ ਸਿੰਘ ਭੁੱਚਰ ਜੀ ਦੀ ਸਾਲਾਨਾ ਯਾਦ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਪਿੰਡ ਭੁੱਚਰ ਵਿਖੇ 1 ਅਕਤੂਬਰ ਨੂੰ ਅਗਲੀ ਖ਼ਬਰ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਦੀ ਲੋੜ - ਅਸ਼ਵਨੀ ਮਹਿਤਾ
Ad Position 24